ਹਰਸਿਮਰਤ ਕੌਰ ਬਾਦਲ ਵਿਧਾਨ ਸਭਾ ਚੋਣ ਲੜਣਗੇ ਜਾਂ ਨਹੀਂ ਸੁਖਬੀਰ ਬਾਦਲ ਨੇ ਸੁਣਾਇਆ ਫ਼ੈਸਲਾ
Advertisement

ਹਰਸਿਮਰਤ ਕੌਰ ਬਾਦਲ ਵਿਧਾਨ ਸਭਾ ਚੋਣ ਲੜਣਗੇ ਜਾਂ ਨਹੀਂ ਸੁਖਬੀਰ ਬਾਦਲ ਨੇ ਸੁਣਾਇਆ ਫ਼ੈਸਲਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਚੋਣਾਂ ਲੜਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।ਉਹਨਾਂ ਐਲਾਨ ਕੀਤਾ ਹੈ ਕਿ ਹਰਸਿਮਰਤ ਕੌਰ ਬਾਦਲ ਵਿਧਾਨ ਸਭਾ ਚੋਣਾ ਨਹੀਂ ਲੜਣਗੇ।

ਹਰਸਿਮਰਤ ਕੌਰ ਬਾਦਲ ਵਿਧਾਨ ਸਭਾ ਚੋਣ ਲੜਣਗੇ ਜਾਂ ਨਹੀਂ ਸੁਖਬੀਰ ਬਾਦਲ ਨੇ ਸੁਣਾਇਆ ਫ਼ੈਸਲਾ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਚੋਣਾਂ ਲੜਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।ਉਹਨਾਂ ਐਲਾਨ ਕੀਤਾ ਹੈ ਕਿ ਹਰਸਿਮਰਤ ਕੌਰ ਬਾਦਲ ਵਿਧਾਨ ਸਭਾ ਚੋਣਾ ਨਹੀਂ ਲੜਣਗੇ।

ਦੱਸ ਦਈਏ ਕਿ ਹਰਸਿਮਰਤ ਕੌਰ ਬਾਦਲ ਨੇ ਅਜੇ ਤੱਕ ਕੋਈ ਵੀ ਵਿਧਾਨ ਸਭਾ ਦੀ ਚੋਣ ਨਹੀਂ ਲੜੀ।2009 ਦੇ ਵਿਚ ਪਹਿਲੀ ਵਾਰ ਬਠਿੰਡਾ ਤੋਂ ਲੋਕ ਸਭਾ ਚੋਣ ਲੜ ਕੇ ਸਿਆਸਤ ਵਿਚ ਐਂਟਰੀ ਮਾਰੀ ਸੀ ਅਤੇ ਲਗਾਤਾਰ 3 ਵਾਰ ਬਠਿੰਡਾ ਤੋਂ ਐਮ.ਪੀ ਦੀ ਚੋਣ ਜਿੱਤ ਕੇ ਦੋ ਵਾਰ ਕੇਂਦਰੀ ਕੈਬਨਿਟ ਵਿਚ ਮੰਤਰੀ ਵੀ ਬਣੇ।ਹਲਾਂਕਿ ਹੁਣ ਕਿਸਾਨੀ ਸੰਘਰਸ਼ ਦੇ ਚੱਲਦਿਆਂ ਕੇਂਦਰੀ ਮੰਤਰੀ ਮੰਡਲ ਵਿਚੋਂ ਅਸਤੀਫ਼ਾ ਦੇ ਦਿੱਤਾ।

 

WATCH LIVE TV

ਕੁਝ ਸਮੇਂ ਤੋਂ ਕਿਆਸ ਲੱਗ ਰਹੇ ਸਨ ਕਿ ਹਰਸਿਮਰਤ ਕੌਰ ਬਾਦਲ ਵਿਧਾਨ ਸਭਾ ਦੇ ਚੋਣ ਮੈਦਾਨ ਵਿਚ ੳੇੁਤਰਣਗੇ ਅਤੇ ਵਿਧਾਨ ਸਭਾ ਚੋਣਾ 2022 ਲੜਣਗੇ।ਜਿਹਨਾਂ ਚਰਚਾਵਾਂ 'ਤੇ ਸੁਖਬੀਰ ਬਾਦਲ ਨੇ ਵਿਰਾਮ ਲਗਾ ਦਿੱਤਾ ਹੈ।

ਇਸਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਲੜਣ ਨੂੰ ਲੈ ਕੇ ਲੰਮੇਂ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਹਨ ਜਿਹਨਾਂ ਵਿਚ ਚਰਚਾ ਦਾ ਵਿਸ਼ਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੁਣ ਅਗਲੀ ਵਿਧਾਨ ਸਭਾ ਚੋਣ ਨਹੀਂ ਲੜਣਗੇ।ਇਸ ਬਾਰੇ ਸੁਖਬੀਰ ਬਾਦਲ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਵੱਲੋਂ ਜਲਦੀ ਫ਼ੈਸਲਾ ਲਿਆ ਜਾਵੇਗਾ।

Trending news