Dussehra 2024: ਸੱਚ ਦੀ ਜਿੱਤ ਦਾ ਤਿਉਹਾਰ 12 ਅਕਤੂਬਰ 2024 ਨੂੰ ਰਾਵਣ ਦਹਨ ਸਾੜ ਕੇ ਮਨਾਇਆ ਜਾਵੇਗਾ। ਜਾਣੋ ਰਾਵਣ ਦਹਨ ਦਾ ਸਹੀ ਸਮਾਂ, ਇਸ ਦਿਨ ਦੀ ਪੂਜਾ ਵਿਧੀ
Trending Photos
Dussehra 2024: ਵਿਜਯਾਦਸ਼ਮੀ, ਜੋ ਕਿ ਜਿੱਤ ਪ੍ਰਦਾਨ ਕਰਦੀ ਹੈ, 12 ਅਕਤੂਬਰ 2024 ਨੂੰ ਮਨਾਈ ਜਾਵੇਗੀ। ਇਸ ਦਿਨ ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਨੇ ਦਸ ਸਿਰਾਂ ਵਾਲੇ ਦਸ਼ਨਾਨ ਅਰਥਾਤ ਰਾਵਣ ਨੂੰ ਮਾਰਿਆ ਸੀ, ਇਸ ਲਈ ਇਸ ਨੂੰ ਦੁਸਹਿਰਾ ਵੀ ਕਿਹਾ ਜਾਂਦਾ ਹੈ। ਬਦੀ 'ਤੇ ਨੇਕੀ ਦੀ ਜਿੱਤ ਦੁਸਹਿਰੇ ਤਿਉਹਾਰ ਦੀਆਂ ਸਭ ਨੂੰ ਵਧਾਈਆਂ।
ਭਾਰਤ ਤਿਉਹਾਰਾਂ ਤੇ ਮੇਲਿਆਂ ਦਾ ਦੇਸ਼ ਹੈ। ਦੁਸ਼ਹਿਰਾ ਹਿੰਦੂਆਂ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਇਹ ਭਾਰਤ ਵਿੱਚ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਨੇਕੀ ਦੀ ਬੁਰਾਈ 'ਤੇ ਜਿੱਤ ਅਤੇ ਆਪਸੀ ਪਿਆਰ ਦਾ ਪ੍ਰਤੀਕ ਦੁਸਹਿਰਾ ਤਿਉਹਾਰ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਇਲਾਕਿਆਂ 'ਚ ਆਯੋਜਿਤ ਕੀਤਾ ਜਾਂਦਾ ਹੈ।
ਦੁਸਹਿਰੇ ਦਾ ਸਬੰਧ ਰਮਾਇਣ ਨਾਲ ਹੈ, ਜਿਸਦੇ ਅਨੁਸਾਰ ਰਾਜਾ ਦਸਰਥ ਨੇ ਆਪਣੇ ਪੁੱਤਰ ਸ਼੍ਰੀ ਰਾਮ ਚੰਦਰ ਨੂੰ 14 ਸਾਲ ਦੇ ਬਨਵਾਸ ਤੇ ਭੇਜ ਦਿੱਤਾ ਸੀ। ਸ਼੍ਰੀ ਰਾਮ ਚੰਦਰ ਦੇ ਨਾਲ ਉਹਨਾਂ ਦੀ ਪਤਨੀ ਸੀਤਾ ਤੇ ਭਰਾ ਲਛਮਣ ਵੀ ਸਨ। ਇਸ ਦੌਰਾਨ ਕਿਹਾ ਜਾਂਦਾ ਹੈ ਕਿ ਰਾਵਣ ਦੀ ਭੈਣ ਸਰੁਪਨਖਾ, ਲਛਮਣ ਤੇ ਮੋਹਿਤ ਹੋ ਗਈ। ਲਛਮਣ ਨੇ ਗੁੱਸੇ ਵਿੱਚ ਸਰੁਪਨਖਾ ਦਾ ਨੱਕ ਕੱਟ ਦਿੱਤਾ ਸੀ ਤੇ ਉਧਰ ਰਾਵਣ ਆਪਣੀ ਭੈਣ ਦਾ ਅਪਮਾਨ ਸਹਿਣ ਨਾ ਕਰ ਸਕਿਆ ਤੇ ਉਹ ਸ਼੍ਰੀ ਰਾਮ ਚੰਦਰ ਦੀ ਪਤਨੀ ਸੀਤਾ ਨੂੰ ਚੁੱਕ ਕੇ ਲੈ ਗਿਆ ਸੀ।
ਇਹ ਵੀ ਪੜ੍ਹੋ: Ajj da Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 12 ਅਕਤੂਬਰ 2024
ਰਾਵਣ ਬਹੁਤ ਵੱਡਾ ਵਿਦਵਾਨ ਸੀ। ਰਾਵਣ ਸੰਪੂਰਨ ਵੇਦਾਂ ਦਾ ਗਿਆਤਾ ਤੇ ਸ਼ਸ਼ਤਰ ਵਿਦਿਆ ਵਿੱਚ ਮਾਹਿਰ ਸੀ। ਵਿਅਕਤੀ ਭਾਵੇਂ ਕਿੰਨ੍ਹਾ ਵੀ ਗੁਣੀ-ਗਿਆਨੀ ਕਿਉਂ ਨਾ ਹੋਵੇ, ਕਈ ਵਾਰ ਉਸ ਵੱਲੋਂ ਕੀਤੀ ਗਈ ਇਕ ਹੀ ਗਲਤੀ, ਮੁਆਫੀ ਦੇ ਯੋਗ ਨਹੀਂ ਹੁੰਦੀ। ਰਾਵਣ ਨੇ ਵੀ ਹੰਕਾਰ ਵਿੱਚ ਆ ਕੇ ਸੀਤਾ ਦਾ ਹਰਣ ਕਰਨ ਵਰਗੀ ਗਲਤੀ ਕੀਤੀ ਜਿਸ ਕਾਰਨ ਸ਼੍ਰੀ ਰਾਮ ਚੰਦਰ ਨੇ ਰਾਵਣ ਦਾ ਸੰਘਾਰ ਕਰਕੇ, ਲੰਕਾ ਤੇ ਜਿੱਤ ਪ੍ਰਾਪਤ ਕੀਤੀ।
ਦੁਸਹਿਰੇ ਤੋਂ ਪਹਿਲਾਂ 9 ਨਰਾਤੇ ਹੁੰਦੇ ਹਨ। ਇਹ ਤਿਉਹਾਰ ਅੱਸੂ-ਕੱਤਕ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਸ ਤੋਂ ਪਹਿਲਾ ਸ਼ਹਿਰਾਂ ਪਿੰਡਾਂ ਵਿੱਚ ਰਾਮਲੀਲਾ ਖੇਡੀ ਜਾਂਦੀ ਹੈ ਜਿਸ ਵਿੱਚ ਸ਼੍ਰੀ ਰਾਮ ਚੰਦਰ ਜੀ ਦਾ ਬਨਵਾਸ ਤੇ ਰਾਵਣ ਨੂੰ ਮਾਰਨ ਤੱਕ ਦੀਆਂ ਘਟਨਾਵਾਂ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ।