Ferozepur Mining: ਮਾਈਨਿੰਗ ਨੂੰ ਲੈ ਕੇ ਆਹਮੋ-ਸਾਹਮਣੇ ਹੋਏ ਪੁਲਿਸ ਤੇ ਕਿਸਾਨ, ਟਰੈਕਟਰਾਂ ਦੀ ਕੀਤੀ ਗਈ ਭੰਨਤੋੜ
Advertisement
Article Detail0/zeephh/zeephh2451364

Ferozepur Mining: ਮਾਈਨਿੰਗ ਨੂੰ ਲੈ ਕੇ ਆਹਮੋ-ਸਾਹਮਣੇ ਹੋਏ ਪੁਲਿਸ ਤੇ ਕਿਸਾਨ, ਟਰੈਕਟਰਾਂ ਦੀ ਕੀਤੀ ਗਈ ਭੰਨਤੋੜ

Ferozepur Mining: ਐਸ ਡੀ ਓ ਸਰਕਾਰੀ ਗੱਡੀ ਵਿੱਚ ਲੈਕੇ ਪਹੁੰਚਿਆ ਪ੍ਰਾਈਵੇਟ ਬੰਦੇ ਕਿਸਾਨਾਂ ਵਿਚਕਾਰ ਹੋਈ ਧੱਕਾ ਮੁੱਕੀ। ਕਿਸਾਨਾਂ ਨੇ ਆਰੋਪ ਪ੍ਰਾਈਵੇਟ ਬੰਦੇ ਲਿਆ ਉਨ੍ਹਾਂ ਨਾਲ ਕੀਤੀ ਗਈ ਗੁੰਡਾਗਰਦੀ ਟਰੈਕਟਰਾਂ ਦੀ ਕੀਤੀ ਗਈ ਭੰਨਤੋੜ। ਐਸ ਡੀ ਓ ਕਹਿ ਰਿਹਾ ਪ੍ਰਾਈਵੇਟ ਬੰਦੇ ਨੇ ਐਸ ਐਚ ਓ ਕਹਿ ਰਿਹਾ ਸਰਕਾਰੀ ਬੰਦੇ ਨੇ!  ਕਿਸਾਨ ਸਹੀ? ਜਾਂ ਮਾਈਨਿੰਗ ਵਿਭਾਗ ਦਾ ਐਸਡੀਓ ਉੱਤੇ ਖੜੇ ਹੋਏ ਵੱਡੇ ਸਵਾਲ।

 

Ferozepur Mining: ਮਾਈਨਿੰਗ ਨੂੰ ਲੈ ਕੇ ਆਹਮੋ-ਸਾਹਮਣੇ ਹੋਏ ਪੁਲਿਸ ਤੇ ਕਿਸਾਨ, ਟਰੈਕਟਰਾਂ ਦੀ ਕੀਤੀ ਗਈ ਭੰਨਤੋੜ

Ferozepur Mining/ਰਾਜੇਸ਼ ਕਟਾਰੀਆ: ਅੱਜ ਫਿਰੋਜ਼ਪੁਰ ਅੰਦਰ ਮਾਹੌਲ ਉਸ ਸਮੇਂ ਤਣਾਅਪੂਰਣ ਬਣ ਗਿਆ ਜਦੋਂ ਮਾਈਨਿੰਗ ਵਿਭਾਗ ਦਾ ਐਸ ਡੀ ਓ ਪ੍ਰਸਾਸ਼ਨ ਨੂੰ ਨਾਲ ਲੈ ਕੇ ਕਿਸਾਨਾਂ ਦੇ ਖੇਤਾਂ ਵਿੱਚ ਪਹੁੰਚ ਗਿਆ ਜਿੱਥੇ ਰੇਤਾ ਚੁੱਕੀ ਜਾ ਰਹੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਮੇਂ ਆਏ ਹੜ੍ਹਾਂ ਦੌਰਾਨ ਉਨ੍ਹਾਂ ਦੇ ਖੇਤਾਂ ਵਿੱਚ 5-5 ਫੁੱਟ ਰੇਤਾ ਭਰ ਗਈ ਸੀ ਜਿਸ ਨੂੰ ਚੁੱਕਣ ਲਈ ਉਨ੍ਹਾਂ ਪ੍ਰਸਾਸ਼ਨ ਅੱਗੇ ਵੀ ਗੁਹਾਰ ਲਗਾਈ ਸੀ ਕਿ ਉਨ੍ਹਾਂ ਦੇ ਖੇਤ ਖਾਲੀ ਕੀਤੇ ਜਾਣ ਕਿਉਂਕਿ ਫ਼ਸਲ ਲੇਟ ਹੋ ਰਹੀ ਹੈ ਜਿਸ ਵੱਲ ਪ੍ਰਸਾਸ਼ਨ ਨੇ ਕੋਈ ਧਿਆਨ ਨਹੀਂ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਮਜਬੂਰਨ ਖੁਦ ਖੇਤਾਂ ਵਿਚੋਂ ਰੇਤਾ ਚੁੱਕਣੀ ਪੈ ਰਹੀ ਹੈ। 

ਇਸ ਦੌਰਾਨ ਮਾਈਨਿੰਗ ਵਿਭਾਗ ਉਥੇ ਪਹੁੰਚ ਗਿਆ ਅਤੇ ਕਿਸਾਨਾਂ ਦੀਆਂ ਟਰਾਲੀਆਂ ਕਬਜੇ ਵਿੱਚ ਲੈ ਲਈਆ। ਥਾਣਾ ਸਦਰ ਦੇ ਬਾਹਰ ਪਹੁੰਚੇ ਕਿਸਾਨਾਂ ਨੇ ਐਸਡੀਓ ਗੁਰਸਿਮਰਨ ਸਿੰਘ ਗਿੱਲ ਉੱਤੇ ਆਰੋਪ ਲਗਾਏ ਕਿ ਐਸਡੀਓ ਸਰਕਾਰੀ ਗੱਡੀ ਵਿੱਚ ਪ੍ਰਾਇਵੇਟ ਬੰਦੇ ਲਿਆ ਕੇ ਉਨ੍ਹਾਂ ਨਾਲ ਗੁੰਡਾਗਰਦੀ ਕਰ ਰਿਹਾ ਸੀ ਅਤੇ ਕਿਸਾਨਾਂ ਨਾਲ ਹੱਥੋਪਾਈ ਵੀ ਕੀਤੀ ਗਈ ਹੈ। ਟਰੈਕਟਰਾਂ ਦੀ ਭੰਨਤੋੜ ਕੀਤੀ ਗਈ ਵੀਡੀਓ ਵਿੱਚ ਐਸਡੀਓ ਖੁਦ ਵੀ ਮੰਨ ਰਿਹਾ ਹੈ ਕਿ ਉਹ ਪ੍ਰਾਈਵੇਟ ਬੰਦੇ ਲੈ ਕੇ ਗਿਆ ਸੀ। ਕਿਸਾਨਾਂ ਨੇ ਮੰਗ ਕੀਤੀ ਕਿ ਪ੍ਰਸਾਸ਼ਨ ਜਾਂ ਤਾਂ ਖੁਦ ਉਨ੍ਹਾਂ ਖੇਤਾਂ ਵਿਚੋਂ ਰੇਤਾ ਚੁੱਕਾ ਦਵੇ ਅਤੇ ਖੇਤ ਖਾਲੀ ਕਰਾਂ ਦਵੇ ਤਾਂ ਜੋ ਉਹ ਫਸਲ ਬੀਜ ਸਕਣ ਪਰ ਇਸ ਤਰ੍ਹਾਂ ਮਾਈਨਿੰਗ ਵਿਭਾਗ ਦਾ ਐਸਡੀਓ ਆ ਕੇ ਗੁੰਡਾਗਰਦੀ ਨਾ ਕਰੇ।

ਇਹ ਵੀ ਪੜ੍ਹੋ: Punjab CM Health Update: CM ਮਾਨ ਦੀ ਸਿਹਤ 'ਚ ਸੁਧਾਰ, ਸੰਦੀਪ ਪਾਠਕ ਨੇ ਹਸਪਤਾਲ ਪਹੁੰਚ ਕੇ ਪੁੱਛਿਆ ਹਾਲ ਚਾਲ
 

ਉਥੇ ਹੀ ਇਸ ਮਾਮਲੇ ਨੂੰ ਲੈ ਕੇ ਜਦੋਂ ਮਾਈਨਿੰਗ ਵਿਭਾਗ ਦੇ ਐਸ ਡੀਓ ਗੁਰਸਿਮਰਨ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦਰਿਆ ਉੱਤੇ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ। ਇਸ ਲਈ ਉਹ ਪ੍ਰਾਈਵੇਟ ਬੰਦਿਆਂ ਨੂੰ ਆਪਣੀ ਹੈਲਪ ਲਈ ਲੈਕੇ ਗਏ ਸਨ ਪਰ ਸਵਾਲ ਇਥੇ ਇਹ ਖੜਾ ਹੁੰਦਾ ਕਿ ਅਗਰ ਉਥੇ ਨਜਾਇਜ਼ ਮਾਈਨਿੰਗ ਹੋ ਰਹੀ ਸੀ ਤਾਂ ਮਾਈਨਿੰਗ ਵਿਭਾਗ ਪੁਲਿਸ ਪ੍ਰਸਾਸਨ ਦੀ ਹੈਲਪ ਲੈ ਸਕਦਾ ਸੀ। ਪਰ ਪ੍ਰਾਈਵੇਟ ਬੰਦੇ ਕਿਉਂ ਲੈਕੇ ਗਿਆ ਜੋ ਮਾਈਨਿੰਗ ਵਿਭਾਗ ਤੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। 

ਉਥੇ ਹੀ ਇਸ ਪੂਰੇ ਮਾਮਲੇ ਵਿੱਚ ਜਿਥੇ ਐਸਡੀਓ ਇਹ ਮੰਨ ਰਿਹਾ ਕਿ ਪ੍ਰਾਈਵੇਟ ਬੰਦੇ ਉਹ ਖੁਦ ਲੈ ਕੇ ਗਿਆ ਹੈ। ਉੱਥੇ ਹੀ ਥਾਣਾ ਸਦਰ ਦਾ ਐਸ ਐਚ ਓ ਜਸਵੰਤ ਸਿੰਘ ਕਹਿ ਰਿਹਾ ਕਿ ਇਹ ਸਰਕਾਰੀ ਬੰਦੇ ਹਨ। ਕੁੱਲ- ਕੁੱਲ ਮਿਲਾਕੇ ਦੋਨਾਂ ਅਫਸਰਾਂ ਦੇ ਬਿਆਨ ਆਪਸ ਵਿੱਚ ਹੀ ਨਹੀਂ ਮਿਲ ਰਹੇ ਜਿਸਨੇ ਕਈ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।

Trending news