Trending Photos
Tarn Taran Encounter: ਆਮ ਆਦਮੀ ਪਾਰਟੀ ਦੇ ਨੇਤਾ ਗੁਰਪ੍ਰੀਤ ਸਿੰਘ ਗੋਪੀ ਦੀ ਹੱਤਿਆ ਮਾਮਲੇ ਵਿੱਚ ਲੋੜੀਂਦੇ ਸ਼ੂਟਰ ਬਿਕਰਮਜੀਤ ਉਰਫ਼ ਵਿੱਕੀ ਅਥੇ ਤਰਨਤਾਰਨ ਪੁਲਿਸ ਵਿਚਾਲੇ ਫਾਇਰਿੰਗ ਹੋ ਹੋਈ। ਇਹ ਵਾਰਦਾਤ ਦੇਰ ਰਾਤ ਵਾਪਰੀ ਜਿਸ ਵਿੱਚ ਵਿੱਚ ਸ਼ੂਟਰ ਵਿੱਕੀ ਜ਼ਖ਼ਮੀ ਹੋ ਗਿਆ ਹੈ। ਤਿੰਨ ਦਿਨ ਪਹਿਲਾ ਏਜੰਟੀਐਫ ਨੇ ਸ਼ੂਟਰ ਬਿਕਰਮਜੀਤ ਨੂੰ ਲਖਨਊ ਤੋਂ ਗ੍ਰਿਫਤਾਰ ਕੀਤਾ ਸੀ।
ਤਰਨਤਾਰਨ ਪੁਲਿਸ ਸ਼ੂਟਰ ਵਿੱਕੀ ਨੂੰ ਪ੍ਰੋਡਕਸ਼ਨ ਵਾਰੰਟ ਉਤੇ ਲਿਆਈ ਸੀ। ਘਟਨਾ ਉਸ ਸਮੇਂ ਵਾਪਰੀ ਜਦੋਂ ਵਿੱਕੀ ਕੋਲੋਂ ਪੁੱਛ-ਪੜਤਾਲ ਕਰਨ ਉਪਰੰਤ ਉਸ ਨੂੰ ਗੋਇੰਦਵਾਲ ਸਾਹਿਬ ਨਾਲ ਲੈ ਕੇ ਹਥਿਆਰਾਂ ਦੀ ਬਰਾਮਦਗੀ ਲਈ ਪੁੱਜੀ ਸੀ। ਇਸ ਦੌਰਾਨ ਪੁਲਿਸ ਨੇ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ, ਜਿਸ ਨੂੰ ਲੈ ਕੇ ਵਿੱਕੀ ਨੇ ਪੁਲਿਸ 'ਤੇ ਗੋਲੀ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ।
ਪੁਲਿਸ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿੱਚ ਉਸ ਦੀ ਲੱਤ ਵਿੱਚ ਗੋਲੀ ਲੱਗ ਗਈ ਅਤੇ ਉਹ ਜ਼ਖ਼ਮੀ ਹੋ ਗਿਆ। ਇਸ ਘਟਨਾ ਨੂੰ ਲੈ ਕੇ ਪੁਲਿਸ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿਉਂਕਿ ਇਸ ਘਟਨਾ 'ਚ ਪੁਲਿਸ ਦੀ ਵੱਡੀ ਲਾਪ੍ਰਵਾਹੀ ਦੇਖਣ ਨੂੰ ਮਿਲੀ, ਜਦੋਂ ਪਤਾ ਲੱਗਾ ਕਿ ਮੁਲਜ਼ਮ ਬਦਨਾਮ ਸ਼ੂਟਰ ਹੈ ਤੇ ਦਰਜਨਾਂ ਮਾਮਲੇ ਦਰਜ ਹਨ, ਅਜਿਹੇ 'ਚ ਪੁਲਿਸ ਨੇ ਰਾਤ ਨੂੰ ਉਸ ਨੂੰ ਦਰਿਆ ਇਲਾਕੇ ਦੇ ਇਕ ਖਾਲੀ ਥਾਂ 'ਤੇ ਲੈ ਗਈ। ਬਿਨਾਂ ਕਿਸੇ ਅਹਿਤਿਆਤ ਦੇ ਪੁਲਿਸ ਨੇ ਪਿਸਤੌਲ ਵਿੱਕੀ ਦੇ ਹੱਥ ਵਿਚ ਆਉਣ ਦਾ ਮੌਕਾ ਦਿੱਤਾ। ਫਿਲਹਾਲ ਵਿੱਕੀ ਦਾ ਇਲਾਜ ਚੱਲ ਰਿਹਾ ਹੈ।