Nangal News: ਗਰਮੀ ਦੇ ਕਹਿਰ ਕਾਰਨ ਕਈ ਫਸਲਾਂ ਅਤੇ ਫਲਾਂ ਦੀ ਪੈਦਾਵਰ ਉਪਰ ਮਾੜਾ ਪ੍ਰਭਾਵ ਪੈ ਰਿਹਾ ਹੈ।
Trending Photos
Nangal News(ਬਿਮਲ ਕੁਮਾਰ): ਅੱਤ ਦੀ ਗਰਮੀ ਦੇ ਕਾਰਨ ਜਿੱਥੇ ਪਾਰਾ 48 ਡਿਗਰੀ ਦੇ ਲਗਭਗ ਪਹੁੰਚ ਚੁੱਕਾ ਹੈ। ਇਸ ਗਰਮੀ ਨੇ ਪੂਰਾ ਜਨਜੀਵਨ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਇਸ ਗਰਮੀ ਦਾ ਅਸਰ ਫਲਾਂ ਅਤੇ ਸਬਜ਼ੀਆਂ ਉਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ। ਗੱਲ ਕੀਤੀ ਜਾਵੇ ਲੀਚੀ ਦੀ ਫਸਲ ਦੀ ਤਾਂ ਇਸ ਅੱਤ ਦੀ ਗਰਮੀ ਕਾਰਨ ਲੀਚੀ ਦੀ ਫਸਲ ਪ੍ਰਭਾਵਿਤ ਹੋਈ ਹੈ। ਇਸ ਗਰਮੀ ਕਾਰਨ ਲੀਚੀ ਫਟਣੀ ਸ਼ੁਰੂ ਹੋ ਗਈ ਹੈ ਅਤੇ ਕਿਤੇ ਨਾ ਕਿਤੇ ਲੀਚੀ ਦਾ ਝਾੜ ਵੀ ਬਹੁਤ ਘੱਟ ਹੈ।
ਨੰਗਲ ਸਥਿਤ ਐਨਐਫਐਲ ਫੈਕਟਰੀ ਦੀ ਲੀਚੀ ਦੇ ਬਾਗ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਠੇਕੇਦਾਰ ਨੇ ਦੱਸਿਆ ਕਿ ਉਸ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਫਸਲ ਦਾ ਜਿੱਥੇ ਝਾੜ ਘੱਟ ਹੈ ਉੱਥੇ ਹੀ ਲੀਚੀ ਦਾ ਫਲ ਫਟ ਰਿਹਾ ਹੈ ਅਤੇ ਸੁੱਕ ਰਿਹਾ ਹੈ।
ਲੀਚੀ ਦੀ ਫਸਲ ਦੇ ਹੋਏ ਨੁਕਸਾਨ ਬਾਰੇ ਠੇਕੇਦਾਰ ਨੇ ਦੱਸਿਆ ਕਿ ਉਸ ਨੇ ਕੁੱਲ ਇਕ ਕਰੋੜ 11 ਲੱਖ ਦਾ ਠੇਕਾ ਲਿਆ ਹੈ ਜੋ ਕਿ ਪੰਜ ਸਾਲ ਦਾ ਹੁੰਦਾ ਹੈ।
ਪ੍ਰੰਤੂ ਇਸ ਦਾ ਪਹਿਲਾ ਸਾਲ ਹੈ ਤੇ ਪਹਿਲੇ ਸਾਲ ਹੀ ਉਸ ਨੂੰ ਲੀਚੀ ਦੀ ਫਸਲ ਵਿੱਚ ਘਾਟਾ ਪੈ ਰਿਹਾ ਹੈ ਕਿਉਂਕਿ ਜਿਹੜਾ ਲਾਗਤ ਖਰਚਾ ਹੁੰਦਾ ਹੈ ਇੱਕ ਸਾਲ ਦਾ ਜਾਂ ਕਹਿ ਲਓ ਪਹਿਲੇ ਸੀਜ਼ਨ ਦਾ ਉਹ 30 ਲੱਖ ਦੇ ਕਰੀਬ ਆਉਂਦਾ ਹੈ ਪ੍ਰੰਤੂ ਲੀਚੀ ਦੀ ਫਸਲ ਖਰਾਬ ਹੁੰਦੀ ਦੇਖ ਕੇ ਲੱਗ ਰਿਹਾ ਕਿ ਹੈ ਉਹਨਾਂ ਨੂੰ ਇਹਦੇ ਵਿੱਚ 10 ਲੱਖ ਦਾ ਵੀ ਮੁਨਾਫਾ ਨਹੀਂ ਹੋਵੇਗਾ ਤੇ ਬਾਕੀ ਸਾਰਾ ਘਾਟਾ ਹੀ ਪਵੇਗਾ। ਲੀਚੀ ਦੀ ਖਰਾਬ ਹੋਈ ਫਸਲ ਲਈ ਉਸ ਨੇ ਅੱਤ ਦੀ ਗਰਮੀ ਨੂੰ ਠਹਿਰਾਇਆ ਹੈ।
ਇਹ ਵੀ ਪੜ੍ਹੋ : Phagwara News: ਫਗਵਾੜਾ 'ਚ ਰੇਸ ਦੌਰਾਨ ਪਲਟਿਆ ਟਰੈਕਟਰ, 3 ਬੱਚੇ ਜ਼ਖ਼ਮੀ
ਅੰਬਾਂ ਤੇ ਲੀਚੀ ਦੇ ਬਾਗ ਐਨਐਫਐਲ ਯਾਨੀ ਨੈਸ਼ਨਲ ਫਰਟੀਲਾਈਜ਼ਰ ਲਿਮਿਟਡ ਦੀ ਜਗ੍ਹਾ ਵਿੱਚ ਪੈਂਦੇ ਹਨ। ਠੇਕੇਦਾਰ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਐੱਨਐੱਫਐੱਲ ਵਿਭਾਗ ਨਾਲ ਗੱਲ ਕਰਨਗੇ ਤੇ ਉਨ੍ਹਾਂ ਨੂੰ ਇਸ ਨੁਕਸਾਨ ਪ੍ਰਤੀ ਜਾਣੂ ਕਰਵਾਉਣਗੇ। ਅੱਗੇ ਹੁਣ ਉਨ੍ਹਾਂ ਉਤੇ ਨਿਰਭਰ ਕਰਦਾ ਹੈ ਕਿ ਉਹ ਜੋ ਠੇਕਾ ਹੋਇਆ ਉਸ ਵਿੱਚ ਕੁਝ ਰਾਹਤ ਦਿੰਦੇ ਹੈ ਜਾਂ ਨਹੀਂ।
ਇਹ ਵੀ ਪੜ੍ਹੋ : Toll Tax Free: ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਅਣਮਿੱਥੇ ਸਮੇਂ ਲਈ ਫ੍ਰੀ ਕੀਤਾ