Punjab News: ਈਟੀਟੀ ਅਧਿਆਪਕਾ ਦਾ ਜਾਅਲੀ ਬੀਸੀ ਸਰਟੀਫਿਕੇਟ ਕੀਤਾ ਰੱਦ
Advertisement
Article Detail0/zeephh/zeephh1877631

Punjab News: ਈਟੀਟੀ ਅਧਿਆਪਕਾ ਦਾ ਜਾਅਲੀ ਬੀਸੀ ਸਰਟੀਫਿਕੇਟ ਕੀਤਾ ਰੱਦ

Punjab News: ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਈ.ਟੀ.ਟੀ. ਅਧਿਆਪਕਾ ਦਾ ਪਛੜੀ ਸ਼੍ਰੇਣੀ ਦਾ ਜਾਅਲੀ ਸਰਟੀਫਿਕੇਟ ਰੱਦ ਕਰ ਦਿੱਤਾ ਗਿਆ ਹੈ।

Punjab News: ਈਟੀਟੀ ਅਧਿਆਪਕਾ ਦਾ ਜਾਅਲੀ ਬੀਸੀ ਸਰਟੀਫਿਕੇਟ ਕੀਤਾ ਰੱਦ

Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਇਸ ਤਹਿਤ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੋਨੀਆ ਮਲਹੋਤਰਾ ਈ.ਟੀ.ਟੀ. ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਜਵਾਲਾਪੁਰ ਬਲਾਕ ਭੁਨਰਹੇੜੀ-1 ਜ਼ਿਲ੍ਹਾ ਪਟਿਆਲਾ ਦਾ ਪਛੜੀ ਸ਼੍ਰੇਣੀ ਦਾ ਸਰਟੀਫਿਕੇਟ ਸੂਬਾ ਪੱਧਰੀ ਪੜਤਾਲ ਕਮੇਟੀ ਵੱਲੋਂ ਜਾਅਲੀ ਪਾਇਆ ਗਿਆ ਹੈ। ਪੰਜਾਬ ਸਰਕਾਰ ਪੱਧਰ 'ਤੇ ਬਣਾਈ ਗਈ ਕਮੇਟੀ ਨੇ ਇਹ ਸਰਟੀਫਿਕੇਟ ਰੱਦ ਕਰ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਲਵੀਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਟਿਆਲਾ ਵੱਲੋਂ ਡਾਇਰੈਕਟਰ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਸਰਕਾਰੀ ਪ੍ਰਾਇਮਰੀ ਸਕੂਲ ਜਵਾਲਾਪੁਰ ਬਲਾਕ ਭੁਨਰਹੇੜੀ-1. ਪਟਿਆਲਾ ਦੀ ਈਟੀਟੀ ਅਧਿਆਪਕਾ ਸੋਨੀਆ ਮਲਹੋਤਰਾ ਨੇ ਪਛੜੀ ਸ਼੍ਰੇਣੀ ਦਾ ਸਰਟੀਫਿਕੇਟ ਬਣਾਇਆ ਹੈ।

ਮੰਤਰੀ ਨੇ ਅੱਗੇ ਦੱਸਿਆ ਕਿ ਸੋਨੀਆ ਮਲਹੋਤਰਾ ਅਰੋੜਾ ਜਾਤੀ ਨਾਲ ਸਬੰਧਤ ਹੈ ਤੇ ਉਸਦਾ ਗੋਤ ਮਲਹੋਤਰਾ ਹੈ ਜੋ ਕਿ ਜਨਰਲ ਜਾਤੀ ਹੈ। ਉਸ ਨੇ ਕੰਬੋਜ ਸਿੱਖ ਵਿਅਕਤੀ (ਪੱਛੜੀ ਸ਼੍ਰੇਣੀ) ਨਾਲ ਵਿਆਹ ਤੋਂ ਬਾਅਦ ਬੀਐਸਸੀ ਦੀ ਡਿਗਰੀ ਪੂਰੀ ਕੀਤੀ ਹੈ। ਬਾਅਦ ਵਿੱਚ ਉਸ ਨੇ ਬੀਸੀ ਸਰਟੀਫਿਕੇਟ ਬਣਾਇਆ ਹੋਇਆ ਹੈ। ਇਸ ਸਰਟੀਫਿਕੇਟ ਨਾਲ ਉਸ ਨੂੰ ਸਿੱਖਿਆ ਵਿਭਾਗ ਵਿੱਚ ਈਟੀਟੀ ਅਧਿਆਪਕ ਵਜੋਂ ਸਰਕਾਰੀ ਨੌਕਰੀ ਮਿਲ ਗਈ।

ਇਹ ਵੀ ਪੜ੍ਹੋ : Ferozepur News: ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋਂ ਮੌਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ, 3 ਮੋਬਾਇਲ ਫ਼ੋਨ ਬਰਾਮਦ

ਉਨ੍ਹਾਂ ਕਿਹਾ ਕਿ ਰਾਜ ਪੱਧਰੀ ਪੜਤਾਲ ਕਮੇਟੀ ਵੱਲੋਂ ਵਿਜੀਲੈਂਸ ਸੈੱਲ ਦੀ ਰਿਪੋਰਟ ’ਤੇ ਗੌਰ ਕਰਦਿਆਂ ਸੋਨੀਆ ਮਲਹੋਤਰਾ ਦੀ ਬੀ. ਸੀ ਸਰਟੀਫਿਕੇਟ ਦੇ ਜਾਅਲੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਸ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਪੱਤਰ ਲਿਖ ਕੇ ਸੋਨੀਆ ਮਲਹੋਤਰਾ ਦੇ ਬੀ. ਸੀ ਸਰਟੀਫਿਕੇਟ ਨੰਬਰ 2697 ਮਿਤੀ 17. 02. 96 ਨੂੰ ਰੱਦ ਕਰਨ ਅਤੇ ਜ਼ਬਤ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : Batala Road Accident: ਨੈਸ਼ਨਲ ਹਾਈਵੇ 'ਤੇ ਟਰਾਲੀ ਤੇ ਸਵਿਫਟ ਗੱਡੀ ਦੀ ਹੋਈ ਟੱਕਰ, 3 ਲੋਕਾਂ ਦੀ ਹੋਈ ਮੌਤ

 

Trending news