Ludhiana News: ਮੁੰਬਈ ਤੋਂ ਲੁਧਿਆਣਾ ਪਹੁੰਚੀ ਲੜਕੀ ਨੇ ਹਾਈ ਵੋਲਟੇਜ ਡਰਾਮਾ ਕੀਤਾ। ਲੁਧਿਆਣਾ ਦੇ ਜਮਾਲਪੁਰ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ ਲੜਕੀ ਨੇ ਭਾਰੀ ਹੰਗਾਮਾ ਕੀਤਾ।
Trending Photos
Ludhiana News: ਮੁੰਬਈ ਤੋਂ ਲੁਧਿਆਣਾ ਪਹੁੰਚੀ ਲੜਕੀ ਨੇ ਹਾਈ ਵੋਲਟੇਜ ਡਰਾਮਾ ਕੀਤਾ। ਉਸ ਨੇ ਦੋਸ਼ ਲਗਾਏ ਕਿ ਵਿਆਹ ਤੋਂ ਬਾਅਦ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਤੇ ਕੁੱਟਮਾਰ ਦੇ ਵੀ ਗੰਭੀਰ ਇਲਜ਼ਾਮ ਲਗਾਏ। ਮੌਕੇ ਉਤੇ ਪਹੁੰਚੀ ਪੁਲਿਸ ਨੇ ਜਾਂਚ ਆਰੰਭ ਕਰ ਦਿੱਤੀ ਹੈ। ਲੁਧਿਆਣਾ ਦੇ ਜਮਾਲਪੁਰ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਮੁੰਬਈ ਤੋਂ ਆਈ ਔਰਤ ਵੱਲੋਂ ਆਪਣੇ ਪਤੀ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਤੇ ਉਥੇ ਸਥਿਤ ਘਰ ਨੂੰ ਸਹੁਰੇ ਪਰਿਵਾਰ ਦਾ ਘਰ ਦੱਸ ਉਨ੍ਹਾਂ ਵੱਲੋਂ ਉਸ ਉੱਪਰ ਕੁੱਟਮਾਰ ਅਤੇ ਸਮਾਨ ਖੋਹਣ ਦੇ ਵੀ ਇਲਜ਼ਾਮ ਲਗਾਏ।
ਇਸ ਤੋਂ ਬਾਅਦ ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਪੁਲਿਸ ਸ਼ਿਕਾਇਤ ਕਰਨ ਅਤੇ ਜਾਂਚ ਕਰਵਾਉਣ ਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਔਰਤ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਉਸਦਾ ਪਤੀ ਉਸ ਨੂੰ ਵਿਆਹ ਕਰਵਾ ਕੇ ਛੱਡ ਕੇ ਭੱਜ ਆਇਆ ਹੈ। ਜਦੋਂ ਲੁਧਿਆਣੇ ਪੁੱਜੀ ਤਾਂ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਤੋਂ ਉਸਦਾ ਸਾਮਾਨ ਖੋਹ ਲਿਆ ਗਿਆ।
ਇੰਨਾ ਹੀ ਨਹੀਂ ਔਰਤ ਵੱਲੋਂ ਇੱਕ ਵੀਡੀਓ ਵੀ ਦਿਖਾਈ ਗਈ ਹੈ ਜਿਸ ਵਿੱਚ ਇੱਕ ਆਦਮੀ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ। ਵਿਆਹ ਤੋਂ ਬਾਅਦ ਉਸਨੂੰ ਛੱਡ ਕੇ ਭੱਜ ਆਇਆ ਹੈ। ਉਸਦੇ ਸਹੁਰਾ ਪਰਿਵਾਰ ਨੇ ਉਸਨੂੰ ਘਰ ਵਿਚ ਲੁਕੋ ਕੇ ਰੱਖਿਆ ਹੋਇਆ ਹੈ। ਇਸ ਦੇ ਸਬੰਧ ਵਿੱਚ ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਾਂਚ ਕਰਨ ਦਾ ਭਰੋਸਾ ਦਿੱਤਾ ਤੇ ਪੁਲਿਸ ਸ਼ਿਕਾਇਤ ਕਰਵਾਉਣ ਲਈ ਕਿਹਾ।
ਲੜਕੀ ਨੇ ਦੱਸਿਆ ਕਿ ਉਸ ਦੀ ਤੇ ਰਿਸ਼ਭ ਦੀ ਮੁਲਾਕਾਤ ਤਲਾਕਸ਼ੁਦਾ ਡੇਟਿੰਗ ਵੈੱਬਸਾਈਟ 'ਤੇ ਹੋਈ ਸੀ। ਇਸ ਤੋਂ ਬਾਅਦ ਉਹ ਕਰੀਬ ਡੇਢ ਸਾਲ ਤੱਕ ਉਸ ਨਾਲ ਲਿਵਿੰਗ ਰਿਲੇਸ਼ਨਸ਼ਿਪ 'ਚ ਰਹੀ। ਲੜਕੀ ਅਨੁਸਾਰ ਉਹ ਵੀ ਪਹਿਲਾਂ ਹੀ ਵਿਆਹੀ ਹੋਈ ਸੀ। ਉਹ ਤਲਾਕਸ਼ੁਦਾ ਹੈ। ਉਸ ਨੇ ਰਿਸ਼ਭ ਨੂੰ ਤਲਾਕ ਲੈਣ ਦਾ ਕਾਰਨ ਦੱਸਿਆ ਹੈ। ਰਿਸ਼ਭ ਦੀ ਪਹਿਲੀ ਪਤਨੀ ਹੈ ਪਰ ਉਸ ਨੇ ਉਸ ਨੂੰ ਤਲਾਕ ਨਹੀਂ ਦਿੱਤਾ। ਉਹ ਉਸ ਨੂੰ ਤਲਾਕ ਦਿੱਤੇ ਬਿਨਾਂ ਉਸ ਨਾਲ ਸਬੰਧ ਬਣਾਉਂਦਾ ਰਿਹਾ।
ਇਹ ਵੀ ਪੜ੍ਹੋ : Punjab Flood News: ਮੁੜ ਤਬਾਹੀ ਦਾ ਮੰਜ਼ਰ! ਪੰਜਾਬ 'ਚ ਫਿਰੋਜ਼ਪੁਰ-ਫਾਜ਼ਿਲਕਾ ਦੇ 74 ਪਿੰਡ ਹੜ੍ਹ ਨਾਲ ਹੋਏ ਪ੍ਰਭਾਵਿਤ
ਡੇਟਿੰਗ ਸਾਈਟ 'ਤੇ ਮਿਲਣ ਤੋਂ ਬਾਅਦ ਉਹ ਅਕਸਰ ਉਸ ਨੂੰ ਮਿਲਦਾ ਸੀ। ਜਿਸ ਕਾਰਨ ਉਨ੍ਹਾਂ ਦੀ ਨੇੜਤਾ ਵਧ ਗਈ। ਲੜਕੀ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਰਿਸ਼ਭ ਨੇ ਉਸ ਨਾਲ ਇੰਨਾ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਕਿ ਉਸ ਨੂੰ ਘਰ 'ਚ ਸੀਸੀਟੀਵੀ ਕੈਮਰੇ ਲਗਾਉਣੇ ਪਏ, ਤਾਂ ਜੋ ਰਿਸ਼ਭ ਦੀਆਂ ਹਰਕਤਾਂ ਨੂੰ ਸੀਸੀਟੀਵੀ 'ਚ ਕੈਦ ਕੀਤਾ ਜਾ ਸਕੇ।
ਇਹ ਵੀ ਪੜ੍ਹੋ : Punjab Operation Seal News: ਆਪਰੇਸ਼ਨ ਸੀਲ ਦੌਰਾਨ ਬਠਿੰਡਾ ਪੁਲਿਸ ਨੂੰ ਨਸ਼ੇ ਦੀ ਹਾਲਾਤ 'ਚ ਮਿਲਿਆ ਨੌਜਵਾਨ, ਜਾਂਚ ਜਾਰੀ
ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ