Kisan Andolan News: ਮ੍ਰਿਤਕ ਕਿਸਾਨ ਸ਼ੁਭਕਰਨ ਦੇ ਪਿੰਡ ਤੇ ਕਿਸਾਨ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਉਤੇ ਲਗਾਇਆ ਗਿਆ ਧਰਨਾ ਦੇਰ ਰਾਤ ਸਮਾਪਤ ਹੋ ਗਿਆ।
Trending Photos
Kisan Andolan News: (ਕੁਲਬੀਰ ਬੀਰਾ): ਮ੍ਰਿਤਕ ਕਿਸਾਨ ਸ਼ੁਭਕਰਨ ਦੇ ਪਿੰਡ ਤੇ ਕਿਸਾਨ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਉਤੇ ਲਗਾਇਆ ਗਿਆ ਧਰਨਾ ਦੇਰ ਰਾਤ ਸਮਾਪਤ ਹੋ ਗਿਆ।
ਬੀਤੇ ਦਿਨ ਕਿਸਾਨੀ ਸੰਘਰਸ਼ ਵਿੱਚ ਮਾਰੇ ਗਏ ਪਿੰਡ ਬੱਲੋ ਦੇ ਕਿਸਾਨ ਸ਼ੁਭਕਰਨ ਸਿੰਘ ਦੇ ਪਿੰਡ ਦੇ ਲੋਕ ਤੇ ਸਿੱਧੂਪੁਰ ਕਿਸਾਨ ਯੂਨੀਅਨ ਵੱਲੋਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਰਾਮਪੁਰਾ ਫੂਲ ਮੌੜ ਚੌਕ 'ਚ 26 ਫਰਵਰੀ ਤੋਂ ਐਫਆਈਆਰ ਕਰਵਾਉਣ ਤੇ ਸ਼ਹੀਦ ਦਾ ਦਰਜਾ ਦਿਵਾਉਣ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਧਰਨਾ ਲਗਾਇਆ ਹੋਇਆ ਸੀ।
ਇਹ ਵੀ ਪੜ੍ਹੋ : Kisan Andolan Live: ਕਿਸਾਨ ਅੰਦੋਲਨ-17ਵਾਂ ਦਿਨ: ਦਿੱਲੀ ਵੱਲ ਮਾਰਚ ਨੂੰ ਲੈ ਕੇ ਸ਼ੰਭੂ ਬਾਰਡਰ 'ਤੇ ਕਿਸਾਨ ਕਰਨਗੇ ਤਿਆਰੀ
ਇਹ ਧਰਨਾ ਰਾਤ 11 .30 ਵਜੇ ਐਫਆਈਆਰ ਦਰਜ ਹੋਣ ਤੇ ਇੱਕ ਕਰੋੜ ਰੁਪਏ ਮੁਆਵਜ਼ੇ ਦੀ ਰਾਸ਼ੀ ਐਲਾਨਣ ਤੋਂ ਬਾਅਦ ਪਿੰਡ ਵਾਲਿਆਂ ਤੇ ਕਿਸਾਨ ਯੂਨੀਅਨ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਅੱਜ ਸ਼ਾਮ ਨੂੰ ਸ਼ੁਭਕਰਨ ਸਿੰਘ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਧਰਨੇ ਕਾਰਨ ਵੱਡੇ ਪੱਧਰ ਉਤੇ ਆਵਾਜਾਈ ਦੀ ਸਮੱਸਿਆ ਬਣੀ ਹੋਈ ਸੀ ਜਿਹੜੀ ਕਿ ਹੁਣ ਧਰਨਾ ਸਮਾਪਤ ਹੋਣ ਉਤੇ ਸੁਚਾਰੂ ਹੋ ਗਈ ਹੈ।
ਪੰਜਾਬ ਦੇ ਖਨੌਰੀ ਬਾਰਡਰ 'ਤੇ ਬਠਿੰਡਾ ਦੇ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਦੇ ਸਬੰਧ 'ਚ ਪੰਜਾਬ ਪੁਲਿਸ ਨੇ ਪਟਿਆਲਾ ਦੇ ਪਾਤੜਾਂ ਪੁਲਿਸ ਸਟੇਸ਼ਨ 'ਚ ਅਣਪਛਾਤੇ ਲੋਕਾਂ ਖਿਲਾਫ ਕਤਲ ਅਤੇ ਉਕਸਾਉਣ ਦਾ ਮਾਮਲਾ ਦਰਜ ਕੀਤਾ ਹੈ। ਕਿਸਾਨਾਂ ਅਤੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਰਾਤ 11 ਵਜੇ ਸ਼ੁਭਕਰਨ ਦੀ ਲਾਸ਼ ਦਾ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਗਿਆ। ਸ਼ੁਭਕਰਨ ਦੀ ਮ੍ਰਿਤਕ ਦੇਹ ਨੂੰ ਵੀਰਵਾਰ ਸਵੇਰੇ ਖਨੌਰੀ ਬਾਰਡਰ ਲਿਜਾਇਆ ਜਾਵੇਗਾ। ਉਥੇ ਸ਼ਰਧਾਂਜਲੀ ਦੇਣ ਤੋਂ ਬਾਅਦ ਬਠਿੰਡਾ ਦੇ ਜੱਦੀ ਪਿੰਡ 'ਚ ਨੌਜਵਾਨ ਕਿਸਾਨ ਸ਼ੁਭਕਰਨ ਦਾ ਸਸਕਾਰ ਕੀਤਾ ਜਾਵੇਗਾ।
ਕੀ ਸੀ ਕਿਸਾਨਾਂ ਦੀ ਮੰਗ
ਕਿਸਾਨਾਂ ਨੇ ਮੰਗ ਕੀਤੀ ਕਿ ਜਦੋਂ ਤੱਕ ਹਰਿਆਣਾ ਪੁਲੀਸ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਖ਼ਿਲਾਫ਼ ਐਫਆਈਆਰ ਦਰਜ ਨਹੀਂ ਕੀਤੀ ਜਾਂਦੀ ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਹੋਣ ਦਿੱਤਾ ਜਾਵੇਗਾ। ਫਿਲਹਾਲ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕਿਸਾਨ ਆਗੂਆਂ ਤੇਜਵੀਰ ਸਿੰਘ ਪੰਜੋਖੜਾ ਅਤੇ ਰਣਜੀਤ ਸਿੰਘ ਰਾਜੂ ਨੇ ਦੱਸਿਆ ਕਿ ਬੁੱਧਵਾਰ ਨੂੰ ਇੱਕ ਵਫ਼ਦ ਨੌਜਵਾਨ ਕਿਸਾਨ ਸ਼ੁਭਕਰਨ ਨੂੰ ਉਸ ਦੀ ਰਿਹਾਇਸ਼ ’ਤੇ ਮਿਲਿਆ ਸੀ। ਇਸ ਵਿੱਚ ਸਤਨਾਮ ਸਿੰਘ ਸਾਹਨੀ ਅਤੇ ਜੈ ਸਿੰਘ ਬਲਹੇੜਾ ਸ਼ਾਮਲ ਸਨ।
ਇਹ ਵੀ ਪੜ੍ਹੋ : Kapurthala News: ਗੁਰਦੁਆਰੇ 'ਚ ਮੱਥਾ ਟੇਕਣ ਆਈ ਸੀ ਔਰਤ, ਅੰਦਰ ਆਉਂਦੇ ਡਿੱਗੀ, ਮੌਤ ਦੀ ਲਾਈਵ ਵੀਡੀਓ ਆਈ ਸਾਹਮਣੇ