ਸੰਗਰੂਰ ਦੇ ਗੁਰਦੁਆਰਾ ਮਸਤੂਆਣਾ ਸਾਹਿਬ ਵਿੱਚ ਇੱਕ ਅਣਜਾਣ ਨੌਜਵਾਨ ਵੱਲੋਂ ਬੇਅਦਬੀ ਦੀ ਕੋਸ਼ਿਸ ਕੀਤੀ ਗਈ। ਜਿਸ ਤੋਂ ਬਾਅਦ ਮੌਕੇ ਤੇ ਖੜੇ ਸੇਵਾਦਾਰਾਂ ਵੱਲੋਂ ਉਸਨੂੰ ਕਾਬੂ ਕਰ ਲਿਆ ਜਾਂਦਾ ਹੈ ਤੇ ਪੁਲਿਸ ਹਵਾਲੇ ਕੀਤਾ ਜਾਂਦਾ ਹੈ।
Trending Photos
ਚੰਡੀਗੜ੍ਹ- ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਹੁਣ ਸੰਗਰੂਰ ਦੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਇਕ ਅਣਜਾਣ ਨੌਜਵਾਨ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ। ਅੱਜ ਸਵੇਰੇ 5 ਵਜੇ ਇੱਕ ਨੌਜਵਾਨ ਗੁਰਦੁਆਰਾ ਸਾਹਿਬ ਅੰਦਰ ਜਾਂਦਾ ਤੇ ਆਪਣੀ ਸ਼ਰਟ ਉਤਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕੋਲ ਜਾਣ ਦੀ ਕੋਸ਼ਿਸ਼ ਕਰਦਾ। ਉਸਦੀ ਇਹ ਹਰਕਤ ਦੇਖ ਕੇ ਮੌਕੇ ਤੇ ਖੜੇ ਸੇਵਾਦਾਰ ਵੱਲੋਂ ਉਸਨੂੰ ਪਕੜ ਲਿਆ ਜਾਂਦਾ ਹੈ। ਨੌਜਵਾਨ ਵੱਲੋਂ ਖੁਦ ਨੂੰ ਛੁਡਵਾਉਣ ਲਈ ਜੰਗਲੇ ਨੂੰ ਹੱਥ ਪਾਇਆ ਜਾਂਦਾ ਤੇ ਉਹ ਜੰਗਲਾ ਉਥੋ ਪੱਟਿਆ ਜਾਂਦਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਆਰੌਪੀ ਨੂੰ ਪੁਲਸ ਚੌਕੀ ਬਡਰੁੱਖਾਂ ਦੇ ਹਵਾਲੇ ਕੀਤਾ ਗਿਆ।
ਪਹਿਲਾ ਵੀ ਹੋਈਆ ਬੇਅਦਬੀ ਦੀਆਂ ਘਟਨਾਵਾਂ
ਪੰਜਾਬ ਅੰਦਰ ਇਹ ਕੋਈ ਬੇਅਦਬੀ ਦੀ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾ ਵੀ ਬੇਅਦਬੀ ਦੀਆਂ ਕਈ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਚੁੱਕਿਆ ਹੈ। ਇਸ ਤੋਂ ਪਹਿਲਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਬੀ ਦੀ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ, ਜਿਸਦੀ ਪੂਰੀ ਦੁਨੀਆਂ ਵਿੱਚ ਨਿੰਦਿਆ ਵੀ ਹੋਈ ਸੀ। ਉਸ ਤੋਂ ਬਾਅਦ ਹੋਰ ਵੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ। ਪਿਛਲੇ ਸਾਲ ਹੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਵੀ ਇੱਕ ਨੌਜਵਾਨ ਵੱਲੋਂ ਜੰਗਲਾ ਟੱਪ ਕੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸਨੂੰ ਮੌਕੇ ਤੇ ਖੜੇ ਸੇਵਾਦਾਰਾਂ ਵੱਲੋਂ ਫੜ ਲਿਆ ਜਾਂਦਾ ਹੈ, ਤੇ ਬਾਅਦ ਵਿੱਚ ਕੁੱਟਮਾਰ ਦੌਰਾਨ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਪੰਜਾਬ ਅੰਦਰ ਵਾਰ ਵਾਰ ਬੇਅਦਬੀ ਦੀਆਂ ਘਟਨਾਵਾਂ ਵਾਪਰਨੀਆਂ ਚਿੰਤਾ ਦਾ ਵਿਸ਼ਾ ਹੈ।
WATCH LIVE TV