IPL 2023 Schedule: IPL ਦੀਆਂ ਤਰੀਕਾਂ ਦਾ ਹੋਇਆ ਐਲਾਨ, ਪਹਿਲਾ ਮੈਚ ਗੁਜਰਾਤ ਬਨਾਮ ਚੇਨਈ
Advertisement
Article Detail0/zeephh/zeephh1575823

IPL 2023 Schedule: IPL ਦੀਆਂ ਤਰੀਕਾਂ ਦਾ ਹੋਇਆ ਐਲਾਨ, ਪਹਿਲਾ ਮੈਚ ਗੁਜਰਾਤ ਬਨਾਮ ਚੇਨਈ

IPL 2023 Schedule: ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਲਈ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਗਿਆ ਹੈ। IPL 2023 31 ਮਾਰਚ ਤੋਂ ਸ਼ੁਰੂ ਹੋਵੇਗਾ। IPL 2023 ਦਾ ਉਦਘਾਟਨੀ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

 

IPL 2023 Schedule:  IPL ਦੀਆਂ ਤਰੀਕਾਂ ਦਾ ਹੋਇਆ ਐਲਾਨ, ਪਹਿਲਾ ਮੈਚ ਗੁਜਰਾਤ ਬਨਾਮ ਚੇਨਈ

IPL 2023 Schedule: ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਲਈ ਸ਼ੈਡਿਊਲ  ਦਾ ਐਲਾਨ ਕਰ ਦਿੱਤਾ ਗਿਆ ਹੈ। ਲੀਗ ਦਾ 16ਵਾਂ ਸੀਜ਼ਨ 31 ਮਾਰਚ ਤੋਂ ਸ਼ੁਰੂ ਹੋਵੇਗਾ। IPL 2023 ਦਾ ਪਹਿਲਾ ਮੈਚ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। 10 ਟੀਮਾਂ ਦਾ ਟੂਰਨਾਮੈਂਟ 31 ਮਾਰਚ ਨੂੰ ਨਰਿੰਦਰ ਮੋਦੀ ਸਟੇਡੀਅਮ 'ਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਅਤੇ ਚਾਰ ਖਿਤਾਬ ਜੇਤੂ ਚੇਨਈ ਸੁਪਰ ਕਿੰਗਜ਼ ਵਿਚਾਲੇ ਮੈਚ ਨਾਲ ਸ਼ੁਰੂ ਹੋਵੇਗਾ।

IPL 2023 ਦਾ ਉਦਘਾਟਨੀ ਮੈਚ (IPL 2023 Schedule) ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ 16ਵੇਂ ਸੀਜ਼ਨ ਦੇ ਸ਼ੁਰੂਆਤੀ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਦੀ ਮੇਜ਼ਬਾਨੀ ਕਰੇਗੀ। ਟੂਰਨਾਮੈਂਟ ਦਾ 16ਵਾਂ ਐਡੀਸ਼ਨ 31 ਮਾਰਚ ਤੋਂ ਸ਼ੁਰੂ ਹੋਵੇਗਾ ਅਤੇ ਆਖਰੀ ਲੀਗ ਮੈਚ 21 ਮਈ ਨੂੰ ਖੇਡਿਆ ਜਾਵੇਗਾ। 

ਇਹ ਵੀ ਪੜ੍ਹੋ: Hotstar Down: ਭਾਰਤ-ਆਸਟ੍ਰੇਲੀਆ ਟੈਸਟ ਮੈਚ ਦੌਰਾਨ Hotstar ਕਰੈਸ਼! ਲੋਕ ਹੋ ਰਹੇ ਪਰੇਸ਼ਾਨ

ਹਾਲਾਂਕਿ, BCCI ਨੇ ਅਜੇ ਤੱਕ IPL 2023 ਦੇ ਪਲੇਆਫ ਮੈਚਾਂ (IPL 2023 Schedule) ਦੀਆਂ ਤਰੀਕਾਂ ਦਾ ਖੁਲਾਸਾ ਨਹੀਂ ਕੀਤਾ ਹੈ। 12 ਸਟੇਡੀਅਮਾਂ 'ਚ ਕੁੱਲ 74 ਮੈਚ ਖੇਡੇ ਜਾਣਗੇ।

Trending news