Punjab Farmers News: ਕਦੀ ਹੜ੍ਹਾਂ ਦੀ ਮਾਰ ਤੇ ਕਦੀ ਮੌਸਮ ਦੀ ਮਾਰ ਕਾਰਨ ਪੰਜਾਬ ਦੇ ਕਿਸਾਨ ਹੁਣ ਹਤਾਸ਼ਾ ਤੇ ਨਿਰਾਸ਼ਾ ਦੇ ਆਲਮ ਵਿੱਚ ਨਜ਼ਰ ਆ ਰਹੇ ਹਨ।
Trending Photos
Punjab Farmers News: ਅੰਨਦਾਤਾ ਉਪਰ ਹਮੇਸ਼ਾ ਹੀ ਕੋਈ ਨਾ ਕੋਈ ਮਾਰ ਪੈਂਦੀ ਰਹਿੰਦੀ ਹੈ, ਜਿਸ ਕਾਰਨ ਖੇਤੀ ਹੁਣ ਘਾਟਾ ਵਾਲਾ ਸੌਦਾ ਬਣ ਕੇ ਰਹਿ ਗਿਆ ਹੈ। ਕਦੀ ਹੜ੍ਹਾਂ ਦੀ ਮਾਰ ਤੇ ਕਦੀ ਮੌਸਮ ਦੀ ਮਾਰ ਕਾਰਨ ਪੰਜਾਬ ਦੇ ਕਿਸਾਨ ਹੁਣ ਹਤਾਸ਼ਾ ਤੇ ਨਿਰਾਸ਼ਾ ਦੇ ਆਲਮ ਵਿੱਚ ਨਜ਼ਰ ਆ ਰਹੇ ਹਨ।
ਅਜੇ ਪੰਜਾਬ ਦਾ ਕਿਸਾਨ ਹੜ੍ਹਾਂ ਦੀ ਮਾਰ ਦੇ ਸਦਮੇ ਵਿਚੋਂ ਬਾਹਰ ਆਇਆ ਹੀ ਨਹੀਂ ਸੀ ਕਿ ਹੁਣ ਬੇਮੌਸਮੀ ਬਰਸਾਤ ਨੇ ਕਿਸਾਨਾਂ ਨੂੰ ਵੱਡੀ ਮਾਰ ਮਾਰੀ ਹੈ। ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਰਸਾਤ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਕਰਕੇ ਰੱਖ ਦਿੱਤਾ ਹੈ।
ਇਸ ਸਬੰਧੀ ਸੁਲਤਾਨਪੁਰ ਲੋਧੀ ਦੇ ਪਿੰਡ ਰਣਧੀਰਪੁਰ ਦੇ ਕਿਸਾਨਾਂ ਨੇ ਆਪਣਾ ਦੁੱਖ ਜ਼ਾਹਿਰ ਕਰਦਿਆਂ ਹੋਇਆ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਰਸਾਤ ਨੇ ਉਨ੍ਹਾਂ ਦਾ ਵੱਡੇ ਪੱਧਰ ਉਤੇ ਨੁਕਸਾਨ ਕੀਤਾ ਹੈ। ਝੋਨੇ ਦੀ ਫਸਲ ਲਗਭਗ ਤਿਆਰ ਹੋ ਚੁੱਕੀ ਹੈ ਅਤੇ ਬੇਮੌਸਮੀ ਬਰਸਾਤ ਤੇ ਹਵਾਵਾਂ ਕਾਰਨ ਹਜ਼ਾਰਾਂ ਏਕੜ ਰਕਬਾ ਪ੍ਰਭਾਵਿਤ ਹੋਇਆ ਹੈ।
ਇਸ ਦੀ ਭਰਪਾਈ ਬੇਹੱਦ ਹੀ ਮੁਸ਼ਕਿਲ ਨਜ਼ਰ ਆ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਾ ਹੀ ਰੱਬ ਉਨ੍ਹਾਂ ਦਾ ਸਾਥ ਦਿੰਦਾ ਹੈ ਤੇ ਨਾ ਹੀ ਸਰਕਾਰ। ਇਸ ਲਈ ਉਨ੍ਹਾਂ ਨੇ ਸਰਕਾਰ ਕੋਲੋਂ ਆਪਣੀਆਂ ਨੁਕਸਾਨੀ ਗਈਆਂ ਫਸਲਾਂ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : CM vs Governor: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਸਰਕਾਰ ਨੂੰ ਮੁੜ ਲਿਖੀ ਚਿੱਠੀ; ਕਈ ਸਵਾਲ ਕੀਤੇ ਖੜ੍ਹੇ
ਉਨ੍ਹਾਂ ਨੇ ਕਿਹਾ ਕਿ ਝੋਨੇ ਦੀ ਲਵਾਈ ਲੇਟ ਹੋਣ ਕਾਰਨ ਮੌਸਮ ਵੀ ਠੰਢਾ ਹੋ ਚੁੱਕਾ ਹੈ ਤੇ ਮੰਡੀਕਰਨ ਵਿੱਚ ਵੀ ਦਿੱਕਤ ਆ ਰਹੀ ਹੈ। ਇਸ ਕਾਰਨ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਵੇਂ ਸਿਸਟਮ ਨੂੰ ਛੱਡ ਪੁਰਾਣੇ ਸਿਸਟਮ ਨੂੰ ਬਹਾਲ ਕੀਤਾ ਜਾਵੇ ਤਾਂ ਜੋ ਕਿਸਾਨ ਸੁੱਖ ਦਾ ਸਾਹ ਲੈ ਸਕਣ।
ਇਹ ਵੀ ਪੜ੍ਹੋ : Punjab CM Bhagwant Mann Birthday: ਕਾਮੇਡੀਅਨ ਤੋਂ ਮੁੱਖ ਮੰਤਰੀ ਬਣੇ ਭਗਵੰਤ ਮਾਨ ਦੇ ਜੀਵਨ 'ਚ '16 ਨੰਬਰ' ਬੇਹੱਦ ਖਾਸ
ਸੁਲਤਾਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ