Wagah Border News: ਵਾਹਗਾ ਸਰਹੱਦ ਉਤੇ ਬੀਐਸਐਫ ਦੇ ਲੋਗੋ ਵਾਲਾ ਲਹਿਰਾਇਆ ਝੰਡਾ
Advertisement
Article Detail0/zeephh/zeephh2243695

Wagah Border News: ਵਾਹਗਾ ਸਰਹੱਦ ਉਤੇ ਬੀਐਸਐਫ ਦੇ ਲੋਗੋ ਵਾਲਾ ਲਹਿਰਾਇਆ ਝੰਡਾ

Wagah Border News:  ਅਟਾਰੀ ਸਰਹੱਦ ਉਤੇ ਬੀਐਸਐਫ ਦੇ ਲੋਗੋ ਵਾਲਾ ਝੰਡਾ ਲਹਿਰਾਇਆ ਗਿਆ।

Wagah Border News: ਵਾਹਗਾ ਸਰਹੱਦ ਉਤੇ ਬੀਐਸਐਫ ਦੇ ਲੋਗੋ ਵਾਲਾ ਲਹਿਰਾਇਆ ਝੰਡਾ

Wagah Border News (ਭਰਤ ਸ਼ਰਮਾ): ਅਟਾਰੀ ਸਰਹੱਦ ਉਤੇ ਭਾਰਤੀ ਖੇਤਰ ਵਿੱਚ ਲੱਗੀ ਕੰਡਿਆਲੀ ਤਾਰ ਉਤੇ ਬਣੇ ਸ਼ਾਹੀ ਕਿਲਾ ਰੈਸਟੋਰੈਂਟ ਦੇ ਨਜ਼ਦੀਕ ਪਿਛਲੇ ਸਮੇਂ ਦੌਰਾਨ ਅਕਾਲੀ-ਭਾਜਪਾ ਸਰਕਾਰ ਸਮੇਂ ਮੰਤਰੀ ਅਨਿਲ ਜੋਸ਼ੀ ਵੱਲੋਂ ਆਪਣੇ ਅਖਤਿਆਰੀ ਫੰਡ ਵਿੱਚੋਂ 320 ਫੁੱਟ ਉੱਚਾ ਕੌਮਾਂਤਰੀ ਝੰਡਾ ਲਗਾਇਆ ਗਿਆ ਸੀ।

ਪਾਕਿਸਤਾਨ ਵਾਲੇ ਪਾਸੇ ਵਾਹਗਾ ਸਰਹੱਦ ਉਤੇ ਲੱਗੇ ਪਾਕਿਸਤਾਨ ਦੇ ਕੌਮਾਂਤਰੀ ਝੰਡੇ ਨਾਲੋਂ ਛੋਟਾ ਆਕਾਰ ਦਾ ਸੀ ਜਿਸ ਦੇ ਬਰਾਬਰ ਪਿਛਲੇ ਦਿਨੀਂ ਹੀ ਨੈਸ਼ਨਲ ਹਾਈਵੇ ਅਥਾਰਟੀ ਭਾਰਤ ਵੱਲੋਂ ਦੇਸ਼ ਦੀ ਕੌਮਾਂਤਰੀ ਅਟਾਰੀ ਸਰਹੱਦ ਉਤੇ ਸਥਿਤ ਸਬੰਧ ਜੰਤੀ ਗੇਟ ਦੇ ਨਜ਼ਦੀਕ ਨਵਾਂ 420 ਫੁੱਟ ਉੱਚਾ ਝੰਡਾ ਲਗਾਇਆ ਗਿਆ।

ਸਰਹੱਦ ਉਤੇ ਪੁਰਾਣੇ ਝੰਡੇ ਦੇ ਲੋਹੇ ਦਾ 350 ਫੁੱਟ ਲੰਬਾ ਹੋਲ ਜੋ ਕਿ ਖ਼ਾਲੀ ਪਿਆ ਸੀ ਉਸ ਉਤੇ ਹੁਣ ਬੀਐਸਐਫ ਦੇ ਲੋਗੋ ਵਾਲਾ ਨਵਾਂ ਝੰਡਾ ਲਹਿਰਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਅਟਾਰੀ ਵਾਹਗਾ ਸਰਹੱਦ ਉਤੇ ਸਭ ਤੋਂ ਉੱਚਾ ਬੀਐਸਐਫ ਦੇ ਲੋਗੋ ਵਾਲਾ ਇਹ ਝੰਡਾ ਲਗਾਇਆ ਗਿਆ ਹੈ।

ਡੀਜੀ ਨਿਤਿਨ ਅਗਰਵਾਲ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਸਹਿਯੋਗ ਸਾਡੇ ਨਾਲ ਸਰਹੱਦ ਦੇ ਲੋਕ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਡਰੋਨ ਹੇਠਾਂ ਸੁੱਟੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ 107 ਡਰੋਨ ਅਸੀਂ ਪੰਜਾਬ ਵਿੱਚ ਫੜੇ ਸਨ। 442 ਕਿਲੋ ਹੈਰੋਇਨ ਜ਼ਬਤ ਕੀਤੀ ਸੀ। 23 ਹਥਿਆਰ ਫੜੇ ਸਨ ਇਹ ਸਾਲ ਅਸੀਂ 49 ਡਰੋਨ ਫੜ ਚੁੱਕੇ ਹਨ।

ਉਨ੍ਹਾਂ ਨੇ ਕਿਹਾ ਕਿ ਦੇਸ਼ਾਂ-ਵਿਦੇਸ਼ਾਂ ਤੋਂ ਵੀ ਸੈਲਾਨੀ ਇੱਥੇ ਪਰੇਡ ਵੇਖਣ ਲਈ ਆਉਂਦੇ ਹਨ। ਇਸ ਦੇ ਮੱਦੇਨਜ਼ਰ ਸੈਲਾਨੀਆਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਉਹ ਹੁਸੈਨੀਵਾਲਾ ਬਾਰਡਰ ਉਤੇ ਵੀ ਵੇਖਿਆ ਸੀ ਕਿ ਕਾਫੀ ਸੈਲਾਨੀ ਉੱਥੇ ਪਰੇਡ ਵੇਖਣ ਲਈ ਆਉਂਦੇ ਹਨ ਉੱਥੇ ਵੀ ਸੈਲਾਨੀਆਂ ਦੀ ਸਹੂਲਤਾਂ ਲਈ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ : Arvind Kejriwal News: 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਤੇ ਸੀਐਮ ਮਾਨ ਨੇ ਹਨੂੰਮਾਨ ਮੰਦਿਰ ਵਿੱਚ ਮੱਥਾ ਟੇਕਿਆ

ਲੋਕ ਸਭਾ ਚੋਣਾਂ ਨੂੰ ਲੈ ਕੇ ਡੀਜੀ ਨਿਤਿਨ ਅਗਰਵਾਲ ਨੇ ਕਿਹਾ ਕਿ ਬੀਐਸ ਅਧਿਕਾਰੀ ਪੂਰੀ ਤਰ੍ਹਾਂ ਚੌਕਸ ਹੈ ਅਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵਚਨਬੱਧ ਹਨ ਲੋਕ ਬੇਖੌਫ਼ ਹੋ ਕੇ ਚੈਨ ਦੀ ਨੀਂਦ ਹੋ ਸਕਦੇ ਹਨ।

ਹ ਵੀ ਪੜ੍ਹੋ : AAP Conference: ਅਮਿਤ ਸ਼ਾਹ ਨੂੰ ਪੀਐਮ ਬਣਾਉਣ ਲਈ ਨਰਿੰਦਰ ਮੋਦੀ ਵੋਟਾਂ ਮੰਗ ਰਹੇ-ਕੇਜਰੀਵਾਲ

Trending news