ਅਮਰੀਕਾ ’ਚ ਪੁਲਿਸ ਨੇ 17 ਸਾਲਾਂ ਦੇ ਵਿਦਿਆਰਥੀ ਨਾਲ ਸ਼ਰੀਰਕ ਸਬੰਧ ਰੱਖਣ ਦੇ ਦੋਸ਼ਾਂ ’ਚ ਸ਼ਰੀਰਕ ਸਿੱਖਿਆ ਪੜ੍ਹਾਉਣ ਵਾਲੀ ਮਹਿਲਾ ਅਧਿਆਪਕ ਨੂੰ ਹਿਰਾਸਤ ’ਚ ਲਿਆ ਹੈ।
Trending Photos
ਚੰਡੀਗੜ੍ਹ: ਪੁਰਾਣੇ ਜ਼ਮਾਨੇ ’ਚ ਗੁਰੂ ਤੇ ਚੇਲੇ ਦੇ ਰਿਸ਼ਤੇ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਸੀ, ਪਰ ਅੱਜ ਦੇ ਟਾਈਮ ’ਚ ਜੋ ਖ਼ਬਰਾਂ ਸੁਣਨ ਮਿਲਦੀਆਂ ਹਨ, ਸੁਣਕੇ ਦੁਨੀਆਂ ਗਰਕ ਹੁੰਦੀ ਜਾਪਦੀ ਹੈ।
ਅਮਰੀਕਾ ’ਚ ਪੁਲਿਸ ਨੇ 17 ਸਾਲਾਂ ਦੇ ਵਿਦਿਆਰਥੀ ਨਾਲ ਸ਼ਰੀਰਕ ਸਬੰਧ ਰੱਖਣ ਦੇ ਦੋਸ਼ਾਂ ’ਚ ਸ਼ਰੀਰਕ ਸਿੱਖਿਆ ਪੜ੍ਹਾਉਣ ਵਾਲੀ ਮਹਿਲਾ ਅਧਿਆਪਕ ਨੂੰ ਹਿਰਾਸਤ ’ਚ ਲਿਆ ਹੈ। ਉਸਦੀ ਉਮਰ ਤਕਰੀਬਨ 43 ਸਾਲ ਦੱਸੀ ਜਾ ਰਹੀ ਹੈ। ਜੈਂਟਰੀ ਇੰਟਰਮੀਡੀਏਟ ਸਕੂਲ (Gentry Intermediate School) ਦੀ ਅਧਿਆਪਕਾ ਜੋ ਤਕਰੀਬਨ ਪਿਛਲੇ 20 ਸਾਲਾਂ ਤੋਂ ਇਸੇ ਸਕੂਲ ’ਚ ਬੱਚਿਆਂ ਨੂੰ ਪੜ੍ਹਾ ਰਹੀ ਸੀ।
ਦਿਲਚਸਪ ਗੱਲ ਇਹ ਹੈ ਕਿ ਇਸ ਲੀਹ ਕੁਈਨ (Leah queen) ਨਾਮ ਦੀ ਮਹਿਲਾ ਅਧਿਆਪਕ ਨੂੰ 'ਟੀਚਰ ਆਫ਼ ਦਾ ਈਅਰ' ਦਾ ਐਵਾਰਡ ਵੀ ਦਿੱਤਾ ਗਿਆ ਹੈ। 15 ਸਤੰਬਰ ਨੂੰ ਪੁਲਿਸ ਦੁਆਰਾ ਲੀਹ ਕੁਈਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ’ਤੇ ਨਸ਼ੇ ਦਾ ਸੇਵਨ ਕਰਨ ਦਾ ਵੀ ਦੋਸ਼ ਲੱਗਿਆ ਹੈ।
ਲੀਹ ਨੂੰ ਤਕਰੀਬਨ 40 ਲੱਖ ਰੁਪਏ ਦਾ ਜ਼ੁਰਮਾਨਾ ਭਰਨ ਤੋਂ ਬਾਅਦ 17 ਸਤੰਬਰ ਨੂੰ ਰਿਹਾਅ ਕੀਤਾ ਗਿਆ। ਜੈਂਨਰੀ ਪੁਲਿਸ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਲੀਹ ਨੂੰ 2010 ਦੀ ਘਟਨਾ ਸਬੰਧੀ ਗ੍ਰਿਫ਼ਤਾਰ ਕੀਤਾ ਗਿਆ ਸੀ, ਲੀਹ ’ਤੇ ਦੋਸ਼ ਲੱਗਿਆ ਕਿ ਉਸਨੇ ਉਦੋਂ 17 ਸਾਲ ਦੇ ਵਿਦਿਆਰਥੀ ਨਾਲ ਸਬੰਧ ਬਣਾਏ ਸਨ। ਪਰ ਮਾਮਲਾ ਹੁਣ ਸਾਹਮਣੇ ਆਇਆ ਹੈ।
ਮਹਿਲਾ ਅਧਿਆਪਕ ਲੀਹ ’ਤੇ ਹੋਰਨਾ ਵਿਦਿਆਰਥੀਆਂ ਨੂੰ ਵੀ ਆਪਣੇ ਘਰ ਬੁਲਾਉਣ ਦਾ ਦੋਸ਼ ਹੈ। ਜਿਸਦੇ ਚੱਲਦਿਆਂ ਪੁਲਿਸ ਨੇ ਹੋਰਨਾਂ ਪੀੜਤ ਵਿਦਿਆਰਥੀਆਂ ਨੂੰ ਇਸ ਮਾਮਲੇ ’ਚ ਅੱਗੇ ਆਉਣ ਲਈ ਕਿਹਾ ਹੈ।
ਜੈਂਟਰੀ ਇੰਟਰਮੀਡੀਏਟ ਸਕੂਲ ਦੇ ਸੁਪਰਡੈਂਟ ਟੈਰੀ ਡੀਪੋਆਲਾ ਨੇ ਜਾਣਕਾਰੀ ਦਿੱਤੀ ਕਿ ਲੀਹ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਜਾਣਕਾਰੀ ਮਿਲੀ ਹੈ ਕਿ ਲੀਹ ਨੂੰ ਸਾਲ 2014-2015 ’ਚ ਟੀਚਰ ਆਫ਼ ਦਾ ਈਅਰ ਐਵਾਰਡ ਵੀ ਮਿਲ ਚੁੱਕਾ ਹੈ। ਉਸਨੂੰ ਇਹ ਪੁਰਸਕਾਰ ਅਰਕਾਨਸਾਸ ਆਫ਼ ਹੈਲਥ, ਫਿਜ਼ੀਕਲ ਐਜੂਕੇਸ਼ਨ, ਰੀਕ੍ਰੀਏਸ਼ਨ ਐਂਡ ਡਾਂਸ ਸਬੰਧੀ ਵਿਸ਼ਿਆਂ ’ਚ ਹਾਸਲ ਹੋਇਆ ਸੀ।