ਵਾਈਸ ਚਾਂਸਲਰ ਰਾਜ ਕੁਮਾਰ ਬਹਾਦੁਰ ਦੇ ਅਸਤੀਫ਼ੇ ਦਾ ਮਾਮਲੇ ਹਾਲੇ ਵਿਚਾਲੇ ਹੀ ਲਟਕਿਆ ਹੋਇਆ ਹੈ। ਪਰ ਇਸ ਸਭ ਦੇ ਵਿਚਾਲੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਪਹਿਲ ਕਦਮੀ ਕਰਦਿਆਂ ਆਪਣੇ ਨਿੱਜੀ ਖ਼ਰਚੇ ’ਚੋਂ 200 ਨਵੇਂ ਗੱਦੇ ਹਸਪਤਾਲ ਲਈ ਭੇਜ ਦਿੱਤੇ ਹਨ। 80 ਗੱਦਿਆਂ ਦੀ ਪਹਿਲੀ ਖੇਪ ਪਹੁੰਚੀ ਫਰੀਦਕੋਟ ਜ਼ਿਕਰਯੋਗ ਹੈ ਕਿ ਖ਼ਰਾਬ ਗੱਦਿਆਂ ਦੇ ਮਾਮਲੇ ’ਚ ਬਾਬਾ
Trending Photos
ਚੰਡੀਗੜ੍ਹ: ਵਾਈਸ ਚਾਂਸਲਰ ਰਾਜ ਕੁਮਾਰ ਬਹਾਦੁਰ ਦੇ ਅਸਤੀਫ਼ੇ ਦਾ ਮਾਮਲੇ ਹਾਲੇ ਵਿਚਾਲੇ ਹੀ ਲਟਕਿਆ ਹੋਇਆ ਹੈ। ਪਰ ਇਸ ਸਭ ਦੇ ਵਿਚਾਲੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਪਹਿਲ ਕਦਮੀ ਕਰਦਿਆਂ ਆਪਣੇ ਨਿੱਜੀ ਖ਼ਰਚੇ ’ਚੋਂ 200 ਨਵੇਂ ਗੱਦੇ ਹਸਪਤਾਲ ਲਈ ਭੇਜ ਦਿੱਤੇ ਹਨ।
80 ਗੱਦਿਆਂ ਦੀ ਪਹਿਲੀ ਖੇਪ ਪਹੁੰਚੀ ਫਰੀਦਕੋਟ
ਜ਼ਿਕਰਯੋਗ ਹੈ ਕਿ ਖ਼ਰਾਬ ਗੱਦਿਆਂ ਦੇ ਮਾਮਲੇ ’ਚ ਬਾਬਾ ਫ਼ਰੀਦ ਯੂਨੀਵਰਸਿਟੀ ਦੇ VC ਅਤੇ ਚੇਤਨ ਸਿੰਘ ਜੌੜੇਮਾਜਰਾ ਵਿਚਾਲੇ ਕਾਫ਼ੀ ਵਿਵਾਦ ਹੋ ਗਿਆ ਸੀ। ਇਸ ਵਿਵਾਦ ਤੋਂ ਬਾਅਦ VC ਰਾਜ ਬਹਾਦੁਰ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਭੇਜ ਦਿੱਤਾ ਸੀ।
ਇਹ ਮਾਮਲਾ ਹਾਲ ਦੀ ਘੜੀ ਲਟਕਿਆ ਹੋਇਆ ਹੈ ਪਰ ਇਸ ਸਭ ਦੇ ਵਿਚਾਲੇ ਸਿਹਤ ਮੰਤਰੀ ਜੌੜਾਮਾਜਰਾ ਵਲੋਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਨੂੰ ਆਪਣੇ ਖ਼ਰਚੇ ’ਤੇ 200 ਗੱਦੇ ਭੇਜ ਦਿੱਤੀ ਗਏ ਹਨ, ਜਿਨ੍ਹਾਂ ’ਚੋਂ 80 ਗੱਦਿਆਂ ਦੀ ਪਹਿਲੀ ਖੇਪ ਫ਼ਰੀਦਕੋਟ ਪਹੁੰਚ ਗਈ ਹੈ।
ਸਿਹਤ ਮੰਤਰੀ ਨੇ ਨਿੱਜੀ ਖ਼ਰਚੇ ’ਚੋਂ ਦਿੱਤੇ 200 ਗੱਦੇ
ਇਸ ਦੀ ਪੁਸ਼ਟੀ ਕਰਦਿਆਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਸਕੱਤਰ ਗੁਰਤੇਜ ਸਿੰਘ ਖੋਸਾ ਨੇ ਦੱਸਿਆ ਕਿ ਸਿਹਤ ਮੰਤਰੀ ਜਦੋਂ ਫਰੀਦਕੋਟ ਵਿਖੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਚੈਕਿੰਗ ਕਰਨ ਆਏ ਸਨ ਤਾਂ ਉਹਨਾਂ ਨੇ ਹਸਪਤਾਲ ’ਚ ਕਈ ਉਣਤਾਈਆਂ ਪਾਈਆਂ ਸਨ ਜਿੰਨਾਂ ਵਿਚੋਂ ਇਕ ਸਮੱਸਿਆ ਗੱਦਿਆ ਦੀ ਸੀ, ਜਿਸ ਨੂੰ ਧਿਆਨ ’ਚ ਰੱਖਦਿਆਂ ਸਿਹਤ ਮੰਤਰੀ ਵੱਲੋਂ ਆਪਣੇ ਨਿੱਜੀ ਖਾਤੇ ਵਿਚੋਂ 200 ਗੱਦੇ ਦਾਨ ਵਜੋਂ ਦਿੱਤੇ ਗਏ ਹਨ।