Guru Nanak Dev Ji Parkash Purab: ਇੰਟਰਫੇਥ ਗਲੋਬਲ ਸਮਿਟ ਮੌਕੇ ਅੱਜ ਵੱਖ ਵੱਖ ਧਰਮਾਂ ਦੇ ਮੁੱਖ ਆਗੂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ। ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ
Trending Photos
Guru Nanak Dev Ji Parkash Purab: ਗੁਰੂ ਨਾਨਕ ਸਾਹਿਬ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਅਕਾਲ ਤਖ਼ਤ ਸਾਹਿਬ ਵੱਲੋਂ ਕਰਵਾਈ ਜਾ ਰਹੀ ਇੰਟਰਫੇਥ ਗਲੋਬਲ ਸਮਿਟ ਮੌਕੇ ਅੱਜ ਵੱਖ- ਵੱਖ ਧਰਮਾਂ ਦੇ ਮੁੱਖ ਆਗੂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ। ਇਸ ਮੌਕੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੁਲੰਦਪੁਰ ਜਲੰਧਰ ਦੇ ਕੋਲ ਸਥਾਨ ਹੈ ਉੱਥੇ ਇੱਕ ਇੰਟਰਫੇਥ ਕੌਨਸਲ ਜਿਹੜੀ ਹੈ ਉਹਦੇ ਵਿੱਚ ਸਾਰੀ ਧਰਮਾਂ ਦੇ ਜਿਹੜੇ ਪ੍ਰਤੀਨਿਧੀ ਕਰਨ ਵਾਲੇ ਧਰਮ ਆਗੂ ਬੁਲਾਏ ਗਏ ਹਨ।
ਇਸ ਵਿੱਚ ਹਿੰਦੂ ਧਰਮ ਦੇ ਸਵਾਮੀ ਚੇਤਾ ਆਨੰਦ ਜੀ ਉਹਨਾਂ ਦੀ ਰਾਤ ਫਲਾਈਟ ਜਿਹੜੀ ਹੈ ਉਹ ਅੰਮ੍ਰਿਤਸਰ ਤੋਂ ਵਾਪਸ ਚਲੀ ਗਈ ਹੈ ਉਹ ਆ ਰਹੇ ਨੇ ਤੇ ਇਸੇ ਤਰ੍ਹਾਂ ਜੈਨ ਮੁਨੀ ਇਸੇ ਤਰ੍ਹਾਂ ਹੀ ਇਸਲਾਮ ਦੇ ਜਿਹੜੇ ਪ੍ਰਤੀਨਿਧ ਕਰਦੇ ਨੇ ਸ਼ਾਹੀ ਇਮਾਮ ਤੇ ਬ੍ਰਹਮਾ ਕੁਮਾਰੀਆਂ ਵੱਲੋਂ ਅਤੇ ਜਹੁਦੀ ਧਰਮ ਵੱਲੋਂ ਇਜਰਾਇਲ ਤੋਂ ਆਏ ਨੇ ਤੇ ਈਸਾਈ ਧਰਮ ਤੋਂ ਆਏ ਨੇ ਕਿ ਉੱਥੇ ਇੰਟਰਫੇਥ ਕਾਨਫਰੰਸ ਦੇ ਵਿੱਚ ਜਿਹੜਾ ਉਹ ਸ਼ਾਮਿਲ ਹੋਣ ਵਾਸਤੇ ਪਹੁੰਚੇ ਨੇ ਅਤੇ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਜਿਹੜੇ ਆ ਕੇ ਜ਼ਰੂਰ ਕਰੋ ਕਿਉਂਕਿ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਹੈ ਇਹ ਸਭਨਾਂ ਦਾ ਸਾਂਝਾ ਸਥਾਨ ਹੈ ਅਤੇ ਇੱਥੋਂ ਮਾਨਵਤਾ ਦਾ ਉਪਦੇਸ਼ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ: Haryana Winter Session: ਅੱਜ ਤੋਂ ਸ਼ੁਰੂ ਹਰਿਆਣਾ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ, CM ਕਰ ਸਕਦੇ ਹਨ ਵੱਡੇ ਐਲਾਨ
ਅਸੀਂ ਅਮਨ ਦੇ ਪੁਜਾਰੀ ਹਾਂ ਅਸੀਂ ਸ਼ਾਂਤੀ ਦੇ ਪੁਜਾਰੀ ਹਾਂ ਮੰਦਰਾਂ ਜਾਂ ਮਸਜਿਦਾਂ ਦੇ ਉੱਤੇ ਹਮਲੇ ਕਰਨੇ ਸਾਡੀ ਵਿਰਾਸਤ ਨਹੀਂ ਹੈ ਤੇ ਅਸੀਂ ਇਹ ਦੱਸਣ ਵਾਸਤੇ ਅੱਜ ਇਹਨਾਂ ਨੂੰ ਇੱਥੇ ਲੈ ਕੇ ਆਏ ਹਾਂ ਕਿ ਅਸੀਂ ਕਿਸੇ ਕਿਸਮ ਦੀ ਹੁੱਲੜਬਾਜ਼ੀ ਦੇ ਵਿੱਚ ਅਸੀਂ ਯਕੀਨ ਨਹੀਂ ਕਰਦੇ, ਜਿਹੜਾ ਵੀ ਸ਼ਾਂਤੀ ਦਾ ਪਾਠ ਗੁਰਬਾਣੀ ਨੂੰ ਪੜਾਇਆ ਸਾਨੂੰ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਵਿਰਾਸਤ ਦਿੱਤੀ ਹੈ ਉਹ ਵਿਰਾਸਤ ਜਿਹੜੀ ਹੈ ਕਿਸੇ ਵੀ ਧਰਮ ਦੇ ਲੋਕਾਂ ਦੇ ਉੱਤੇ ਕਿਸੇ ਧਰਮ ਦੇ ਧਾਰਮਿਕ ਅਸਥਾਨਾਂ ਦੇ ਉੱਤੇ ਹਮਲਾ ਕਰਨਾ ਨਹੀਂ ਸਿਖਾਉਂਦੀ। ਇਸ ਮੌਕੇ ਇਸਾਈ ਧਰਮ ਦੇ ਆਗੂ ਨੇ ਕਿਹਾ ਕਿ ਮੇਰਾ ਨਾਮ ਫਾਦਰ ਨੋਰਬਰਟ ਹਰਮਨ ਹਾਂ ਔਰ ਸੰਤ ਪਾਪਾ ਕਾ ਹਮਾਰੇ ਲਈ ਸੰਦੇਸ਼ ਹੈ।
ਇਹ ਵੀ ਪੜ੍ਹੋ: Giani Harpreet Singh Security: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਛੱਡੀ Z ਸੁਰੱਖਿਆ! ਜਾਣੋ ਕਿਉਂ