ਫਤਹਿਗੜ੍ਹ ਸਾਹਿਬ ਵਿਖੇ ਪੁਲਿਸ ਦੇ ਸਖਤ ਪ੍ਰਬੰਧਾਂ ਵਿੱਚ ਹੋਈ ਪੁਲਿਸ ਭਰਤੀ ਦੀ ਪ੍ਰੀਖਿਆ 
Advertisement

ਫਤਹਿਗੜ੍ਹ ਸਾਹਿਬ ਵਿਖੇ ਪੁਲਿਸ ਦੇ ਸਖਤ ਪ੍ਰਬੰਧਾਂ ਵਿੱਚ ਹੋਈ ਪੁਲਿਸ ਭਰਤੀ ਦੀ ਪ੍ਰੀਖਿਆ 

 ਪੰਜਾਬ ਪੁਲਿਸ ਵੱਲੋਂ ਸਿਪਾਹੀਆਂ ਦੀ ਕੀਤੀ ਜਾ ਰਹੀ ਭਰਤੀ ਸਬੰਧੀ ਪ੍ਰੀਖਿਆ ਫਤਹਿਗੜ੍ਹ ਸਾਹਿਬ ਵਿਖੇ 6 ਕੇਂਦਰ ਬਣੇ ਅਤੇ ਹਜਾਰਾਂ ਨੌਜਵਾਨ ਪ੍ਰੀਖਿਆ ਦੇਣ ਪਹੁੰਚੇ।

ਫਤਹਿਗੜ੍ਹ ਸਾਹਿਬ ਵਿਖੇ ਪੁਲਿਸ ਦੇ ਸਖਤ ਪ੍ਰਬੰਧਾਂ ਵਿੱਚ ਹੋਈ ਪੁਲਿਸ ਭਰਤੀ ਦੀ ਪ੍ਰੀਖਿਆ 

ਜਗਮੀਤ ਸਿੰਘ/ਫਤਿਹਗੜ੍ਹ ਸਾਹਿਬ: ਪੰਜਾਬ ਪੁਲਿਸ ਵੱਲੋਂ ਸਿਪਾਹੀਆਂ ਦੀ ਕੀਤੀ ਜਾ ਰਹੀ ਭਰਤੀ ਸਬੰਧੀ ਪ੍ਰੀਖਿਆ ਫਤਹਿਗੜ੍ਹ ਸਾਹਿਬ ਵਿਖੇ 6 ਕੇਂਦਰ ਬਣੇ ਅਤੇ ਹਜਾਰਾਂ ਨੌਜਵਾਨ ਪ੍ਰੀਖਿਆ ਦੇਣ ਪਹੁੰਚੇ। ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਗਏ। ਇਸ ਉੱਪਰ ਬੱਚਿਆਂ ਦੇ ਮਾਪਿਆਂ ਨੇ ਵੀ ਸੰਤੁਸ਼ਟੀ ਜਾਹਿਰ ਕੀਤੀ।

 ਫਤਹਿਗੜ੍ਹ ਸਾਹਿਬ ਵਿਖੇ  06 ਪ੍ਰੀਖਿਆ ਕੇਂਦਰ, ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ, ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ, ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ, ਗੋਬਿੰਦਗੜ੍ਹ ਪਬਲਿਕ ਸਕੂਲ ਮੰਡੀ ਗੋਬਿੰਦਗੜ੍ਹ, ਡੌਲਫਿਨ ਕਾਲਜ ਆਫ਼ ਸਾਇੰਸ ਐਂਡ ਐਗਰੀਕਲਚਰ ਚੁੰਨੀ ਕਲਾਂ ਅਤੇ ਮੋਹਾਲੀ ਨਰਸਿੰਗ ਕਾਲਜ, ਚੁੰਨੀ ਕਲਾਂ ਵਿੱਚ ਬਣਾਏ ਗਏ ਹਨ।
 

 

ਐਸਪੀ (ਹੈਡਕੁਆਟਰ) ਹਰਪਾਲ ਸਿੰਘ ਨੇ ਦੱਸਿਆ ਕਿ ਇਹ ਪ੍ਰੀਖਿਆ ਦੋ ਸਿਫ਼ਟਾਂ ਵਿੱਚ ਲਈ ਜਾਣੀ ਹੈ ਪਹਿਲੀ ਸ਼ਿਫ਼ਟ ਸਵੇਰੇ 10:00 ਤੋਂ 12:00 ਵਜੇ ਦੀ ਹੈ,।ਦੂਜੀ ਸ਼ਿਫਟ ਬਾਅਦ ਦੁਪਹਿਰ 03:00 ਤੋਂ 05:00 ਵਜੇ ਦੀ ਹੈ। ਪੁਲਿਸ ਵੱਲੋਂ ਹਦਾਇਤਾਂ ਮੁਤਾਬਕ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ।

 

ਉਥੇ ਹੀ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਸੁਰੱਖਿਆ ਪ੍ਰਬੰਧ ਵਧੀਆ ਹਨ। ਸਾਰੇ ਕੰਮ ਪਾਰਦਰਸ਼ਿਤਾ ਨਾਲ ਹੋ ਰਹੇ ਹਨ। ਬੱਚੇ ਮਿਹਨਤ ਨਾਲ ਪਾਸ ਹੋਣਗੇ। 

Trending news