MS Dhoni Injury Update: ਫੈਨਸ ਲਈ ਬੁਰੀ ਖ਼ਬਰ! ਪਹਿਲੇ ਮੈਚ ਤੋਂ ਬਾਹਰ ਰਹਿਣਗੇ ਐਮਐਸ ਧੋਨੀ? CSK 'ਤੇ ਇੱਕੋ ਸਮੇਂ ਕਈ ਮੁਸੀਬਤਾਂ
Advertisement

MS Dhoni Injury Update: ਫੈਨਸ ਲਈ ਬੁਰੀ ਖ਼ਬਰ! ਪਹਿਲੇ ਮੈਚ ਤੋਂ ਬਾਹਰ ਰਹਿਣਗੇ ਐਮਐਸ ਧੋਨੀ? CSK 'ਤੇ ਇੱਕੋ ਸਮੇਂ ਕਈ ਮੁਸੀਬਤਾਂ

MS Dhoni Injury Update in IPL 2023: ਅੱਜ (ਸ਼ੁੱਕਰਵਾਰ 31 ਮਾਰਚ) ਤੋਂ ਇੰਡੀਅਨ ਪ੍ਰੀਮੀਅਰ ਲੀਗ ਦਾ 16ਵਾਂ ਸੀਜ਼ਨ ਸ਼ੁਰੂ ਹੋਵੇਗਾ। ਲੀਗ ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ।

 

MS Dhoni Injury Update:  ਫੈਨਸ ਲਈ ਬੁਰੀ ਖ਼ਬਰ! ਪਹਿਲੇ ਮੈਚ ਤੋਂ ਬਾਹਰ ਰਹਿਣਗੇ ਐਮਐਸ ਧੋਨੀ? CSK 'ਤੇ ਇੱਕੋ ਸਮੇਂ ਕਈ ਮੁਸੀਬਤਾਂ

MS Dhoni Injury Update in IPL 2023: IPL 2023 ਸੀਜ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਸ਼ੁੱਕਰਵਾਰ, 31 ਮਾਰਚ ਨੂੰ ਪਹਿਲੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਦੀ ਟੱਕਰ ਹੋਵੇਗੀ। ਇਸ ਮੈਚ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਪਰ ਐੱਮਐੱਸ ਧੋਨੀ ਦੀ ਸੱਟ ਕਰਕੇ ਪਰਛਾਵਾਂ ਇਸ ਸ਼ੁਰੂਆਤ 'ਤੇ ਮੰਡਰਾ ਰਿਹਾ ਹੈ। ਨਵੇਂ ਸੀਜ਼ਨ 'ਚ ਚੰਗੀ ਸ਼ੁਰੂਆਤ ਦੀ ਉਮੀਦ ਕਰ ਰਹੀ ਚੇਨਈ ਸੁਪਰ ਕਿੰਗਜ਼ ਨੂੰ ਕਪਤਾਨ ਧੋਨੀ ਦੀ ਸੱਟ ਕਾਰਨ ਸਭ ਚਿੰਤਾ ਵਿੱਚ ਹਨ। ਤਜਰਬੇਕਾਰ ਕਪਤਾਨ ਧੋਨੀ ਦੀ ਸੱਟ ਦੀ ਹਾਲਤ ਅਜਿਹੀ ਹੈ ਕਿ ਉਸ ਲਈ ਪਹਿਲੇ ਮੈਚ 'ਚ ਖੇਡਣਾ ਮੁਸ਼ਕਿਲ ਜਾਪ ਰਿਹਾ ਹੈ।

41 ਸਾਲ ਦੀ ਉਮਰ 'ਚ ਵੀ ਧੋਨੀ ਆਪਣੀ ਸ਼ਾਨਦਾਰ ਫਿਟਨੈੱਸ ਕਾਰਨ ਲਾਈਮਲਾਈਟ 'ਚ ਰਹਿੰਦੇ ਹਨ। ਹਾਲਾਂਕਿ ਇਸ ਵਾਰ ਉਸ ਲਈ ਫਿਟਨੈੱਸ ਦਾ ਮੁੱਦਾ ਨਵਾਂ ਸੀਜ਼ਨ ਸ਼ੁਰੂ ਕਰਨ ਦੇ ਰਾਹ 'ਚ ਰੁਕਾਵਟ ਬਣ ਗਿਆ ਹੈ। ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਧੋਨੀ ਦੇ ਖੱਬੇ ਗੋਡੇ ਵਿੱਚ ਸੱਟ ਲੱਗੀ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਭਿਆਸ ਮੈਚਾਂ ਦੌਰਾਨ ਵੀ ਧੋਨੀ ਇਸ ਸੱਟ ਤੋਂ ਪ੍ਰੇਸ਼ਾਨ ਨਜ਼ਰ ਆਏ ਸਨ।

ਇਹ ਵੀ ਪੜ੍ਹੋ: Punjab Electricity Price Hike: ਪੰਜਾਬੀਆਂ ਨੂੰ ਵੱਡਾ ਝਟਕਾ! ਬਿਜਲੀ ਹੋਈ ਮਹਿੰਗੀ, 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

ਕਿਹਾ ਜਾ ਰਿਹਾ ਹੈ ਕਿ ਧੋਨੀ ਨੂੰ ਇਹ ਸੱਟ ਚੇਨਈ 'ਚ ਅਭਿਆਸ ਦੌਰਾਨ ਲੱਗੀ ਸੀ। ਇਸ ਖ਼ਬਰ ਤੋਂ ਬਾਅਦ ਪ੍ਰਸ਼ੰਸਕ ਕਾਫੀ ਪਰੇਸ਼ਾਨ ਹਨ ਪਰ ਟੀਮ ਦੇ ਸੀਈਓ ਨੇ ਅਜਿਹੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਇਸ ਸੱਟ ਕਾਰਨ ਧੋਨੀ ਨੇ ਵੀਰਵਾਰ ਨੂੰ ਇੱਥੇ ਮੋਟੇਰਾ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਅਭਿਆਸ ਦੌਰਾਨ ਬੱਲੇਬਾਜ਼ੀ ਨਹੀਂ ਕੀਤੀ। ਇਸ ਤੋਂ ਲੱਗਦਾ ਹੈ ਕਿ ਧੋਨੀ ਮੈਚ ਲਈ ਪੂਰੀ ਤਰ੍ਹਾਂ ਫਿੱਟ ਨਹੀਂ ਹਨ। ਜੇਕਰ ਧੋਨੀ ਸੀਜ਼ਨ ਦਾ ਪਹਿਲਾ ਮੈਚ ਨਹੀਂ ਖੇਡਦੇ ਹਨ, ਫਿਰ CSK ਦੀ ਟੀਮ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਅੰਬਾਤੀ ਰਾਇਡੂ ਜਾਂ ਨਿਊਜ਼ੀਲੈਂਡ ਦੇ ਡੇਵੋਨ ਕੋਨਵੇ ਨੂੰ ਸੌਂਪ ਸਕਦੀ ਹੈ, ਕਿਉਂਕਿ ਉਨ੍ਹਾਂ ਕੋਲ ਕੋਈ ਹੋਰ ਵਿਕਟਕੀਪਰ ਬੱਲੇਬਾਜ਼ ਨਹੀਂ ਹੈ।

 

Trending news