Twitter Logo news: ਐਲੋਨ ਮਸਕ ਨੇ ਉਡਾਈ ਟਵਿੱਟਰ ਦੀ ਚਿੜੀ!
Advertisement
Article Detail0/zeephh/zeephh1638584

Twitter Logo news: ਐਲੋਨ ਮਸਕ ਨੇ ਉਡਾਈ ਟਵਿੱਟਰ ਦੀ ਚਿੜੀ!

ਟਵਿੱਟਰ ਉਪਭੋਗਤਾਵਾਂ ਵੱਲੋਂ ਸੋਮਵਾਰ ਨੂੰ ਟਵਿੱਟਰ ਦੇ ਵੈੱਬ ਸੰਸਕਰਣ ‘ਤੇ ‘Doge’ ਮੀਮ ਨੂੰ ਦੇਖਿਆ ਗਿਆ, ਜੋ Dogecoin ਬਲਾਕਚੈਨ ਅਤੇ ਕ੍ਰਿਪਟੋਕੁਰੰਸੀ ਦੇ ਲੋਗੋ ਦਾ ਹਿੱਸਾ ਹੈ। 

Twitter Logo news: ਐਲੋਨ ਮਸਕ ਨੇ ਉਡਾਈ ਟਵਿੱਟਰ ਦੀ ਚਿੜੀ!

Elon Musk Twitter Logo from Bird to Doge news: ਐਲੋਨ ਮਸਕ ਜਿਸ ਦਿਨ ਤੋਂ ਟਵਿੱਟਰ ਦੇ ਮਾਲਕ ਬਣੇ ਹਨ ਉਹ ਲਗਾਤਾਰ ਲੋਕਾਂ ਨੂੰ ਹੈਰਾਨ ਕਰ ਰਹੇ ਹਨ। ਪਹਿਲਾਂ ਉਨ੍ਹਾਂ ਵੱਲੋਂ ਵੱਡੇ ਪੱਧਰ 'ਤੇ ਕਰਮਚਾਰੀਆਂ ਦੀ ਛਾਂਟੀ ਕੀਤੀ ਗਈ, ਇਸ ਤੋਂ ਬਾਅਦ ਆਪਣੇ ਕੁੱਤੇ ਨੂੰ ਟਵਿੱਟਰ ਦਾ CEO ਬਣਾ ਦਿੱਤਾ ਅਤੇ ਹੁਣ ਟਵਿੱਟਰ ਦੀ ਚਿੜੀ ਨੂੰ ਹੀ ਉਡਾ ਦਿੱਤਾ।  

ਦੱਸ ਦਈਏ ਕਿ ਐਲੋਨ ਮਾਸਕ ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ਲਈ ਨਵੇਂ ਅਪਡੇਟਾਂ ਦੇ ਨਾਲ ਵਾਪਸ ਆ ਗਏ ਹਨ। ਇਸ ਵਾਰ ਉਨ੍ਹਾਂ ਟਵਿੱਟਰ ਦਾ ਆਈਕੋਨਿਕ ਬਲੂ ਬਰਡ ਲੋਗੋ ਬਦਲ ਦਿੱਤਾ ਹੈ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਸਭ ਹੈਰਾਨ ਰਹਿ ਗਏ। ਟਵਿੱਟਰ ਦੀ ਚਿੜੀ ਨੂੰ ਹਟਾ ਕੇ ਐਲੋਨ ਮਸਕ ਨੇ “Doge” ਮੀਮ ਦਾ ਲੋਗੋ ਲਗਾ ਦਿੱਤਾ ਹੈ। 

ਟਵਿੱਟਰ ਉਪਭੋਗਤਾਵਾਂ ਵੱਲੋਂ ਸੋਮਵਾਰ ਨੂੰ ਟਵਿੱਟਰ ਦੇ ਵੈੱਬ ਸੰਸਕਰਣ ‘ਤੇ ‘Doge’ ਮੀਮ ਨੂੰ ਦੇਖਿਆ ਗਿਆ, ਜੋ Dogecoin ਬਲਾਕਚੈਨ ਅਤੇ ਕ੍ਰਿਪਟੋਕੁਰੰਸੀ ਦੇ ਲੋਗੋ ਦਾ ਹਿੱਸਾ ਹੈ। ਹਾਲਾਂਕਿ ਇਹ ਲੋਗੋ 2013 ਵਿੱਚ ਇੱਕ ਮਜ਼ਾਕ ਵਜੋਂ ਬਣਾਇਆ ਗਿਆ ਸੀ। 

ਇਸ ਤੋਂ ਇਲਾਵਾ ਮਸਕ ਵੱਲੋਂ ਆਪਣੇ ਅਕਾਉਂਟ ‘ਤੇ ਇੱਕ ਮਜ਼ੇਦਾਰ ਪੋਸਟ ਵੀ ਸਾਂਝੀ ਕੀਤੀ ਗਈ। ਇਸ ਪੋਸਟ 'ਚ ਕਾਰ ਵਿੱਚ ‘Doge’ ਮੀਮ (ਜਿਸ ਵਿੱਚ ਇੱਕ ਸ਼ੀਬਾ ਇਨੂ ਦਾ ਚਿਹਰਾ ਦਿਖਾਈ ਦੇ ਰਿਹਾ ਹੈ) ਅਤੇ ਪੁਲਿਸ ਅਧਿਕਾਰੀ, ਜੋ ਉਸਦਾ ਡਰਾਈਵਿੰਗ ਲਾਇਸੈਂਸ ਚੈਕ ਰਿਹਾ ਹੈ, ਉਸਨੂੰ ਦੱਸਦਾ ਹੈ ਕਿ ਉਸਦੀ ਤਸਵੀਰ ਬਦਲ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Punjab news: ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕਰਦਿਆਂ 30 ਨਿੱਜੀ ਸਕੂਲਾਂ ਨੂੰ ਜਾਰੀ ਕੀਤਾ ਗਿਆ ਨੋਟਿਸ

ਜ਼ਿਕਰਯੋਗ ਹੈ ਕਿ ਫਿਲਹਾਲ ਟਵਿਟਰ ਦੀ ਮੋਬਾਈਲ ਐਪ ‘ਤੇ ਕੋਈ ਬਦਲਾਅ ਨਹੀਂ ਦੇਖਣ ਨੂੰ ਮਿਲਿਆ ਹੈ। ਦੱਸਣਯੋਗ ਹੈ ਕਿ ਟਵਿੱਟਰ ਦੇ ਸੀਈਓ ਵੱਲੋਂ 26 ਮਾਰਚ, 2022 ਦਾ ਸਕ੍ਰੀਨਸ਼ੌਟ ਵੀ ਸਾਂਝਾ ਕੀਤਾ ਗਿਆ ਜਿਸ ਵਿੱਚ ਪੰਛੀ ਦੇ ਲੋਗੋ ਨੂੰ “ਡੋਜ” ਵਿੱਚ ਬਦਲਣ ਲਈ ਕਿਹਾ ਗਿਆ ਸੀ। 

ਟਵਿੱਟਰ ‘ਤੇ ਇਸ ਪੋਸਟ ਨੂੰ ਸਾਂਝੀ ਕਰਦਿਆਂ ਮਸਕ ਨੇ ਲਿਖਿਆ, ”ਜਿਵੇਂ ਵਾਅਦਾ ਕੀਤਾ ਸੀ।"

ਇਹ ਵੀ ਪੜ੍ਹੋ: Coronavirus Punjab: ਪੰਜਾਬ 'ਚ ਦੋ ਕੋਰੋਨਾ ਪੀੜਤਾਂ ਦੀ ਮੌਤ, ਜਾਣੋ ਕੀ ਕਹਿੰਦੇ ਨੇ ਪੰਜਾਬ ਦੇ ਅੰਕੜੇ

(For more news apart from Elon Musk Twitter Logo from Bird to Doge, stay tuned to Zee PHH)

Trending news