ਕੈਨੇਡਾ ਤੋਂ ਅੰਮ੍ਰਿਤਸਰ ਲਈ ਚੱਲਣਗੀਆਂ ਸਿੱਧੀਆਂ ਫਲਾਈਟਾਂ ! ਕੈਨੇਡਾ ਦੀ ਪਾਰਲੀਮੈਂਟ 'ਚ ਉੱਠਿਆ ਮੁੱਦਾ
Advertisement

ਕੈਨੇਡਾ ਤੋਂ ਅੰਮ੍ਰਿਤਸਰ ਲਈ ਚੱਲਣਗੀਆਂ ਸਿੱਧੀਆਂ ਫਲਾਈਟਾਂ ! ਕੈਨੇਡਾ ਦੀ ਪਾਰਲੀਮੈਂਟ 'ਚ ਉੱਠਿਆ ਮੁੱਦਾ

 ਕੈਨੇਡਾ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਮੁਹਿੰਮ ਲਈ ਅਤੇ ਇਸਨੂੰ ਐਮ.ਪੀ. ਬ੍ਰੈਡ ਵਿਸ ਦੁਆਰਾ ਸਪਾਂਸਰ ਕੀਤਾ ਗਿਆ ਸੀ ਅਤੇ ਇਸ ਪਟੀਸ਼ਨ ਨੂੰ ਮੈਂਬਰ ਪਾਰਲੀਮੈਂਟ ਵਿਸ ਨੇ ਸੰਸਦ ਵਿਚ ਸਮਰਥਨ ਕੀਤਾ ਹੈ।

ਕੈਨੇਡਾ ਤੋਂ ਅੰਮ੍ਰਿਤਸਰ ਲਈ ਚੱਲਣਗੀਆਂ ਸਿੱਧੀਆਂ ਫਲਾਈਟਾਂ ! ਕੈਨੇਡਾ ਦੀ ਪਾਰਲੀਮੈਂਟ 'ਚ ਉੱਠਿਆ ਮੁੱਦਾ

ਚੰਡੀਗੜ: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਕੈਨੇਡੀਅਨ ਮੈਂਬਰ ਪਾਰਲੀਮੈਂਟ ਬ੍ਰੈਡ ਵਿਸ ਅਤੇ ਆਰਥਿਕ ਵਿਕਾਸ ਦੇ ਮੰਤਰੀ ਬ੍ਰੈਡ ਵਿਸ ਦਾ ਕੈਨੇਡੀਅਨ ਪਾਰਲੀਮੈਂਟ ਵਿੱਚ ਇੱਕ ਪਟੀਸ਼ਨ ਦਾਇਰ ਕਰਨ ਲਈ ਧੰਨਵਾਦ  ਕੀਤਾ ਹੈ, ਜਿਸ ਵਿਚ ਅੰਮ੍ਰਿਤਸਰ ਤੋਂ ਕੈਨੇਡਾ ਲਈ ਸਿੱਧੀਆਂ ਫਲਾਈਟਾਂ ਚਲਾਏ ਜਾਣ ਦੀ ਤਜਵੀਜ਼ ਰੱਖੀ ਹੈ। ਕੈਨੇਡਾ ਤੋਂ ਜਾਰੀ ਇਕ ਬਿਆਨ ਵਿਚ ਅੰਮ੍ਰਿਤਸਰ ਇੰਨੀਸ਼ਿਏਟਿਵ ਦੇ ਅਮੈਰੀਕਨ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਦੱਸਿਆ ਕਿ ਇਹ ਪਟੀਸ਼ਨ ਕੈਨੇਡਾ ਦੀ ਪਾਰਲੀਮੈਂਟ ਨੂੰ ਮੋਹਿਤ ਧੰਜੂ ਨੇ ਸੌਂਪੀ ਸੀ। ਕੈਨੇਡਾ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਮੁਹਿੰਮ ਲਈ ਅਤੇ ਇਸਨੂੰ ਐਮ.ਪੀ. ਬ੍ਰੈਡ ਵਿਸ ਦੁਆਰਾ ਸਪਾਂਸਰ ਕੀਤਾ ਗਿਆ ਸੀ ਅਤੇ ਇਸ ਪਟੀਸ਼ਨ ਨੂੰ ਮੈਂਬਰ ਪਾਰਲੀਮੈਂਟ ਵਿਸ ਨੇ ਸੰਸਦ ਵਿਚ ਸਮਰਥਨ ਕੀਤਾ ਹੈ।

 

ਦੱਸ ਦਈਏ ਕਿ ਇਸ ਪਟੀਸ਼ਨ ਲਈ 14160 ਔਨਲਾਈਨ ਹਸਤਾਖਰ ਹੋਏ ਅਤੇ ਹਜ਼ਾਰਾਂ ਹਸਤਾਖਰ ਪਟੀਸ਼ਨ 'ਤੇ ਕੀਤੇ ਗਏ। ​​ਸੈਸ਼ਨ ਦੌਰਾਨ ਐਮ.ਪੀ. ਵਿਸ ਨੇ ਕਿਹਾ ਕਿ  “ਕੈਨੇਡਾ, ਬ੍ਰਿਟਿਸ਼ ਕੋਲੰਬੀਆ ਅਤੇ ਮਿਸ਼ਨ-ਮੈਟਸਕੀ-ਫ੍ਰੇਜ਼ਰ ਕੈਨਿਯਨ 1 ਮਿਲੀਅਨ ਤੋਂ ਵੱਧ ਪੰਜਾਬੀ ਕੈਨੇਡੀਅਨਾਂ ਦੇ ਇੱਕ ਭਾਈਚਾਰੇ ਦਾ ਗੜ ਹਨ, ਜਿਥੋਂ ਹਰ ਸਾਲ ਬਹੁਤ ਸਾਰੇ ਪਰਿਵਾਰ ਹਰਿਮੰਦਰ ਸਾਹਿਬ ਵਰਗੇ ਧਾਰਮਿਕ ਸਥਾਨਾਂ ਨੂੰ ਦੇਖਣ ਲਈ ਪੰਜਾਬ ਖੇਤਰ ਦੀ ਯਾਤਰਾ ਕਰਦੇ ਹਨ। ਹਾਲ ਦੀ ਘੜੀ ਦਿੱਲੀ ਤੋਂ ਕੈਨੇਡਾ ਲਈ ਸਿੱਧੀ ਫਲਾਈਟ ਚੱਲ ਰਹੀ ਹੈ ਅੰਮ੍ਰਿਤਸਰ ਲਈ ਕੈਨੇਡਾ ਤੋਂ ਕੋਈ ਫਲਾਈਟ ਨਹੀਂ ਚਲਾਈ ਜਾਂਦੀ। ਸਾਂਸਦ ਵਿਸ ਵੱਲੋਂ ਹਵਾਲਾ ਦਿੱਤਾ ਗਿਆ ਹੈ ਕਿ ਦਿੱਲੀ ਤੋਂ ਅੰਮ੍ਰਿਤਸਰ ਲਈ ਕਈ ਘੰਟਿਆਂ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਜੇਕਰ ਅੰਮ੍ਰਿਤਸਰ ਤੋਂ ਸਿੱਧੀ ਫਲਾਈਟ ਚੱਲ ਜਾਵੇ ਤਾਂ ਇਹ ਸਫ਼ਰ ਸੁਖਾਲਾ ਹੋ ਜਾਵੇ।

 

ਅੰਮ੍ਰਿਤਸਰ ਤੋਂ ਜਾਰੀ ਇੱਕ ਬਿਆਨ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਪਟੀਸ਼ਨ ਦਾਇਰ ਕਰਨ ਦਾ ਸਵਾਗਤ ਕੀਤਾ। ਬਰਾੜ ਪਿਛਲੇ ਕਈ ਸਾਲਾਂ ਤੋਂ ਸਿੱਧੀਆਂ ਉਡਾਣਾਂ ਬਾਰੇ ਲਾਬਿੰਗ ਦੇ ਯਤਨਾਂ ਦਾ ਹਿੱਸਾ ਹਨ ਅਤੇ ਲੰਮੇ ਸਮੇਂ ਤੋਂ ਇਸ ਮੁੱਦੇ ਨੂੰ ਉਠਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ।

 

WATCH LIVE TV 

 

Trending news