Lehragaga Kisan Dharna: ਸੁਨਾਮ ਵਿਖੇ ਲੱਗੇ ਮੋਰਚੇ ਵਿੱਚ ਧਰਨਾ ਦੇ ਰਹੇ ਕਿਸਾਨ ਕਰਮਜੀਤ ਸਿੰਘ (50) ਪੁੱਤਰ ਗੁਰਬਚਨ ਸਿੰਘ ਸੰਗਤਪੁਰਾ ਬਲਾਕ ਲਹਿਰਾਗਾਗਾ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
Trending Photos
Lehragaga Kisan Dharna: ਬੀਤੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ 'ਤੇ ਪੰਜਾਬ ਵਿੱਚ ਪ੍ਰਾਈਵੇਟ ਸਾਇਲੋ ਦੇ ਸਰਕਾਰੀ ਕਰਨ ਦੀ ਮੰਗ ਨੂੰ ਲੈ ਲੱਗੇ ਧਰਨੇ ਦੌਰਾਨ ਸੁਨਾਮ ਵਿਖੇ ਲੱਗੇ ਮੋਰਚੇ ਵਿੱਚ ਧਰਨਾ ਦੇ ਰਹੇ ਕਿਸਾਨ ਕਰਮਜੀਤ ਸਿੰਘ (50) ਪੁੱਤਰ ਗੁਰਬਚਨ ਸਿੰਘ ਸੰਗਤਪੁਰਾ ਬਲਾਕ ਲਹਿਰਾਗਾਗਾ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਕਿਸਾਨ ਨੂੰ ਦਸ ਲੱਖ ਮੁਆਵਜ਼ਾ ਦਿਵਾਉਣ, ਸਾਰੇ ਕਰਜ਼ੇ 'ਤੇ ਲੀਕ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਐਸ.ਡੀ.ਐਮ ਦਫਤਰ ਲਹਿਰਾ ਵਿਖੇ ਕਿਸਾਨਾਂ ਨੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ।
ਕਿਸਾਨ ਆਗੂਆਂ ਮੁਤਾਬਕ ਕਿਸਾਨ ਕਰਮਜੀਤ ਸਿੰਘ ਦੀ ਧਰਨੇ 'ਚ ਬੈਠਿਆਂ ਹਾਲਤ ਵਿਗੜਦੀ ਵੇਖ ਉਸਨੂੰ ਸੁਨਾਮ ਦੇ ਇਕ ਨਿੱਜੀ ਹਸਪਤਾਲ ਸੁਰਿਦਰਾ ਮਲਟੀਪਲ ਵਿੱਚ ਦਾਖਲ ਕਰਵਾਇਆ ਗਿਆ। ਉਥੋਂ ਡਾਕਟਰ ਵਲੋਂ ਚੈੱਕ ਅੱਪ ਕਰਕੇ ਮੁਢਲੀ ਸਹਾਇਤਾ ਦਿੱਤੀ ਉਸਤੋਂ ਬਾਅਦ ਪੀੜਤ ਕਿਸਾਨ ਨੂੰ ਸੰਗਰੂਰ ਦੇ ਹਾਰਟ ਕੇਅਰ ਸੈਂਟਰ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਉਥੇ ਡਾਕਟਰਾਂ ਵਲੋਂ ਵੈਂਟੀਲੈਟਰ ਨਾ ਹੋਣ ਦਾ ਦਾਅਵਾ ਕਰਕੇ ਪੀੜਤ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਜਿੱਥੇ ਪਹੁੰਚ ਕੇ ਕਿਸਾਨ ਕਰਮਜੀਤ ਸਿੰਘ ਨੇ ਦਮ ਤੋੜ ਦਿੱਤਾ।
ਉਸ ਤੋਂ ਬਾਅਦ ਕਿਸਾਨ ਦੀ ਮਿਤ੍ਰ ਦੇਹ ਨੂੰ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਹੋਇਆ ਹੈ। ਕਿਸਾਨ ਕਰਮਜੀਤ ਸਿੰਘ ਦੇ ਦੁਨੀਆਂ ਤੋਂ ਜਾਣ ਦਾ ਪਰਿਵਾਰ ਅਤੇ ਜਥੇਬੰਦੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਆਏ ਦਿਨ ਕਿਸਾਨ-ਮਜ਼ਦੂਰ ਆਪਣੀਆਂ ਜਾਨਾਂ ਗੁਆ ਰਹੇ ਹਨ।
ਮ੍ਰਿਤਕ ਪਰਿਵਾਰ ਦੇ ਪਰਿਵਾਰ ਨੂੰ ਦਸ ਲੱਖ ਮੁਆਵਜ਼ਾ ਦਿਵਾਉਣ, ਸਾਰੇ ਕਰਜ਼ੇ 'ਤੇ ਲੀਕ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਵਾਉਣ ਦੇ ਲਈ ਐਸ ਡੀ ਐਮ ਦਫਤਰ ਲਹਿਰਾ ਵਿਖੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਪਰਿਵਾਰ ਅਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਟਾਇਮ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਉਦੋਂ ਤੱਕ ਮ੍ਰਿਤਕ ਕਿਸਾਨ ਕਰਮਜੀਤ ਸਿੰਘ ਸੰਗਤਪੁਰਾ ਦੀ ਦੇਹ ਦਾ ਸਸਕਾਰ ਨਹੀਂ ਕੀਤਾ ਜਾਵੇਗਾ।