ਤਰਨਤਾਰਨ 'ਚ ਫਿਰ ਦਿਖਿਆ ਡਰੋਨ, BSF ਨੇ ਜ਼ਬਤ ਕੀਤੀ 17 ਕਰੋੜ ਦੀ ਹੈਰੋਇਨ
Advertisement
Article Detail0/zeephh/zeephh1472407

ਤਰਨਤਾਰਨ 'ਚ ਫਿਰ ਦਿਖਿਆ ਡਰੋਨ, BSF ਨੇ ਜ਼ਬਤ ਕੀਤੀ 17 ਕਰੋੜ ਦੀ ਹੈਰੋਇਨ

Drone Movement: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਆਏ ਦਿਨ ਬਾਰਡਰ ਪਾਰ ਡਰੋਨ ਦੀਆਂ (drone movement) ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਤਰਨਤਾਰਨ 'ਚ ਫਿਰ ਡਰੋਨ ਦਿਖਿਆ।  BSF ਨੇ ਇਸ ਦੌਰਾਨ 17 ਕਰੋੜ ਦੀ ਹੈਰੋਇਨ ਜ਼ਬਤ ਕੀਤੀ ਹੈ। 

ਤਰਨਤਾਰਨ 'ਚ ਫਿਰ ਦਿਖਿਆ ਡਰੋਨ, BSF ਨੇ ਜ਼ਬਤ ਕੀਤੀ 17 ਕਰੋੜ ਦੀ ਹੈਰੋਇਨ

ਤਰਨਤਾਰਨ: ਪਾਕਿਸਤਾਨ ਲਗਾਤਾਰ ਆਪਣੀਆਂ ਨਾਪਾਕ ਹਰਕਤਾਂ ਨੂੰ ਬਾਜ ਨਹੀਂ ਆ ਰਿਹਾ ਹੈ ਪਰ ਬੀਐੱਸਐੱਫ ਵੀ ਉਨ੍ਹਾਂ ਦੀਆਂ ਹਰਕਤਾਂ ਦਾ ਕਰਾਰਾ ਜਵਾਬ ਦੇ ਰਹੀ ਹੈ। ਇਸੇ ਕੜੀ ਵਿਚ ਪਾਕਿਸਤਾਨ ਵੱਲੋਂ ਅੱਜ ਮੁੜ ਡਰੋਨ ਹਰਕਤ ਦੇਖੀ ਗਈ ਹੈ। ਦੱਸ ਦੇਈਏ ਕਿ ਪਾਕਿਸਤਾਨ 'ਚ ਬੈਠੇ ਤਸਕਰਾਂ ਨੇ ਫਿਰ ਭਾਰਤੀ ਸਰਹੱਦ 'ਤੇ ਡਰੋਨ ਭੇਜੇ। ਮਿਲੀ ਜਾਣਕਾਰੀ ਦੇ ਮੁਤਾਬਿਕ ਇਸ ਵਾਰ ਡਰੋਨ ਪੰਜਾਬ ਦੇ ਸਰਹੱਦੀ ਖੇਤਰ ਵਿੱਚ ਆਇਆ ਅਤੇ ਵਾਪਸ ਜਾਣ ਵਿੱਚ ਕਾਮਯਾਬ ਹੋ ਗਿਆ ਪਰ ਚੌਕਸ ਬੀਐਸਐਫ ਜਵਾਨਾਂ ਨੇ ਤਲਾਸ਼ੀ ਦੌਰਾਨ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਖੇਪ ਬਰਾਮਦ ਕਰ ਲਈ। ਜ਼ਬਤ ਕੀਤੇ ਖੇਪ ਦੀ ਕੀਮਤ ਕਰੀਬ 17 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਬੀਐਸਐਫ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਡਰੋਨ ਹਰਕਤ ਤਰਨਤਾਰਨ ਦੇ ਸਰਹੱਦੀ ਪਿੰਡ ਕਾਲੀਆ ਵਿੱਚ ਦੇਖੀ ਗਈ। ਰਾਤ ਦੇ ਸਮੇਂ ਜਦੋਂ ਬੀਐਸਐਫ ਦੇ ਜਵਾਨ ਸਰਹੱਦ 'ਤੇ ਸਨ ਤਾਂ ਉਸੇ ਸਮੇਂ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਡਰੋਨ ਦੀ ਆਵਾਜ਼ ਸੁਣ ਕੇ ਫਾਇਰਿੰਗ ਕੀਤੀ ਗਈ ਪਰ ਡਰੋਨ ਭੱਜਣ ਵਿੱਚ ਕਾਮਯਾਬ ਹੋ ਗਿਆ। ਬੀਐਸਐਫ ਜਵਾਨਾਂ ਨੇ ਇਸ ਦੀ ਜਾਣਕਾਰੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ। 

ਹਨੇਰਾ ਹੋਣ ਦੇ ਬਾਵਜੂਦ ਬੀਐਸਐਫ ਅਧਿਕਾਰੀਆਂ ਨੇ ਰਾਤ ਨੂੰ ਹੀ ਤਲਾਸ਼ੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ। ਇਸੇ ਦੌਰਾਨ ਉਸ ਨੂੰ ਪਿੰਡ ਕਾਲੀਆ ਦੇ ਖੇਤ ਵਿੱਚ ਇੱਕ ਪੀਲੇ ਰੰਗ ਦਾ ਪੈਕਟ ਮਿਲਿਆ। ਜਿਸ 'ਤੇ ਰੱਸੀ ਦਾ ਹੁੱਕ ਬਣਾਇਆ ਗਿਆ ਸੀ, ਤਾਂ ਜੋ ਇਸ ਨੂੰ ਡਰੋਨ ਤੋਂ ਸੁੱਟਣਾ ਆਸਾਨ ਹੋ ਸਕੇ। ਜਾਂਚ ਤੋਂ ਬਾਅਦ ਜਦੋਂ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ 2.470 ਕਿਲੋ ਹੈਰੋਇਨ ਦੀ ਖੇਪ ਬਰਾਮਦ ਹੋਈ।

ਦੱਸਣਯੋਗ ਹੈ ਕਿ ਪਿਛਲੇ ਚਾਰ ਦਿਨਾਂ ਵਿੱਚ ਇਹ ਪੰਜਵਾਂ ਮਾਮਲਾ ਹੈ, ਜਦੋਂ ਸਰਹੱਦ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਬਰਾਮਦ ਹੋਈ ਹੈ। ਕਾਊਂਟਰ ਇੰਟੈਲੀਜੈਂਸ ਪੰਜਾਬ ਤੋਂ ਬਾਅਦ ਹੁਣ ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਡਰੋਨ ਰਾਹੀਂ ਸੁੱਟੀ ਗਈ ਖੇਪ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੌਰਤਲਬ ਹੈ ਕਿ ਬੀਤੇ ਦਿਨੀ ਤਰਨਤਾਰਨ ਦੇ ਸਰਹੱਦੀ ਪਿੰਡ ਵੈਨ ਤੋਂ ਇੱਕ ਕਿਸਾਨ ਵੱਲੋਂ ਖੇਤਾਂ ਵਿੱਚ ਡਿੱਗਿਆ ਡਰੋਨ ਦੇਖਿਆ ਗਿਆ । 

ਇਹ ਵੀ ਪੜ੍ਹੋ: Weather Report:  ਪਹਾੜਾਂ 'ਤੇ ਬਰਫਬਾਰੀ ਜ਼ਿਆਦਾ ਹੋਣ ਕਰਕੇ ਪੰਜਾਬ 'ਚ ਵਧੀ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲ

ਇਸ ਡਰੋਨ ਨੂੰ ਵੇਖਣ ਤੋਂ ਬਾਅਦ (Drone Movement ) ਕਿਸਾਨ ਨੇ ਖਲਾਡਾ ਪੁਲਿਸ ਅਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੂੰ ਸੂਚਿਤ ਕੀਤਾ। ਫਿਲਹਾਲ ਟੁੱਟੇ ਡਰੋਨ ਦੇ ਪੁਰਜ਼ੇ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।ਮੌਸਮ 'ਚ ਬਦਲਾਅ ਤੋਂ ਬਾਅਦ ਸਰਹੱਦ 'ਤੇ ਧੁੰਦ ਕਾਫੀ ਵੱਧ ਗਈ ਹੈ। ਬਾਰਡਰ 'ਤੇ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਹੋ ਗਈ ਹੈ। ਪਾਕਿਸਤਾਨ ਵਿੱਚ ਬੈਠੇ ਤਸਕਰ ਇਸ ਦਾ ਫਾਇਦਾ ਉਠਾ ਰਹੇ ਹਨ।

Trending news