ਪੰਜਾਬ ਕਾਂਸਟੇਬਲ ਪ੍ਰੀਖਿਆ ਦੇ ਰਿਜ਼ਲਟ ਵਿਚ ਗੜਬੜੀ, ਪੁਲਿਸ ਲਾਈਨ ਦੇ ਬਾਹਰ ਲੱਗ ਗਿਆ ਧਰਨਾ
Advertisement

ਪੰਜਾਬ ਕਾਂਸਟੇਬਲ ਪ੍ਰੀਖਿਆ ਦੇ ਰਿਜ਼ਲਟ ਵਿਚ ਗੜਬੜੀ, ਪੁਲਿਸ ਲਾਈਨ ਦੇ ਬਾਹਰ ਲੱਗ ਗਿਆ ਧਰਨਾ

ਨੌਜਵਾਨ ਲੜਕੇ ਲੜਕੀਆਂ ਦਾ ਇਲਜ਼ਾਮ ਹੈ ਕਿ ਇਸ ਪ੍ਰੀਖਿਆ ਵਿੱਚ ਜੋ ਨੌਜਵਾਨ ਲੜਕੇ ਲੜਕੀਆਂ ਬੈਠੇ ਸਨ ਉਨ੍ਹਾਂ ਦੇ ਨੰਬਰ ਘੱਟ ਆਏ ਹਨ ਉਨ੍ਹਾਂ ਨੂੰ ਕਵਾਲੀਫਾਈ ਕਰ ਦਿੱਤਾ ਗਿਆ ਹੈ ਅਤੇ ਸਾਨੂੰ ਡਿਸਕਵਾਲੀਫਾਈ ਕਰ ਦਿੱਤਾ ਗਿਆ ਹੈ ।

ਪੰਜਾਬ ਕਾਂਸਟੇਬਲ ਪ੍ਰੀਖਿਆ ਦੇ ਰਿਜ਼ਲਟ ਵਿਚ ਗੜਬੜੀ, ਪੁਲਿਸ ਲਾਈਨ ਦੇ ਬਾਹਰ ਲੱਗ ਗਿਆ ਧਰਨਾ

 

ਨਵਦੀਪ ਮਹੇਸਰੀ / ਮੋਗਾ --- ਪੰਜਾਬ ਪੁਲਿਸ ਦੇ ਕਾਂਸਟੇਬਲ ਭਰਤੀ ਲਈ ਰੱਖੀ ਗਈ ਪ੍ਰੀਖਿਆ ਦਾ ਰਿਜ਼ਲਟ ਆਉਣ ਤੋਂ ਬਾਅਦ ਮੋਗਾ ਦੀ ਪੁਲਿਸ ਲਾਈਨ ਦੇ ਬਾਹਰ 100 ਤੋਂ 150 ਨੌਜਵਾਨ ਲੜਕੇ ਲੜਕੀਆਂ ਨੇ ਧਰਨਾ ਦਿੱਤਾ ਹਾਲਾਂਕਿ ਪੁਲਿਸ  ਦੇ ਸਮਝਾਉਣ ਦੇ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ ।

ਪਰ ਪ੍ਰੀਖਿਆ ਦੇ ਚੁੱਕੇ ਨੌਜਵਾਨ ਲੜਕੇ ਲੜਕੀਆਂ ਦਾ ਇਲਜ਼ਾਮ ਹੈ ਕਿ ਇਸ ਪ੍ਰੀਖਿਆ ਵਿੱਚ ਜੋ ਨੌਜਵਾਨ ਲੜਕੇ ਲੜਕੀਆਂ ਬੈਠੇ ਸਨ ਉਨ੍ਹਾਂ ਦੇ ਨੰਬਰ ਘੱਟ ਆਏ ਹਨ ਉਨ੍ਹਾਂ ਨੂੰ ਕਵਾਲੀਫਾਈ ਕਰ ਦਿੱਤਾ ਗਿਆ ਹੈ ਅਤੇ ਸਾਨੂੰ ਡਿਸਕਵਾਲੀਫਾਈ ਕਰ ਦਿੱਤਾ ਗਿਆ ਹੈ  ।  ਉਨ੍ਹਾਂ ਨੇ ਕਿਹਾ ਕਿ ਅਸੀ ਮੰਗ ਕਰਦੇ ਹਾਂ ਕਿ ਇਹ ਪੇਪਰ ਪੰਜਾਬ ਸਰਕਾਰ ਰੱਦ ਕਰੇ ਜਾਂ ਓਪਨ ਟ੍ਰਾਇਲ ਲਿਆ ਜਾਵੇ ਨਹੀਂ ਤਾਂ ਮਜਬੂਰਨ ਉਨ੍ਹਾਂ ਨੂੰ ਹਾਈਕੋਰਟ ਦਾ ਰੁਖ਼ ਕਰਣਾ ਪਵੇਗਾ।

 

WATCH LIVE TV

ਹਾਲਾਂਕਿ ਇਨ੍ਹਾਂ ਪ੍ਰੀਖਿਆਰਥੀਆਂ ਨੂੰ ਸਮਝਾਉਣ ਲਈ ਮੌਕੇ 'ਤੇ ਪਹੁੰਚੀ ਮੋਗਾ ਦੀ ਐਸ ਪੀ ਡੀ ਰੁਪਿੰਦਰ ਕੌਰ ਨੇ  ਬੱਚਿਆਂ ਨੂੰ ਬਹੁਤ ਸਮਝਾਇਆ ਅਤੇ ਮੈਡਮ ਰੁਪਿੰਦਰ ਕੌਰ ਦੀ ਗੱਲ ਮੰਨਦਿਆਂ ਬੱਚਿਆਂ ਨੇ ਧਰਨਾ ਖਤਮ ਕਰ ਦਿੱਤਾ ਅਤੇ ਸਰਕਾਰ ਦੇ ਨਾਮ ਇਕ ਪੱਤਰ ਐਸਪੀਡੀ ਰੁਪਿੰਦਰ ਕੌਰ ਨੂੰ ਦਿੱਤਾ ਅਤੇ ਆਸ ਜਤਾਈ ਕਿ ਮੈਡਮ ਰੁਪਿੰਦਰ ਕੌਰ ਉਨ੍ਹਾਂ ਦੀ ਗੱਲ ਸਰਕਾਰ ਤਕ ਜ਼ਰੂਰ ਪਹੁੰਚਾਉਣਗੇ ।

Trending news