Jagraon News: ਹੜ੍ਹ ਕਾਰਨ ਪਾਕਿਸਤਾਨ ਰੁੜ ਕੇ ਪੁੱਜੇ ਜਗਰਾਓਂ ਦੇ ਦੋ ਨੌਜਵਾਨਾਂ ਨੇ ਸਰਕਾਰ ਅੱਗੇ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ।
Trending Photos
Jagraon News: ਜੁਲਾਈ ਦੇ ਮਹੀਨੇ ਵਿੱਚ ਭਾਰੀ ਬਾਰਿਸ਼ ਮਗਰੋਂ ਪੰਜਾਬ ਵਿੱਚ ਆਏ ਹੜ੍ਹ ਕਾਰਨ ਰੁੜ ਕੇ ਗੁਆਂਢੀ ਦੇਸ਼ ਪਾਕਿਸਤਾਨ ਪੁੱਜੇ ਦੋ ਨੌਜਵਾਨਾਂ ਦੀ ਵਾਪਸੀ ਲਈ ਮਾਪਿਆਂ ਦੀਆਂ ਅੱਖਾਂ ਉਡੀਕ ਕਰ ਰਹੀਆਂ ਹਨ। ਨੌਜਵਾਨ ਦੀ ਵਾਪਸੀ ਨੂੰ ਲੈ ਕੇ ਮਾਪੇ ਕਾਫੀ ਬੈਚੇਨ ਨਜ਼ਰ ਆ ਰਹੇ ਹਨ। ਪਰਿਵਾਰ ਨੇ ਗੁਹਾਰ ਲਗਾਈ ਕਿ ਉਨ੍ਹਾਂ ਦੇ ਸਹਾਰਿਆਂ ਨੂੰ ਜਲਦ ਤੋਂ ਜਲਦ ਵਾਪਸ ਲਿਆਂਦਾ ਜਾਵੇ।
ਰੁੜ ਕੇ ਪਾਕਿਸਤਾਨ ਪੁੱਜੇ ਨੌਜਵਾਨਾਂ ਦੀ ਪਛਾਣ ਹਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸ਼ੇਰੇਵਾਲ ਹਾਲ ਵਾਸੀ ਪਰਜੀਆਂ ਬਿਹਾਰੀਪੁਰ ਤੇ ਰਤਨਪਾਲ ਪੁੱਤਰ ਮਹਿੰਦਰ ਸਿੰਘ ਵਾਸੀ ਖੇਹਿਰਾ ਮੁਸਤਰਕਾ ਥਾਣਾ ਮਹਿਤਪੁਰਾ ਵਜੋਂ ਹੋਈ ਸੀ। ਦੋਵੇਂ ਨੌਜਵਾਨਾਂ ਦੇ ਪਰਿਵਾਰਾਂ ਨੇ ਸਰਕਾਰ ਨੂੰ ਉਨ੍ਹਾਂ ਦੀ ਵਾਪਸੀ ਲਈ ਗੁਹਾਰ ਲਗਾਈ ਹੈ।
ਬੀਸੀਐਫ ਵੱਲੋਂ ਮਿਲੇ ਸੁਨੇਹੇ ਮੁਤਾਬਕ ਦੋਵੇਂ ਨੌਜਵਾਨਾਂ ਨੂੰ ਲੈਣ ਲਈ ਤੈਅ ਸਮੇਂ ਅਨੁਸਾਰ ਪਰਿਵਾਰਕ ਮੈਂਬਰ ਤੇ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਹੁਸੈਨੀਵਾਲਾ ਬਾਰਡਰ 'ਤੇ ਪੁੱਜ ਗਈਆਂ ਸਨ, ਜਿਨ੍ਹਾਂ ਵੱਲ ਸਰਹੱਦ ਉੱਪਰ ਲੰਬਾ ਸਮਾਂ ਨੌਜਵਾਨਾਂ ਦੀ ਉਡੀਕ ਕੀਤੀ ਗਈ ਪਰ ਪਾਕਿਸਤਾਨ ਰੇਂਜਰ ਨੌਜਵਾਨਾਂ ਨੂੰ ਲੈ ਕੇ ਨਹੀਂ ਆਏ।
ਭਾਰਤੀ ਫ਼ੌਜ ਦੇ ਕਮਾਂਡਰ ਵੱਲੋਂ ਦਿੱਤੇ ਸਮੇਂ ਮੁਤਾਬਕ ਦੋਵੇਂ ਪਾਕਿਸਤਾਨ ਰੇਂਜਰਾਂ ਨਾਲ ਹੋਈ ਫਲੈਗ ਮੀਟਿੰਗ ਵਿੱਚ 2 ਅਗਸਤ ਨੂੰ ਪਾਕਿਸਤਾਨ ਵੱਲੋਂ ਨੌਜਵਾਨਾਂ ਨੂੰ ਪਰਿਵਾਰ, ਰਿਸ਼ਤੇਦਾਰ ਤੇ ਪਿੰਡਾਂ ਦੀਆਂ ਪੰਚਾਇਤਾਂ ਹੁਸੈਨੀਵਾਲਾ ਬੀ.ਐੱਸ.ਐੱਫ. ਹਵਾਲੇ ਕਰਨ ਦੇ ਭਰੋਸੇ ਮਗਰੋਂ ਬਾਰਡਰ ਉਪਰ ਪੁੱਜ ਗਈਆਂ ਸਨ ਪਰ ਉਨ੍ਹਾਂ ਨੂੰ ਨੌਜਵਾਨ ਨਹੀਂ ਮਿਲੇ ਸਨ।
ਉਨ੍ਹਾਂ ਕਿਹਾ ਕਿ ਬੀ.ਐੱਸ.ਐੱਫ.ਹੁਸੈਨੀਵਾਲਾ ਬਾਰਡਰ ਵਿੱਚ ਨੌਜਵਾਨਾਂ ਦੇ ਪੁੱਜਣ ਦੀ ਉਡੀਕ ਕਰਦੇ ਪਰਿਵਾਰਕ ਮੈਂਬਰਾਂ ਨੂੰ ਕਮਾਂਡਰ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਪਾਕਿਸਤਾਨ ਰੇਂਜਰਾਂ ਵੱਲੋਂ ਪੁੱਛਗਿੱਛ ਤੇ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਇਹ ਨੌਜਵਾਨ ਦਰਿਆ ਪਾਰ ਕਰਨ ਸਮੇਂ ਅਚਾਨਕ ਦਰਿਆ 'ਚ ਰੁੜ੍ਹ ਕੇ ਪਾਕਿਸਤਾਨ ਪੁੱਜ ਗਏ ਹਨ ਪਰ ਭਾਰਤ ਹਵਾਲੇ ਕਰਨ ਲਈ ਕੁਝ ਜ਼ਰੂਰੀ ਕਾਰਵਾਈ ਬਾਕੀ ਹੈ।
ਇਹ ਵੀ ਪੜ੍ਹੋ : Sandeep Nangal Ambian Murder Case: ਸੰਦੀਪ ਨੰਗਲ ਅੰਬੀਆ ਕਤਲ ਮਾਮਲਾ ; ਭਾਰੀ ਸੁਰੱਖਿਆ ਬਲ ਹੇਠ ਮੁਲਜ਼ਮਾਂ ਦੀ ਅਦਾਲਤ 'ਚ ਹੋਈ ਪੇਸ਼ੀ
ਇਸ ਨਾਲ ਕੁਝ ਦਿਨਾਂ ਦਾ ਹੋਰ ਸਮਾਂ ਲੱਗ ਸਕਦਾ ਹੈ, ਜਿਸ ਬਾਰੇ ਪਰਿਵਾਰਾਂ ਤੇ ਪੰਚਾਇਤਾਂ ਨੂੰ ਜਲਦੀ ਸੂਚਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੀਐੱਸਐੱਫ. ਦੇ ਕਮਾਂਡਰ ਨੇ ਸਾਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਨੌਜਵਾਨਾਂ ਦੀ ਘਰ ਵਾਪਸੀ ਹੋਵੇਗੀ। ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਸਰਕਾਰ ਨੂੰ ਕੋਸਦੇ ਹੋਏ ਉਨ੍ਹਾਂ ਦੇ ਬੱਚਿਆਂ ਦੀ ਵਾਪਸੀ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ : Sadiq Firing Case: ਨਸ਼ੇ ਦਾ ਵਿਰੋਧ ਕਰਨ ਵਾਲੇ ਨੌਜਵਾਨ ਦੇ ਕਤਲ ਮਾਮਲੇ 'ਚ ਮੁਲਜ਼ਮ ਗ੍ਰਿਫ਼ਤਾਰ