Garhshankar Clash News: ਗੜਸ਼ੰਕਰ 'ਚ ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ; ਤਿੰਨ ਨੌਜਵਾਨਾਂ ਦਾ ਕਤਲ
Advertisement
Article Detail0/zeephh/zeephh2507382

Garhshankar Clash News: ਗੜਸ਼ੰਕਰ 'ਚ ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ; ਤਿੰਨ ਨੌਜਵਾਨਾਂ ਦਾ ਕਤਲ

Garhshankar Clash News:  ਗੜ੍ਹਸ਼ੰਕਰ ਦੇ ਨਜ਼ਦੀਕੀ ਪਿੰਡ ਮੋਰਾਂਵਾਲੀ ਵਿੱਚ ਦੋ ਧਿਰ ਦੀ ਆਪਸੀ ਝਗੜੇ ਵਿੱਚ ਤਿੰਨ ਨੌਜਵਾਨਾਂ ਦੀ ਜਾਨ ਚਲੀ ਗਈ।

 Garhshankar Clash News: ਗੜਸ਼ੰਕਰ 'ਚ ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ; ਤਿੰਨ ਨੌਜਵਾਨਾਂ ਦਾ ਕਤਲ

Garhshankar Clash News:  ਗੜ੍ਹਸ਼ੰਕਰ ਦੇ ਨਜ਼ਦੀਕੀ ਪਿੰਡ ਮੋਰਾਂਵਾਲੀ ਵਿੱਚ ਦੋ ਧਿਰ ਦੀ ਆਪਸੀ ਝਗੜੇ ਵਿੱਚ ਤਿੰਨ ਨੌਜਵਾਨਾਂ ਦੀ ਜਾਨ ਚਲੀ ਗਈ। ਪੁਲਿਸ ਨੇ ਘਟਨਾ ਸਥਾਨ ਉਤੇ ਪੁੱਜ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ ਵਿੱਚ ਪਿੰਡ ਮੋਰਾਂਵਾਲੀ ਵਿੱਚ 3 ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਮੁਤਾਬਕ ਦੋ ਧਿਰਾਂ ਵਿਚਾਲੇ ਮਾਮੂਲੀ ਤਕਰਾਰ ਪਿੱਛੋਂ ਹੋਈ ਲੜਾਈ ਦੌਰਾਨ 3 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮੌਕੇ ਉਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਹਿਮਾਚਲ ਵਿੱਚ ਇਨ੍ਹਾਂ ਵੱਲੋਂ ਨਸ਼ਾ ਛੁਡਾਊ ਕੇਂਦਰ ਚਲਾਇਆ ਜਾਂਦਾ ਸੀ ਤੇ ਬਾਅਦ ਵਿੱਚ ਦੋਹਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ।

ਸਵੇਰੇ ਕਰੀਬ 11.30 ਵਜੇ ਗੁਰਪ੍ਰੀਤ ਸਿੰਘ ਆਪਣੇ ਦੋਸਤਾਂ ਨਾਲ ਪਿੰਡ ਮੋਰਾਂਵਾਲੀ ਵਿੱਚ ਸਿਆਸੀ ਪਾਰਟੀ ਦੀ ਰੈਲੀ ਵਿੱਚ ਜਾਣ ਲਈ ਆਪਣੀ ਗੱਡੀ ਵਿੱਚ ਰਵਾਨਾ ਹੋਇਆ। ਜਿਵੇਂ ਹੀ ਉਹ ਆਪਣੇ ਘਰ ਤੋਂ ਸੌ ਮੀਟਰ ਦੂਰ ਗਿਆ ਤਾਂ ਮਨਪ੍ਰੀਤ ਸਿੰਘ ਉਰਫ ਮਨੀ ਦੇ ਘਰ ਦੇ ਬਾਹਰ ਝੜਪ ਹੋ ਗਈ।

 

ਹੁਣ ਆਪਸੀ ਰੰਜਿਸ਼ ਕਰਕੇ ਹੀ ਇੱਕ ਦੂਜੇ 'ਤੇ ਹਮਲਾ ਕਰਕੇ ਤਿੰਨ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਮਨੀ, ਮੁਖਤਿਆਰ ਸਿੰਘ ਸੁੱਖਾ ਅਤੇ ਸ਼ਰਨ ਵਜੋਂ ਹੋਈ ਹੈ। ਘਟਨਾ ਦੀ ਜਾਂਚ ਲਈ ਪਹੁੰਚੇ ਪੁਲਿਸ ਟੀਮ ਨਾਲ ਪਹੁੰਚੇ ਪੁਲਸ ਅਧਿਕਾਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਘੰਟੇ ਪਹਿਲਾਂ ਇਹ ਸੂਚਨਾ ਮਿਲੀ ਕਿ ਪਿੰਡ ਮੋਰਾਂਵਾਲੀ ਵਿਚ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਹੈ।

ਇਹ ਵੀ ਪੜ੍ਹੋ : Justin Trudeau: ਪੀਐਮ ਟਰੂਡੋ ਦਾ ਕਬੂਲਨਾਮਾ; ਕੈਨੇਡਾ 'ਚ ਖ਼ਾਲਿਸਤਾਨ ਦੇ ਕਈ ਸਮਰਥਕ ਪਰ ਉਹ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰਦੇ

ਦੋਵੇਂ ਧਿਰਾਂ ਇਸੇ ਪਿੰਡ ਦੀਆਂ ਵਸਨੀਕ ਹਨ। ਦੋਵੇਂ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਕੁੱਲ੍ਹ 5 ਵਿਅਕਤੀ ਜ਼ਖ਼ਮੀ ਹੋਏ ਸਨ, ਜਿਨ੍ਹਾਂ ਵਿਚੋਂ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 2 ਗੰਭੀਰ ਜ਼ਖ਼ਮੀ ਹਨ। ਪੁਲਿਸ ਟੀਮਾਂ ਐੱਸਐੱਸਪੀ ਦੀ ਨਿਗਰਾਨੀ ਹੇਠ ਬਣ ਚੁੱਕੀਆਂ ਹਨ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Punjab Breaking Live Updates: ਪੰਜਾਬ 'ਚ ਜ਼ਿਮਨੀ ਚੋਣਾਂ ਨੂੰ ਲੈ ਕੇ AAP ਵੱਲੋਂ ਚੋਣ ਪ੍ਰਚਾਰ! ਜਾਣੋ ਪੰਜਾਬ ਦੀਆਂ ਵੱਡੀਆਂ ਖ਼ਬਰਾਂ

Trending news