ਬੀਬੀ ਜਗੀਰ ਕੌਰ SGPC ਦੀ ਚੋਣ ਲੜਨ ’ਤੇ ਅੜੇ ਤਾਂ ਅਕਾਲੀ ਦਲ ਨੇ ਪਾਰਟੀ ’ਚੋਂ ਕੀਤਾ ਮੁਅੱਤਲ
Advertisement
Article Detail0/zeephh/zeephh1422343

ਬੀਬੀ ਜਗੀਰ ਕੌਰ SGPC ਦੀ ਚੋਣ ਲੜਨ ’ਤੇ ਅੜੇ ਤਾਂ ਅਕਾਲੀ ਦਲ ਨੇ ਪਾਰਟੀ ’ਚੋਂ ਕੀਤਾ ਮੁਅੱਤਲ

ਐਸਜੀਪੀਸੀ ਦੀ ਸਾਬਕਾ ਪ੍ਰਧਾਨ ਅਤੇ ਸਾਬਕਾ MLA ਬੀਬੀ ਜਗੀਰ ਕੌਰ ਨੂੰ ਮਨਾਉਣ ਦੀ ਕਵਾਇਦ ਚੱਲ ਰਹੀ ਸੀ। ਪਰ ਅੱਜ ਪਾਰਟੀ ਵਲੋਂ ਪ੍ਰੈਸ-ਕਾਨਫ਼ਰੰਸ ਦੌਰਾਨ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਸੁਣਾ ਦਿੱਤਾ ਗਿਆ।  

  • ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਬੈਠਕ ਦੌਰਾਨ ਸੁਰਜੀਤ ਸਿੰਘ ਰੱਖੜਾ ਤੇ ਡਾ. ਦਲਜੀਤ ਸਿੰਘ ਚੀਮਾ ਨੇ ਬੀਤੇ ਕੱਲ੍ਹ ਬੀਬੀ ਜਗੀਰ ਕੌਰ ਨਾਲ ਹੋਈ ਬੈਠਕ ਸਬੰਧੀ ਰਿਪੋਰਟ ਸੌਂਪੀ। 
  •  
  • ਬੀਬੀ ਜਗੀਰ ਕੌਰ ਨੂੰ ਜਵਾਬ ਦੇਣ ਲਈ 48 ਘੰਟਿਆਂ ਦਾ ਸਮਾਂ ਦਿੱਤਾ ਹੈ, ਜੇਕਰ ਬੀਬੀ ਆਪਣਾ ਚੋਣ ਲੜਨ ਦਾ ਫ਼ੈਸਲਾ ਵਾਪਸ ਲੈਂਦੇ ਹਨ ਤਾਂ ਉਨ੍ਹਾਂ ਦੀ ਮੁਅੱਤਲੀ ਬਹਾਲ ਕੀਤੀ ਜਾ ਸਕਦੀ ਹੈ। 

Trending Photos

ਬੀਬੀ ਜਗੀਰ ਕੌਰ SGPC ਦੀ ਚੋਣ ਲੜਨ ’ਤੇ ਅੜੇ ਤਾਂ ਅਕਾਲੀ ਦਲ ਨੇ ਪਾਰਟੀ ’ਚੋਂ ਕੀਤਾ ਮੁਅੱਤਲ

ਚੰਡੀਗੜ੍ਹ: ਐਸਜੀਪੀਸੀ ਦੀ ਸਾਬਕਾ ਪ੍ਰਧਾਨ ਅਤੇ ਸਾਬਕਾ MLA ਬੀਬੀ ਜਗੀਰ ਕੌਰ ਨੂੰ ਮਨਾਉਣ ਦੀ ਕਵਾਇਦ ਚੱਲ ਰਹੀ ਸੀ। ਪਰ ਅੱਜ ਪਾਰਟੀ ਵਲੋਂ ਪ੍ਰੈਸ-ਕਾਨਫ਼ਰੰਸ ਦੌਰਾਨ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਸੁਣਾ ਦਿੱਤਾ ਗਿਆ। 

ਚੰਡੀਗੜ੍ਹ ’ਚ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ (Head office) ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਬੈਠਕ ਬੁਲਾਈ ਗਈ। ਬੈਠਕ ਦੌਰਾਨ ਸੁਰਜੀਤ ਸਿੰਘ ਰੱਖੜਾ ਤੇ ਡਾ. ਦਲਜੀਤ ਸਿੰਘ ਚੀਮਾ ਨੇ ਬੀਬੀ ਜਗੀਰ ਕੌਰ ਨਾਲ ਹੋਈ ਬੈਠਕ ਸਬੰਧੀ ਰਿਪੋਰਟ ਸੌਂਪੀ। 

ਪਾਰਟੀ ਦੀ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ, ਸ਼ਰਨਜੀਤ ਸਿੰਘ ਢਿਲੋਂ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਬੈਠਕ ’ਚ ਲਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਬੀ ਜਗੀਰ ਕੌਰ ਦੀਆਂ ਪਿਛਲੇ ਕਾਫ਼ੀ ਸਮੇਂ ਤੋਂ ਪਾਰਟੀ ਵਿਰੁੱਧ ਗਤੀਵਿਧੀਆਂ ਚੱਲ ਰਹੀਆਂ ਸਨ। ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਬੀਬੀ ਜਗੀਰ ਕੌਰ ਆਪਣੇ ਚੋਣ ਲੜਨ ਦੇ ਫ਼ੈਸਲੇ ’ਤੇ ਅੜੇ ਰਹੇ। 

ਦੱਸਿਆ ਜਾ ਰਿਹਾ ਹੈ ਕਿ ਬੀਬੀ ਜਗੀਰ ਕੌਰ ਨੂੰ ਜਵਾਬ ਦੇਣ ਲਈ 48 ਘੰਟਿਆਂ ਦਾ ਸਮਾਂ ਦਿੱਤਾ ਹੈ। ਜੇਕਰ ਬੀਬੀ ਆਪਣਾ ਚੋਣ ਲੜਨ ਦਾ ਫ਼ੈਸਲਾ ਵਾਪਸ ਲੈਂਦੇ ਹਨ ਤਾਂ ਉਨ੍ਹਾਂ ਦੀ ਮੁਅੱਤਲੀ ਬਹਾਲ ਕੀਤੀ ਜਾ ਸਕਦੀ ਹੈ।    

ਜਾਣੋ, ਬੀਬੀ ਜਗੀਰ ਕੌਰ ਬਾਰੇ ਪੂਰੀ ਖ਼ਬਰ 

 

 

Trending news