Amritsar News: ਅਮਰੀਕਾ ’ਚ ਭਾਰਤੀ ਅੰਬੈਸਡਰ ਤਰਨਜੀਤ ਸਿੰਘ ਸੰਧੂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
Advertisement
Article Detail0/zeephh/zeephh1840903

Amritsar News: ਅਮਰੀਕਾ ’ਚ ਭਾਰਤੀ ਅੰਬੈਸਡਰ ਤਰਨਜੀਤ ਸਿੰਘ ਸੰਧੂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Amritsar News: ਇਸ ਮੌਕੇ ਸ਼੍ਰੌਮਣੀ ਕਮੇਟੀ ਅਧਿਕਾਰੀਆ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਤਰਨਜੀਤ ਸਿੰਘ ਸੰਧੂ ਅੱਜ ਅੰਮਿਤਸਰ ਵਿੱਚ ਆਪਣੇ ਨਿੱਜੀ ਦੌਰੇ ਉੱਤੇ ਪੁੱਜੇ। ਹੁਣ ਇਸ ਮੌਕੇ ਗੁਰੂ ਘਰ ਆ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਜੋ ਸ਼ਾਂਤੀ ਇੱਥੇ ਆ ਕੇ ਮਿਲਦੀ ਹੈ ਉਹ ਹੋਰ ਕਿਸੇ ਥਾਂ ਉੱਤੇ ਨਹੀਂ ਮਿਲਦੀ। 

Amritsar News: ਅਮਰੀਕਾ ’ਚ ਭਾਰਤੀ ਅੰਬੈਸਡਰ ਤਰਨਜੀਤ ਸਿੰਘ ਸੰਧੂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Amritsar News: ਅਮਰੀਕਾ ਵਿੱਚ ਭਾਰਤੀ ਰਾਜਦੂਤ ਅਤੇ ਸਿੱਖ ਕੌਮ ਦੀ ਬੇਹੱਦ ਸਤਿਕਾਰਿਤ ਸਖਸ਼ੀਅਤ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਤਰਨਜੀਤ ਸਿੰਘ ਸੰਧੂ ਅੱਜ ਅੰਮ੍ਰਿਤਸਰ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਇਸ ਮੌਕੇ ਤਰਨਜੀਤ ਸਿੰਘ ਸੰਧੂ ਵੱਲੋ ਗੁਰੂ ਚਰਨਾਂ ਵਿੱਚ ਹਾਜਰੀ ਭਰੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸ਼੍ਰੌਮਣੀ ਕਮੇਟੀ ਅਧਿਕਾਰੀਆ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਤਰਨਜੀਤ ਸਿੰਘ ਸੰਧੂ ਅੱਜ ਅੰਮਿਤਸਰ ਵਿੱਚ ਆਪਣੇ ਨਿੱਜੀ ਦੌਰੇ ਉੱਤੇ ਪੁੱਜੇ। ਇਸ ਮੌਕੇ ਗੁਰੂ ਘਰ ਆ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਜੋ ਸ਼ਾਂਤੀ ਇੱਥੇ ਆ ਕੇ ਮਿਲਦੀ ਹੈ ਉਹ ਹੋਰ ਕਿਸੇ ਥਾਂ ਉੱਤੇ ਨਹੀਂ ਮਿਲਦੀ। 

ਉਹਨਾਂ ਨੇ ਕਿਹਾ ਕਿ ਉਹ ਹਰ ਸਾਲ ਇੱਥੇ ਆਉਂਦੇ ਹਨ ਤੇ ਗੁਰੂ ਚਰਨਾਂ ਵਿੱਚ ਆਪਣੀ ਹਾਜਰੀ ਜ਼ਰੂਰ ਲਗਾਉਂਦੇ ਹਨ। ਉਨ੍ਹਾਂ ਆਪਣੇ ਦਾਦੇ ਸਰਦਾਰ ਤੇਜਾ ਸਿੰਘ ਸਮੁੰਦਰੀ ਵਲੋਂ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਲਈ ਕੀਤੇ ਬਲੀਦਾਨ ਅਤੇ ਸੰਘਰਸ਼ ਦਾ ਜ਼ਿਕਰ ਕਰਦਿਆਂ ਸਮੁੰਦਰੀ ਪਰਿਵਾਰ ਦਾ ਮੈਂਬਰ ਹੋਣ ਤੇ ਮਾਣ ਦਾ ਵੀ ਇਜ਼ਹਾਰ ਜਾਹਿਰ ਕੀਤਾ। ਉਨ੍ਹਾਂ ਭਾਰਤ ਵਿੱਚ ਯੂਥ ਲਈ ਹੁਨਰਮੰਦ ਕਿੱਤਿਆਂ ਦੀ ਲੋੜ ਉੱਤੇ ਜੋਰ ਦਿੰਦਿਆਂ ਕਿਹਾ ਕਿ ਸ੍ਕਿਲ ਡਿਵੈਲਪਮੈਂਟ ਨਾਲ ਭਾਰਤ ਸਮੇਤ ਦੁਨੀਆ ਭਰ ਵਿੱਚ ਰੋਜ਼ਗਾਰ ਦੇ ਮੌਕੇ ਵਧਣਗੇ ਤੇ ਨੋਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਪੜਾਈ ਨਾਲੋਂ ਹੁਨਰਮੰਦ ਕਿੱਤਿਆਂ ਦੀ ਲੋੜ ਉੱਤੇ ਜ਼ੋਰ ਦਿੱਤਾ ਜਾਵੇ। 

ਇਹ ਵੀ ਪੜ੍ਹੋ: Money Laundering Case: ਸੁਪਰੀਮ ਕੋਰਟ ਨੇ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦੀ ਅੰਤਰਿਮ ਜ਼ਮਾਨਤ 1 ਸਤੰਬਰ ਤੱਕ ਵਧਾਈ

ਉਹਨਾਂ ਨੇ ਕਿਹਾ ਕਿ ਚੰਦ੍ਰਯਾਨ 3 ਦੀ ਸਫਲਤਾ ਦੁਨੀਆ ਭਰ ਵਿੱਚ ਵਸਦੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ। ਇਸ ਨਾਲ ਵਿਸ਼ਵ ਦੇ ਵਿੱਚ ਭਾਰਤ ਦੇਸ਼ ਦਾ ਮਾਣ ਵਧਿਆ ਹੈ। ਤਕਨਾਲੋਜੀ ਦੇ ਖੇਤਰ ਵਿੱਚ ਭਾਰਤ ਅਤੇ ਅਮਰੀਕਾ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਅਮਰੀਕਾ ਦੇ ਸਰਬਪੱਖੀ ਵਿਕਾਸ ਵਿੱਚ ਉੱਥੇ ਵਸਦੇ ਭਾਰਤੀਆਂ ਖ਼ਾਸ ਕਰ ਪੰਜਾਬੀਆਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਅਮਰੀਕਾ ਪਹੁੰਚਣ ਲਈ ਏਜੇਂਟਾਂ ਦੇ ਹੱਥੇ ਚੜ ਕੇ ਗੈਰ ਕਾਨੂੰਨੀ ਰਸਤੇ ਅਪਨਾਉਣ ਤੋਂ ਪਰਹੇਜ਼ ਕਰੇ। 

ਇਸ ਮੌਕੇ ਸ਼੍ਰੌਮਣੀ ਕਮੇਟੀ ਦੇ ਮੈਬਰ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਅੱਜ ਸਾਡੇ ਵਿੱਚ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਤਰਨਜੀਤ ਸਿੰਘ ਸੰਧੂ ਪੁੱਜੇ ਹਨ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਇਨ੍ਹਾਂ ਦੇ ਪਰਿਵਾਰ ਦਾ ਬਹੂਤ ਯੋਗਦਾਨ ਹੈ ਕੁਰਬਾਨੀਆ ਨਾਲ ਭਰਿਆ ਪਰਿਵਾਰ ਹੈ। ਸਿੱਖ ਸੁਧਾਰ ਲਹਿਰ ਦੇ ਹੀਰੋ ਰਹੇ ਸਨ ਤੇਜਾ ਸਿੰਘ ਸਮੁੰਦਰੀ । ਉਹਨਾਂ ਨੇ ਕਿਹਾ ਕਿ ਸਾਡਾ ਯੂਥ ਵਿਦੇਸ਼ਾਂ ਵੱਲ ਨੂੰ ਭੱਜ ਰਿਹਾ ਹੈ। ਨੌਜਵਾਨਾਂ ਵਿੱਚ ਬਾਹਰ ਜਾਣ ਦੀ ਹੋੜ ਲੱਗੀ ਹੋਈ ਹੈ। ਇਹ ਦੋ ਨੰਬਰ ਵਿੱਚ ਜਾ ਕੇ ਓਥੇ ਫਸ ਜਾਂਦੇ ਹਨ ਜਿਸ ਕਰਕੇ ਕਈ ਬੱਚਿਆ ਦੀ ਮੌਤ ਹੋ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਨੇ ਕਿਹਾ ਆਪਣੇ ਦੇਸ਼ ਵਿੱਚ ਰਹਿ ਕੇ ਵੀ ਅਸੀ ਰੋਜ਼ਗਾਰ ਕਰ ਸਕਦੇ ਹਾਂ ਪਰ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਸਾਨੂੰ ਇਨ੍ਹਾਂ ਮਾਨ ਹੈ ਕਿ ਇੰਨ੍ਹੇ ਵੱਡੇ ਔਹਦੇ ਤੇ ਅੱਜ ਤਰਨਜੀਤ ਸਿੰਘ ਸੰਧੂ ਬੈਠੇ ਹਨ। ਇਨ੍ਹਾ ਵੱਲੋਂ ਸ਼੍ਰੌਮਣੀ ਕਮੇਟੀ ਦੀ ਮਦਦ ਵੀ ਕੀਤੀ ਜਾਏਗੀ।

ਇਹ ਵੀ ਪੜ੍ਹੋ:  Kheda Watan Punjab Diya: ਖੇਡਾਂ ਵਤਨ ਪੰਜਾਬ ਦੀਆਂ ਦਾ ਦੂਜਾ ਪੜਾਅ, ਜਾਗਰੂਕ ਮਾਰਚ ਤਹਿਤ ਜਲੰਧਰ ਪਹੁੰਚੀ ਮਸ਼ਾਲ ਯਾਤਰਾ

(ਪਰਮਬੀਰ ਸਿੰਘ ਔਲਖ ਦੀ ਰਿਪੋਰਟ)

Trending news