ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਐੱਸਐਫ ਵੱਲੋਂ ਉੱਡਦੇ ਡਰੋਨ 'ਤੇ ਫਾਇਰਿੰਗ
Advertisement

ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਐੱਸਐਫ ਵੱਲੋਂ ਉੱਡਦੇ ਡਰੋਨ 'ਤੇ ਫਾਇਰਿੰਗ

ਇਸ ਦੌਰਾਨ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਇਸ ਸੰਬੰਧੀ ਪੁਲਿਸ ਅਤੇ ਏਜੰਸੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

 

ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਐੱਸਐਫ ਵੱਲੋਂ ਉੱਡਦੇ ਡਰੋਨ 'ਤੇ ਫਾਇਰਿੰਗ

India-Pakistan border in Amritsar news: ਪੰਜਾਬ ਦੇ ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ (India-Pakistan border) 'ਤੇ ਬੀਤੀ ਰਾਤ ਮੁੜ ਡਰੋਨ ਦੀ ਹਲਚਲ ਦੇਖੀ ਗਈ ਅਤੇ ਇਸ ਤੋਂ ਬਾਅਦ ਬੀਐੱਸਐਫ ਦੇ ਜਵਾਨਾਂ ਵੱਲੋਂ ਤੁਰੰਤ ਫਾਇਰਿੰਗ ਕੀਤੀ ਗਈ। ਫਾਇਰਿੰਗ ਤੋਂ ਬਾਅਦ ਬੀਐੱਸਐਫ ਦੇ ਜਵਾਨਾਂ ਵੱਲੋਂ ਤਲਾਸ਼ੀ ਲਈ ਗਈ ਅਤੇ ਇਸ ਦੌਰਾਨ ਸਰਹੱਦ ਦੇ ਨੇੜੇ ਡਰੋਨ ਬਰਾਮਦ ਕੀਤਾ ਗਿਆ। ਇਸ ਦੌਰਾਨ ਬੀਐੱਸਐਫ ਦੇ ਜਵਾਨਾਂ ਵੱਲੋਂ ਵੱਡੇ ਪੱਧਰ 'ਤੇ ਤਲਾਸ਼ੀ ਕੀਤੀ ਜਾਰੀ ਹੈ।

India-Pakistan border 'ਤੇ ਤਾਇਨਾਤ ਬੀਐੱਸਐਫ ਦੇ ਜਵਾਨਾਂ ਵੱਲੋਂ ਅੰਮ੍ਰਿਤਸਰ ਦੇ ਪਿੰਡ ਚਾਹਰਪੁਰ ਦੇ ਨੇੜੇ ਪੈਂਦੇ ਖੇਤਰ ਵਿੱਚ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖਲ ਹੋਣ ਵਾਲੇ ਸ਼ੱਕੀ ਡਰੋਨ ਦੀ ਆਵਾਜ਼ ਸੁਣੀ ਗਈ। ਇਸ ਦੇ ਨਾਲ ਹੀ ਤੁਰੰਤ ਐਕਸ਼ਨ ਲੈਂਦਿਆਂ ਬੀਐੱਸਐਫ ਦੇ ਜਵਾਨਾਂ ਨੇ ਸ਼ੱਕੀ ਡਰੋਨ ਨੂੰ ਰੋਕਣ ਲਈ ਫਾਇਰਿੰਗ ਕੀਤੀ। 

ਫਾਇਰਿੰਗ ਦੌਰਾਨ ਡਰੋਨ ਨੂੰ ਗੋਲੀ ਲੱਗੀ ਅਤੇ ਉਹ ਜ਼ਮੀਨ 'ਤੇ ਡਿੱਗ ਗਿਆ। ਇਸ ਦੌਰਾਨ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਅਤੇ ਇਸ ਸੰਬੰਧੀ ਪੁਲਿਸ ਅਤੇ ਏਜੰਸੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਸ਼ੁਰੂਆਤੀ ਜਾਂਚ ਦੌਰਾਨ ਬੀਐੱਸਐਫ ਵੱਲੋਂ ਪਿੰਡ ਚਹਾਰਪੁਰ ਨੇੜੇ ਕੰਡਿਆਲੀ ਤਾਰ ਤੋਂ ਪਾਰ ਹੈਕਸਾਕਾਪਟਰ (ਡ੍ਰੋਨ) (Hexacopter drone) ਨੁਕਸਾਨੀ ਹਾਲਤ ਵਿੱਚ ਬਰਾਮਦ ਕੀਤਾ ਗਿਆ। ਇਸ ਦੇ ਨਾਲ ਹੀ ਸਰਹੱਦ ਦੇ ਨੇੜੇ ਚਿੱਟੇ ਰੰਗ ਦੇ ਪੋਲੀਥੀਨ ਵਿੱਚ ਸ਼ੱਕੀ ਵਸਤੂ ਵੀ ਬਰਾਮਦ ਕੀਤੇ ਗਏ ਹਨ। ਇਸ ਦੌਰਾਨ ਬੀਐੱਸਐਫ ਦੇ ਜਵਾਨਾਂ ਵੱਲੋਂ ਮੁੜ ਡਰੋਨ ਨੂੰ ਕਾਬੂ ਕਰਕੇ ਤਸਕਰੀ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ: WhatsApp ਦੇ 50 ਕਰੋੜ ਯੂਜ਼ਰਸ ਦੇ ਫੋਨ ਨੰਬਰ ਹੋਏ ਲੀਕ, ਕਿਤੇ ਤੁਹਾਡਾ ਨਾਂਅ ਤਾਂ ਨਹੀਂ ਸ਼ਾਮਿਲ?
 
ਇਸ ਤੋਂ ਪਹਿਲਾਂ ਪਠਾਨਕੋਟ 'ਚ ਭਾਰਤੀ ਸਰਹੱਦ 'ਤੇ ਅੱਤਵਾਦੀਆਂ ਵੱਲੋਂ ਘੁਸਪੈਠ ਦੀ ਨਾਪਾਕ ਕੋਸ਼ਿਸ਼ ਕੀਤੀ ਗਈ ਸੀ ਅਤੇ ਘੁਸਪੈਠ ਦੀ ਕੋਸ਼ਿਸ਼ ਕੈਮਰੇ ਵਿੱਚ ਕੈਦ ਹੋ ਗਈ ਸੀ। ਇੱਥੇ ਵੀ ਭਾਰਤੀ ਸੀਮਾ 'ਤੇ ਤਾਇਨਾਤ ਸੈਨਾ ਬੱਲ ਵੱਲੋਂ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਸੀ। 

ਹੋਰ ਪੜ੍ਹੋ: ਬਿਕਰਮ ਮਜੀਠੀਆ ਨੇ ਸਾਂਝੀ ਕੀਤੀ CM ਭਗਵੰਤ ਮਾਨ ਦੀ ਹਥਿਆਰਾਂ ਵਾਲੀ ਤਸਵੀਰ, ਕਿਹਾ 'CM ਖਿਲਾਫ਼ ਵੀ ਦਰਜ ਹੋਵੇਗਾ ਕੇਸ?'

(For more news related to the India-Pakistan border in Amritsar, stay tuned to Zee PHH)

Trending news