Hotstar Down: ਯੂਜ਼ਰਸ ਨੂੰ (Hotstar) ਅਕਾਊਂਟ ਦੀ ਵਰਤੋਂ ਕਰਨ 'ਚ ਦਿੱਕਤ ਆ ਰਹੀ ਹੈ। ਯੂਜ਼ਰਸ ਨੇ ਟਵਿਟਰ 'ਤੇ ਲੌਗਇਨ ਨਾ ਹੋਣ ਦੇ ਸਕਰੀਨਸ਼ਾਟ ਵੀ ਸ਼ੇਅਰ ਕੀਤੇ ਹਨ। ਡਿਜ਼ਨੀ ਪਲੱਸ ਹੌਟਸਟਾਰ ਨੇ ਵੀ ਡਾਊਨ ਦੀ ਪੁਸ਼ਟੀ ਕੀਤੀ ਹੈ।
Trending Photos
Hotstar Down: ਭਾਰਤ-ਆਸਟ੍ਰੇਲੀਆ ਟੈਸਟ ਮੈਚ ਦੌਰਾਨ OTT ਅਤੇ ਲਾਈਵ ਸਟ੍ਰੀਮਿੰਗ ਪਲੇਟਫਾਰਮ Disney+ Hotstar ਦੀਆਂ ਸੇਵਾਵਾਂ ਬੰਦ ਹੋ ਗਈਆਂ ਹਨ। ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ (Hotstar Down) ਨੇ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਯੂਜ਼ਰਸ ਨੂੰ ਅਕਾਊਂਟ ਦੀ ਵਰਤੋਂ ਕਰਨ 'ਚ ਦਿੱਕਤ ਆ ਰਹੀ ਹੈ। ਯੂਜ਼ਰਸ ਨੇ ਟਵਿੱਟਰ 'ਤੇ ਲੌਗਇਨ ਨਾ ਹੋਣ ਦੇ ਸਕਰੀਨਸ਼ਾਟ ਵੀ (Hotstar Down ਸ਼ੇਅਰ ਕੀਤੇ ਹਨ। ਡਿਜ਼ਨੀ ਪਲੱਸ ਹੌਟਸਟਾਰ ਨੇ ਵੀ (Hotstar Down) ਡਾਊਨ ਦੀ ਪੁਸ਼ਟੀ ਕੀਤੀ ਹੈ।
ਵੀਡੀਓ ਸਟ੍ਰੀਮਿੰਗ ਸੇਵਾ Hotstar ਦੇਸ਼ ਵਿੱਚ ਬਹੁਤ ਸਾਰੇ ਉਪਭੋਗਤਾਵਾਂ ਲਈ ਬੰਦ ਹੈ। ਮਾਈਕ੍ਰੋਬਲਾਗਿੰਗ ਵੈੱਬਸਾਈਟ ਟਵਿਟਰ 'ਤੇ ਯੂਜ਼ਰਸ ਨੇ Hotstar ਦੀਆਂ ਸੇਵਾਵਾਂ ਨੂੰ ਲੈ ਕੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਇੰਦੌਰ ਦੇ ਗੁਰਦੁਆਰੇ 'ਚ ਔਰਤ ਨੇ ਪੜ੍ਹੀ ਨਮਾਜ਼? ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਹੋ ਰਹੀ ਵਾਇਰਲ
ਦੱਸ ਦੇਈਏ ਕਿ ਯੂਜ਼ਰਸ (Hotstar Down) ਰਾਜਧਾਨੀ ਦਿੱਲੀ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੇ ਟੈਸਟ ਮੈਚ ਨੂੰ ਨਹੀਂ ਦੇਖ ਪਾ ਰਹੇ ਹਨ। ਸਾਬਕਾ ਭਾਰਤੀ ਕ੍ਰਿਕਟਰ ਅਭਿਨਵ ਮੁਕੁੰਦ ਨੇ ਟਵਿੱਟਰ 'ਤੇ ਹੌਟਸਟਾਰ ਸਮੱਸਿਆ ਬਾਰੇ ਟਵੀਟ ਵੀ ਕੀਤਾ ਹੈ। ਡਿਜ਼ਨੀ ਪਲੱਸ ਹੌਟਸਟਾਰ ਨੇ (Hotstar Down) ਆਊਟੇਜ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਾਡੀਆਂ ਐਪਸ ਅਤੇ ਵੈੱਬ ਸੇਵਾਵਾਂ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਇਸ 'ਤੇ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਸਟ੍ਰੀਮਿੰਗ ਪਲੇਟਫਾਰਮ ਨੂੰ ਬਹਾਲ ਕਰ ਦਿੱਤਾ ਜਾਵੇਗਾ।
Disney Hotstar down! pic.twitter.com/kBPBX82nIB
— am (@xaxkxlxd) February 17, 2023
ਡਾਊਨ ਡਿਟੈਕਟਰ ਨੇ ਵੀ ਹੌਟਸਟਾਰ ਸੇਵਾਵਾਂ ਬੰਦ ਹੋਣ ਦੀ ਪੁਸ਼ਟੀ (Hotstar Down) ਕੀਤੀ ਹੈ। ਡਾਊਨ ਡਿਟੈਕਟਰ ਨੇ ਆਊਟੇਜ ਦੇ 500 ਤੋਂ ਵੱਧ ਮਾਮਲਿਆਂ ਦੀ ਰਿਪੋਰਟ ਕੀਤੀ ਹੈ। ਯੂਜ਼ਰਸ ਟਵਿਟਰ 'ਤੇ ਭਾਰਤ-ਆਸਟ੍ਰੇਲੀਆ ਟੈਸਟ ਮੈਚ ਦੌਰਾਨ ਹੌਟਸਟਾਰ ਦੇ ਡਾਊਨ ਹੋਣ ਦੀ ਸ਼ਿਕਾਇਤ ਕਰ ਰਹੇ ਹਨ। ਕਈ ਉਪਭੋਗਤਾਵਾਂ ਨੇ ਟਵਿੱਟਰ 'ਤੇ ਲੌਗਇਨ ਕਰਨ (Hotstar Down) ਦੀ ਕੋਸ਼ਿਸ਼ ਕਰਨ ਦੌਰਾਨ ਪ੍ਰਾਪਤ ਹੋਣ ਵਾਲੇ ਸਕ੍ਰੀਨਸ਼ਾਟ ਵੀ ਸਾਂਝੇ ਕੀਤੇ ਹਨ । ਉਪਭੋਗਤਾਵਾਂ ਦਾ ਕਹਿਣਾ ਹੈ ਕਿ ਉਹ ਹੌਟਸਟਾਰ ਐਪ ਨੂੰ ਖੋਲ੍ਹਣ ਦੇ ਯੋਗ ਵੀ ਨਹੀਂ ਹਨ।