Punjab Tourism Summit News: ਪੰਜਾਬ ਦਾ ਪਹਿਲਾ ਤਿੰਨ ਰੋਜ਼ਾ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਅੱਜ ਮੁਹਾਲੀ ਦੇ ਸੈਕਟਰ-82 ਵਿੱਚ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਨੇ ਅੰਮ੍ਰਿਤਸਰ ਵਿੱਚ ਸੈਲੀਬ੍ਰੇਸ਼ਨ ਪੁਆਇੰਟ ਬਣਾਉਣ ਦਾ ਐਲਾਨ ਕੀਤਾ।
Trending Photos
Punjab Tourism Summit News: ਪੰਜਾਬ ਦਾ ਪਹਿਲਾ ਤਿੰਨ ਰੋਜ਼ਾ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਅੱਜ ਮੁਹਾਲੀ ਦੇ ਸੈਕਟਰ-82 ਵਿੱਚ ਸ਼ੁਰੂ ਹੋ ਗਿਆ ਹੈ। ਪ੍ਰੋਗਰਾਮ ਦਾ ਉਦਘਾਟਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਹੋਏ ਹਨ।
ਉਨ੍ਹਾਂ ਦੇ ਨਾਲ ਪੰਜਾਬ ਦੇ ਹੋਰ ਕੈਬਨਿਟ ਮੰਤਰੀ ਅਤੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਹੋਰ ਅਧਿਕਾਰੀ ਵੀ ਪਹੁੰਚ ਗਏ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਕੋਈ ਸਰਕਾਰੀ ਸਮਾਗਮ ਨਹੀਂ ਪੰਜਾਬ ਦਾ ਸਮਾਗਮ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ 'ਚ ਪਹਿਲਾ ਸੈਲੀਬ੍ਰੇਸ਼ਨ ਪੁਆਇੰਟ ਬਣਾਇਆ ਜਾਵੇਗਾ ਜਿਸ ਲਈ ਸੌ ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਹ ਅਜਿਹਾ ਪੁਆਇੰਟ ਹੋਵੇਗਾ ਜਿੱਥੇ 25 ਹਜ਼ਾਰ ਤੋਂ ਲੈ ਕੇ 10 ਲੱਖ ਰੁਪਏ ਤੱਕ ਕਿਰਾਏ ਵਾਲੇ ਮੈਰਿਜ ਹਾਲ ਬਣਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸੈਲਾਨੀਆਂ ਤੇ ਨਿਵੇਸ਼ਕਾਂ ਲਈ ਪੰਜਾਬ ਨੂੰ ਖਿੱਚ ਦਾ ਕੇਂਦਰ ਬਣਾਇਆ ਜਾਵੇਗਾ।
ਦਰਅਸਲ ਪੰਜਾਬ ਸਰਕਾਰ ਅੰਮ੍ਰਿਤਸਰ ਨੂੰ ਇੱਕ ਮੈਰਿਜ ਡੈਸਟੀਨੇਸ਼ਨ ਦੇ ਰੂਪ 'ਚ ਵਿਕਸਿਤ ਕਰਨਾ ਚਾਹੁੰਦੀ ਹੈ ਜਿਸ ਵਿੱਚ ਹਰ ਤਰ੍ਹਾਂ ਦਾ ਵਰਗ ਆਪਣੇ ਬੱਚਿਆਂ ਦਾ ਵਿਆਹ ਆਦਿ ਕਰਵਾ ਸਕੇ। ਸੀਐਮ ਮਾਨ ਨੇ ਕਿਹਾ ਕਿ ਪੰਜਾਬ ਈਕੋ ਟੂਰਿਜ਼ਮ ਲਈ ਵੀ ਸਭ ਤੋਂ ਢੁੱਕਵੀਂ ਥਾਂ ਹੈ। ਸ਼ਿਵਾਲਿਕ ਦੀਆਂ ਘਾਟੀਆਂ ਸੈਲਾਨੀਆਂ ਲਈ ਸਭ ਤੋਂ ਮਨਮੋਹਕ ਸਥਾਨ ਹੈ।
ਇਹ ਵੀ ਪੜ੍ਹੋ : Punjab Tourism Summit: ਪੰਜਾਬ 'ਚ ਹੋਣ ਜਾ ਰਿਹਾ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ, ਆਮ ਲੋਕਾਂ ਲਈ ਰਹੇਗਾ ਖੁੱਲ੍ਹਾ
ਉਨ੍ਹਾਂ ਪਠਾਨਕੋਟ ਕੋਲ ਚਮਰੌੜ ਦੀ ਮਿਸਾਲ ਦਿੰਦੇ ਹੋਏ ਦੱਸਿਆ ਕਿ ਇਹ ਅਜਿਹੀ ਥਾਂ ਹੈ ਜਿੱਥੇ ਇੱਕ ਰਸਤਾ ਜੰਮੂ-ਕਸ਼ਮੀਰ, ਇੱਕ ਹਿਮਾਚਲ ਤੇ ਇੱਕ ਪੰਜਾਬ ਵੱਲ ਆਉਂਦਾ ਹੈ। ਇਹ 56 ਕਿੱਲੋਮੀਟਰ 'ਚ ਫੈਲੀ ਝੀਲ ਦਾ ਪਾਣੀ ਪੂਰੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਨੀਲਾ ਹੈ। ਮੈਡੀਕਲ ਟੂਰਿਜ਼ਮ ਨੂੰ ਵੀ ਪ੍ਰਮੋਟ ਕਰਨ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਹਰ ਜ਼ਿਲ੍ਹੇ 'ਚ ਜਿੱਥੇ ਮੈਡੀਕਲ ਕਾਲਜ ਸਥਾਪਤ ਕੀਤੇ ਜਾ ਰਹੇ ਹਨ ਉੱਥੇ ਹੀ ਮੋਹਾਲੀ ਕੋਲ ਮੈਡੀਸਿਟੀ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Punjab Farmers Protest: ਪੰਜਾਬ ਭਰ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਰੋਸ ਪ੍ਰਦਰਸ਼ਨ, ਜਾਣੋ ਕੀ ਹਨ ਮੁੱਖ ਮੰਗਾਂ