ਸਵੇਰੇ ਸਵੇਰੇ ਏਅਪੋਰਟ 'ਤੇ ਪੈ ਗਿਆ ਗਾਹ, 50 ਯਾਤਰੀਆਂ ਦਾ ਸਮਾਨ ਹੋਇਆ ਗਾਇਬ
Advertisement
Article Detail0/zeephh/zeephh1257050

ਸਵੇਰੇ ਸਵੇਰੇ ਏਅਪੋਰਟ 'ਤੇ ਪੈ ਗਿਆ ਗਾਹ, 50 ਯਾਤਰੀਆਂ ਦਾ ਸਮਾਨ ਹੋਇਆ ਗਾਇਬ

ਦੁਬਈ ਤੋਂ ਅੰਮ੍ਰਿਤਸਰ ਪਹੁੰਚੇ ਯਾਤਰੀ ਨੇ ਦੱਸਿਆ ਕਿ ਦੁਬਈ ਤੋਂ ਫਲਾਈਟ ਲੇਟ ਹੋਣ ਦਾ ਕਾਰਨ ਯਾਤਰੀਆਂ ਦਾ ਸਮਾਨ ਵੀ ਸੀ। ਪਰ ਜਦੋਂ ਉਹ ਅੰਮ੍ਰਿਤਸਰ ਪਹੁੰਚੇ ਤਾਂ ਯਾਤਰੀਆਂ ਦਾ ਅੱਧਾ ਸਮਾਨ ਵੀ ਗਾਇਬ ਸੀ। ਜਿਸ ਤੋਂ ਬਾਅਦ ਯਾਤਰੀਆਂ ਨੂੰ ਅਜੇ ਵੀ ਸਮਾਨ ਕਾਊਂਟਰ 'ਤੇ ਆਪਣੇ ਸਮਾਨ ਨੂੰ ਲੈ ਕੇ ਪ੍ਰੇਸ਼ਾਨੀ ਪਾਈ ਜਾ ਰਹੀ ਹੈ।

ਸਵੇਰੇ ਸਵੇਰੇ ਏਅਪੋਰਟ 'ਤੇ ਪੈ ਗਿਆ ਗਾਹ, 50 ਯਾਤਰੀਆਂ ਦਾ ਸਮਾਨ ਹੋਇਆ ਗਾਇਬ

ਪਰਮਬੀਰ ਔਲਖ/ਅੰਮ੍ਰਿਤਸਰ: ਦੁਬਈ ਤੋਂ ਅੰਮ੍ਰਿਤਸਰ ਲਈ ਸਪਾਈਸ ਜੈੱਟ ਦੀ ਫਲਾਈਟ ਸਵੇਰੇ 2 ਘੰਟੇ ਦੀ ਦੇਰੀ ਨਾਲ ਪਹੁੰਚੀ। ਜਿਸ ਤੋਂ ਬਾਅਦ ਯਾਤਰੀਆਂ ਨੂੰ ਪਹਿਲੇ ਸਮਾਨ ਲਈ ਬੈਲਟ 'ਤੇ ਹੀ ਸੰਘਰਸ਼ ਕਰਨਾ ਪਿਆ। ਕਰੀਬ 50 ਯਾਤਰੀਆਂ ਦਾ ਸਮਾਨ ਗਾਇਬ ਪਾਇਆ ਗਿਆ। ਜਿਸ ਤੋਂ ਬਾਅਦ ਸਵੇਰੇ ਏਅਰਪੋਰਟ 'ਤੇ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ। ਫਿਲਹਾਲ ਯਾਤਰੀ ਸਾਮਾਨ ਲੈਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ।

ਯਾਤਰੀਆਂ ਦਾ ਸਮਾਨ ਗਾਇਬ

ਦੁਬਈ ਤੋਂ ਅੰਮ੍ਰਿਤਸਰ ਪਹੁੰਚੇ ਯਾਤਰੀ ਨੇ ਦੱਸਿਆ ਕਿ ਦੁਬਈ ਤੋਂ ਫਲਾਈਟ ਲੇਟ ਹੋਣ ਦਾ ਕਾਰਨ ਯਾਤਰੀਆਂ ਦਾ ਸਮਾਨ ਵੀ ਸੀ। ਪਰ ਜਦੋਂ ਉਹ ਅੰਮ੍ਰਿਤਸਰ ਪਹੁੰਚੇ ਤਾਂ ਯਾਤਰੀਆਂ ਦਾ ਅੱਧਾ ਸਮਾਨ ਵੀ ਗਾਇਬ ਸੀ। ਜਿਸ ਤੋਂ ਬਾਅਦ ਯਾਤਰੀਆਂ ਨੂੰ ਅਜੇ ਵੀ ਸਮਾਨ ਕਾਊਂਟਰ 'ਤੇ ਆਪਣੇ ਸਮਾਨ ਨੂੰ ਲੈ ਕੇ ਪ੍ਰੇਸ਼ਾਨੀ ਪਾਈ ਜਾ ਰਹੀ ਹੈ।

ਸਟਾਫ਼ ਅਤੇ ਯਾਤਰੀਆਂ ਦਾ ਉਲਝਿਆ ਤਾਣਾ ਬਾਣਾ

ਦੂਜੇ ਪਾਸੇ ਸਪਾਈਸ ਜੈੱਟ ਨੇ ਯਾਤਰੀਆਂ ਨੂੰ ਗਰਾਊਂਡ ਸਟਾਫ ਨਾਲ ਸੰਪਰਕ ਕਰਨ ਲਈ ਕਿਹਾ ਹੈ। ਪਰ ਕਰੀਬ 50 ਸਵਾਰੀਆਂ ਲਈ ਸਿਰਫ਼ 3 ਮੁਲਾਜ਼ਮ ਹਨ। ਜਿਸ ਕਾਰਨ ਯਾਤਰੀਆਂ ਨੂੰ ਹੋਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

2 ਘੰਟੇ ਲੇਟ ਸੀ ਫਲਾਈਟ

ਦੁਬਈ ਤੋਂ ਅੰਮ੍ਰਿਤਸਰ ਲਈ ਸਪਾਈਸ ਜੈੱਟ ਦੀ ਫਲਾਈਟ ਨੰਬਰ SG56 ਨੇ ਦੇਰੀ ਨਾਲ ਉਡਾਣ ਭਰੀ। ਇਹ ਫਲਾਈਟ ਦੁਬਈ ਦੇ ਸਮੇਂ ਮੁਤਾਬਕ ਰੋਜ਼ਾਨਾ ਰਾਤ 10.45 ਵਜੇ ਉਡਾਣ ਭਰਦੀ ਹੈ ਇਹ ਉਡਾਣ ਵੀ 2 ਘੰਟੇ ਦੀ ਦੇਰੀ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਵੇਰੇ 3.20 ਦੀ ਬਜਾਏ 5.07 ਵਜੇ ਚੱਲੀ। ਦੇਰ ਨਾਲ ਅੰਮ੍ਰਿਤਸਰ ਪਹੁੰਚਣ ਵਾਲੇ ਯਾਤਰੀਆਂ ਦੀਆਂ ਮੁਸ਼ਕਲਾਂ ਇੱਥੇ ਹੀ ਖਤਮ ਨਹੀਂ ਹੋਈਆਂ। ਇਸ ਤੋਂ ਬਾਅਦ ਯਾਤਰੀਆਂ ਨੂੰ ਸਾਮਾਨ ਬੈਲਟ 'ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

WATCH LIVE TV

Trending news