ਅਨੋਖਾ ਵਿਆਹ: 'ਯੋਗੀ' ਨਾਮ ਦੇ ਲਾੜੇ ਨੂੰ ਗਿਫਟ 'ਚ ਮਿਲੀ ਇਹ ਚੀਜ਼ ... ਜਾਣ ਕੇ ਉੱਡ ਜਾਣਗੇ ਹੋਸ਼
Advertisement
Article Detail0/zeephh/zeephh1489367

ਅਨੋਖਾ ਵਿਆਹ: 'ਯੋਗੀ' ਨਾਮ ਦੇ ਲਾੜੇ ਨੂੰ ਗਿਫਟ 'ਚ ਮਿਲੀ ਇਹ ਚੀਜ਼ ... ਜਾਣ ਕੇ ਉੱਡ ਜਾਣਗੇ ਹੋਸ਼

Yogi Wedding News: ਯੋਗੀ ਸਾਹੂ ਦਾ ਵਿਆਹ (Yogi Sahu) ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲਾੜੇ ਨੂੰ ਤੋਹਫੇ ਵਜੋਂ ਬੇਹੱਦ ਹੀ ਅਨੋਖਾ ਗਿਫ਼੍ਟ ਦਿੱਤਾ ਗਿਆ ਹੈ ਜਿਸ ਨੂੰ ਵੇਖ ਕੇ ਲੋਕਾਂ ਦੇ ਹੋਸ਼ ਉੱਡ ਰਹੇ ਹਨ। ਆਓ ਜਾਣਦੇ ਹਾਂ ਆਖ਼ਰਕਾਰ ਇਹ ਗਿਫ਼ਟ ਕਿਉਂ ਸੁਰਖੀਆਂ ਵਿਚ ਹੈ।  

 

ਅਨੋਖਾ ਵਿਆਹ: 'ਯੋਗੀ' ਨਾਮ ਦੇ ਲਾੜੇ ਨੂੰ ਗਿਫਟ 'ਚ ਮਿਲੀ ਇਹ ਚੀਜ਼ ... ਜਾਣ ਕੇ ਉੱਡ ਜਾਣਗੇ ਹੋਸ਼

Bulldozer Gift In Wedding: ਉੱਤਰ ਪ੍ਰਦੇਸ਼ ਦਾ ਵਿਆਹ ਸੋਸ਼ਲ ਮੀਡਿਆ 'ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ ਉੱਤਰ ਪ੍ਰਦੇਸ਼ ਦੇ ਹਮੀਰਪੁਰ ਤੋਂ ਇੱਕ ਅਨੋਖਾ ਹੀ ਵਿਆਹ ਵੇਖਣ ਨੂੰ ਮਿਲਿਆ ਹੈ ਜਿਸ ਵਿਚ ਇੱਕ ਲੜਕੇ ਦਾ ਵਿਆਹ (Yogi Wedding News) ਹੋਇਆ ਹੈ, ਜਿਸ ਦਾ ਨਾਮ 'ਯੋਗੀ' ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਨਾਂ ਵੀ ਯੋਗੀ ਹੈ ਅਤੇ ਇਸ ਕਾਰਨ ਹਮੀਰਪੁਰ ਦਾ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਯੋਗੀ ਨਾਮ ਦੇ ਲਾੜੇ ਨੂੰ ਤੋਹਫੇ ਵਜੋਂ ਬੁਲਡੋਜ਼ਰ ਮਿਲਿਆ ਹੈ। ਬੁਲਡੋਜ਼ਰ ਸਜਾ (Bulldozer Gift In Wedding) ਕੇ ਵਿਆਹ ਸਮਾਗਮ ਵਿੱਚ ਲਿਆਂਦਾ ਗਿਆ। ਸੋਸ਼ਲ ਮੀਡੀਆ 'ਤੇ ਵੀ ਲੋਕ ਯੋਗੀ ਨਾਮ ਦੇ ਲਾੜੇ ਦੇ ਵਿਆਹ ਨੂੰ ਲੈ ਕੇ ਮਜ਼ਾਕੀਆ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਦੱਸ ਦੇਈਏ ਕਿ ਹਮੀਰਪੁਰ ਵਿੱਚ ਵਿਆਹ ਕਰਵਾਉਣ ਵਾਲਾ ਯੋਗੀ ਸਾਹੂ ਨਾਮ ਦਾ ਵਿਅਕਤੀ ਭਾਰਤੀ ਜਲ ਸੈਨਾ (Indian Navy) ਵਿੱਚ ਕੰਮ ਕਰਦਾ ਹੈ। ਯੋਗੀ ਸਾਹੂ ਦਾ 15 ਦਸੰਬਰ ਨੂੰ ਵਿਆਹ ਹੋਇਆ ਸੀ। ਯੋਗੀ ਦੇ ਵਿਆਹ 'ਚ ਆਏ ਹਰ ਕੋਈ ਬਹੁਤ ਖੁਸ਼ ਨਜ਼ਰ ਆ ਰਿਹਾ ਸੀ ਪਰ ਫਿਰ ਵੀ ਯੋਗੀ ਦੇ ਵਿਆਹ ਦੀ ਦੂਰ-ਦੂਰ ਤੱਕ ਚਰਚਾ (Bulldozer Gift In Wedding) ਹੋ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਦਾ ਦੀਵਾਨਾ ਹੋਇਆ 'ਗੋਰਾ' ! ਜਾਣੋ ਕਿਉਂ

ਲਾੜੀ ਦੇ ਪਿਤਾ ਨੇ ਦੱਸਿਆ ਕਿ ਜੇਕਰ ਕੋਈ ਕਾਰ ਤੋਹਫ਼ੇ ਵਜੋਂ ਦਿੱਤੀ ਜਾਂਦੀ ਹੈ ਤਾਂ ਉਹ ਖੜ੍ਹੀ ਰਹਿੰਦੀ ਹੈ, ਇਸੇ ਲਈ ਉਹਨਾਂ ਨੇ ਆਪਣੇ ਜਵਾਈ ਨੂੰ ਤੋਹਫ਼ੇ ਵਜੋਂ ਬੁਲਡੋਜ਼ਰ ਗਿਫਟ (Bulldozer Gift In Wedding) ਕੀਤਾ ਹੈ। ਸੁਮੇਰਪੁਰ ਸ਼ਹਿਰ ਦੇ ਸ਼ਿਵ ਮੈਰਿਜ ਲਾਅਨ ਵਿੱਚ ਯੋਗੀ ਨਾਮ ਦੇ ਵਿਅਕਤੀ ਦਾ ਵਿਆਹ ਸੀ। 

Trending news