Ferozepur News: ਸ਼ਹਿਰ ਵਿੱਚ ਬਰਕਰਾਰ ਇਸ ਲੁੱਟ-ਖੋਹ ਦੀ ਲਹਿਰ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਫਿਰੋਜ਼ਪੁਰ 'ਚ ਦਿਨ-ਦਿਹਾੜੇ ਮਹਿਲਾ ਨਾਲ ਲੁੱਟ ਖੋਹ ਕੀਤੀ ਗਈ ਹੈ।
Trending Photos
Ferozepur News: ਪੰਜਾਬ ਵਿੱਚ ਦਿਨ-ਬ-ਦਿਨ ਲੁੱਟ-ਖੋਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿਸ ਕਾਰਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ। ਲੁਟੇਰੇ ਔਰਤਾਂ ਅਤੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਫਿਰੋਜ਼ਪੁਰ ਸ਼ਹਿਰ ਦੇ ਸਿਵਲ ਹਸਪਤਾਲ ਰੋਡ 'ਤੇ ਦਿਨ-ਦਿਹਾੜੇ ਇੱਕ ਔਰਤ ਨੂੰ ਲੁੱਟਣ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਇੱਕ ਔਰਤ ਆਪਣੇ ਫ਼ੋਨ 'ਤੇ ਗੱਲ ਕਰਦੀ ਹੋਈ ਜਾ ਰਹੀ ਸੀ। ਇਸ ਦਰਮਿਆਨ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਦੇ ਪਿੱਛੇ ਆ ਕੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋੋ: SGPC Meeting: ਹੁਣ 30 ਦਸੰਬਰ ਨੂੰ ਹੋਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ
ਦੋ ਦਿਨ ਪਹਿਲਾ ਵੀ ਫਿਰੋਜ਼ਪੁਰ ਸ਼ਹਿਰ ਵਿੱਚ ਲੁੱਟ-ਖੋਹ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਘਟਨਾ ਫਿਰੋਜ਼ਪੁਰ ਦੀ ਤੁੱਲੀ ਵਾਲੀ ਗਲੀ 'ਚ ਵਾਪਰੀ ਸੀ। ਜਿਸ ਵਿਚ ਇਕ ਮਹਿਲਾ ਤੋਂ ਪਰਸ ਖੋਹਣ ਲਈ ਉਸਨੂੰ ਕਾਫ਼ੀ ਦੂਰ ਤਕ ਘਸੀਟਿਆ ਗਿਆ ਸੀ। ਇਸ ਘਟਨਾ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਸੀ।
ਸ਼ਾਮ ਨੂੰ 4 ਵਜੇ ਇੱਕ ਔਰਤ ਜਦੋਂ ਇੱਕ ਧਾਰਮਿਕ ਸਥਾਨ ਦੇ ਉੱਤੇ ਜਾ ਰਹੀ ਸੀ ਤਾਂ ਪਿੱਛੋਂ ਦੀ ਆਏ ਇੱਕ ਲੁਟੇਰੇ ਵੱਲੋਂ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰੰਤੂ ਔਰਤ ਨੇ ਆਪਣਾ ਪਰਸ ਨਹੀਂ ਛੱਡਿਆ ਅਤੇ ਲੁਟੇਰਾ ਉਸਨੂੰ ਦੂਰ ਤੱਕ ਮੋਟਰਸਾਈਕਲ ਉਤੇ ਘੜੀਸਦਾ ਹੋਇਆ ਲੈ ਗਿਆ ਸੀ।
ਅੰਤ ਵਿੱਚ ਜਦੋਂ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਲੁਟੇਰਾ ਉਸਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਹੁਣ ਇਕ ਵਾਰ੍ਹ ਫਿਰ ਤੋਂ ਤਾਜ਼ਾ ਮਾਮਲੇ ਦਾ ਵੀ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਇਸ ਕਾਰਨਾਂ ਲੋਕਾਂ ਵਿੱਚ ਖੌਫ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਇਸ ਘਟਨਾ ਨਾਲ ਲੋਕ ਪੁਲਿਸ ਉਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੇ ਹਨ।
ਇਹ ਵੀ ਪੜ੍ਹੋੋ: Khanna News: ਸੰਗਤ ਨੂੰ ਲੈ ਕੇ ਜਾ ਰਹੀ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਪਲਟੀ; ਦੋ ਸ਼ਰਧਾਲੂ ਜ਼ਖ਼ਮੀ