Moga News: ਹਨੀ ਟ੍ਰੈਪ ਲਗਾ ਕੇ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼; ਔਰਤ ਸਣੇ 8 ਮੈਂਬਰ ਗ੍ਰਿਫ਼ਤਾਰ
Advertisement
Article Detail0/zeephh/zeephh1839469

Moga News: ਹਨੀ ਟ੍ਰੈਪ ਲਗਾ ਕੇ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼; ਔਰਤ ਸਣੇ 8 ਮੈਂਬਰ ਗ੍ਰਿਫ਼ਤਾਰ

Moga News:  ਮੋਗਾ ਪੁਲਿਸ ਨੇ ਹਨੀ ਟ੍ਰੈਪ ਲਗਾ ਕੇ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਔਰਤ ਸਮੇਤ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। 

Moga News: ਹਨੀ ਟ੍ਰੈਪ ਲਗਾ ਕੇ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼; ਔਰਤ ਸਣੇ 8 ਮੈਂਬਰ ਗ੍ਰਿਫ਼ਤਾਰ

Moga News: ਮੋਗਾ ਪੁਲਿਸ ਨੇ ਹਨੀ ਟ੍ਰੈਪ ਲਗਾ ਕੇ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਔਰਤ ਸਮੇਤ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਹੋਇਆਂ ਐੱਸਪੀ ਹੈੱਡ ਕੁਆਰਟਰ ਮਨਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ 21-08-2023 ਨੂੰ ਐਸਆਈ ਜਸਵੀਰ ਸਿੰਘ ਮੁੱਖ ਅਫ਼ਸਰ ਥਾਣਾ ਨਿਹਾਲ ਸਿੰਘ ਵਾਲਾ, ASI ਜਸਵੰਤ ਸਿੰਘ, ਚੌਂਕੀ ਇੰਚਾਰਜ ਬਿਲਾਸਪੁਰ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਗਿਰੋਹ ਲੜਕੀਆਂ ਦੀ ਮਦਦ ਨਾਲ ਰਾਹਗੀਰਾਂ ਨਾਲ ਲਿਫਟ ਲੈਣ ਬਹਾਨੇ ਪੈਸੇ ਦੀ ਲੁੱਟ-ਖੋਹ ਕਰਦੇ ਹਨ ਜਿਸ ਉਤੇ ਮੁਕੱਦਮਾ ਨੰਬਰ 101 ਮਿਤੀ 21-08-2023 ਅ/ਧ 379,420,383 ਤਹਿਤ ਥਾਣਾ ਨਿਹਾਲ ਸਿੰਘ ਵਾਲਾ ਦਰਜ ਕੀਤਾ ਗਿਆ।

ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾ ਮਿਲ ਕੇ ਪਲਾਨ ਬਣਾ ਕਿ ਸੁਖਵਿੰਦਰ ਕੌਰ ਉਰਫ਼ ਸੁੱਖੀ ਨੂੰ ਬੱਸ ਸਟੈਂਡ ਹਿੰਮਤਪੁਰਾ ਉਤਾਰ ਦਿੱਤਾ ਸੀ ਤੇ ਬਾਕੀ ਜਾਣੇ ਸਾਇਡ ਉਤੇ ਖੜ੍ਹੇ ਹੋ ਗਏ ਸਨ।

ਜਦ ਸੁਖਵਿੰਦਰ ਕੌਰ ਉਰਫ ਸੁੱਖੀ ਨੇ ਇੱਕ ਵਿਅਕਤੀ ਕੋਲੋਂ ਉਸਦੀ ਗੱਡੀ ਰੁਕਵਾ ਕੇ ਨਿਹਾਲ ਸਿੰਘ ਵਾਲਾ ਜਾਣ ਵਾਸਤੇ ਲਿਫਟ ਮੰਗੀ ਤਾ ਜਦ ਸੁਖਵਿੰਦਰ ਕੌਰ ਉਸਦੀ ਗੱਡੀ ਵਿੱਚ ਬੈਠ ਗਈ ਤਾਂ ਇਹ ਬਾਕੀ ਸਾਰੇ ਜਾਣੇ ਇਕਦਮ ਆਪਣੀ ਗੱਡੀ ਅਲਟੋ ਵਿੱਚ ਬੈਠ ਕੇ ਉਸ ਵਿਅਕਤੀ ਦੀ ਗੱਡੀ ਦੇ ਮੂਹਰੇ ਰੋਕ ਲਈ ਤਾ ਸਾਰੇ ਜਾਣੇ ਗੱਡੀ ਵਿੱਚੋਂ ਉਤਰ ਕੇ ਉਸ ਵਿਅਕਤੀ ਕੋਲੋਂ ਸੁਖਵਿੰਦਰ ਕੌਰ ਨੂੰ ਗੱਡੀ ਵਿੱਚ ਬਿਠਾਉਣ ਬਾਰੇ ਪੁੱਛਿਆ ਤਾਂ ਉਹ ਬੰਦਾ ਘਬਰਾ ਗਿਆ।

ਜਿਸਨੂੰ ਇਨ੍ਹਾਂ ਨੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸੁਰਿੰਦਰਪਾਲ ਸਿੰਘ ਵਾਸੀ ਫਿਰੋਜ਼ਪੁਰ ਦੱਸਿਆ, ਜਿਸਨੂੰ ਦੋਸ਼ੀਆਂ ਵੱਲੋਂ ਡਰਾ ਧਮਕਾ ਕੇ ਮੁਹੰਮਦ ਯੂਨਿਸ ਖਾਨ ਵਾਸੀ ਰੂੜੇਕੇ ਕਲਾ ਦੇ ਖਾਤੇ ਵਿੱਚ ਦੋ ਐਂਟਰੀਆਂ 50/50 ਹਜ਼ਾਰ ਰੁਪਏ ਖਾਤੇ ਵਿੱਚ ਗੂਗਲ ਪੇ ਰਾਹੀਂ ਕਰਵਾ ਲਏ ਅਤੇ ਏਟੀਐਮ ਰਾਹੀਂ ਤੇ ਕੁਝ ਨਗਦੀ ਕੁੱਲ 2,75,000/- ਰੁਪਏ ਲੈ ਲਏ ਤੇ ਉਸ ਨੂੰ ਮੌਕਾ ਤੋਂ ਡਰਾ ਧਮਕਾ ਕੇ ਭਜਾ ਦਿੱਤਾ।

ਇਹ ਵੀ ਪੜ੍ਹੋ : Punjab News: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਤੋਂ 7 ਮੋਬਾਇਲ, 3 ਚਾਰਜਰ ਅਤੇ 23 ਜਰਦੇ ਦੀਆਂ ਪੁੜੀਆਂ ਬਰਾਮਦ

ਮੁਲਜ਼ਮਾਂ ਕੋਲੋਂ ਪੁਲਿਸ ਨੇ 1 ਰਿਵਾਲਵਰ,1 ਰਾਈਫਲ, 4 ਜ਼ਿੰਦਾ ਕਾਰਤੂਸ, 1 ਲੱਖ 85 ਹਜ਼ਾਰ, ਆਲਟੋ ਕਾਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 101 ਮਿਤੀ 21-08-2023 ਵਿਚ ਬ੍ਰਾਮਦਗੀ ਵਧਾ ਜੁਰਮ 120-ਬੀ, 411 ਭ:ਦ 25/27-54-59 ਅਸਲਾ ਐਕਟ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਪੁਛਗਿੱਛ ਕੀਤੀ ਜਾਵੇਗੀ।

ਮੋਗਾ ਤੋਂ ਨਵਦੀਪ ਮਹੇਸਰੀ ਦੀ ਰਿਪੋਰਟ

ਇਹ ਵੀ ਪੜ੍ਹੋ : Sikhs in Pakistan: ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਸਿੱਖ ਪਰਿਵਾਰਾਂ ਨੂੰ ਮਿਲ ਰਹੀਆਂ ਧਮਕੀਆਂ!

Trending news