Jacqueline Fernandez ਜਾ ਸਕੇਗੀ ਵਿਦੇਸ਼, ਦਿੱਲੀ ਕੋਰਟ ਨੇ ਦਿੱਤੀ ਇਜਾਜ਼ਤ
Advertisement
Article Detail0/zeephh/zeephh1546367

Jacqueline Fernandez ਜਾ ਸਕੇਗੀ ਵਿਦੇਸ਼, ਦਿੱਲੀ ਕੋਰਟ ਨੇ ਦਿੱਤੀ ਇਜਾਜ਼ਤ

Jacqueline Fernandez: 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਜੈਕਲੀਨ ਫਰਨਾਂਡੀਜ਼ ਨੂੰ ਵੱਡੀ ਰਾਹਤ ਮਿਲੀ ਹੈ। ਦੱਸ ਦੇਈਏ ਕਿ ਅਦਾਕਾਰਾ ਨੇ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਦੁਬਈ ਜਾਣ ਦੀ ਅਦਾਲਤ ਤੋਂ ਇਜਾਜ਼ਤ ਮੰਗੀ ਸੀ ਜਿਸ ਲਈ ਅਦਾਲਤ ਨੇ ਅਭਿਨੇਤਰੀ ਨੂੰ ਇਜਾਜ਼ਤ ਦੇ ਦਿੱਤੀ ਹੈ।

 

Jacqueline Fernandez ਜਾ ਸਕੇਗੀ ਵਿਦੇਸ਼, ਦਿੱਲੀ ਕੋਰਟ ਨੇ ਦਿੱਤੀ ਇਜਾਜ਼ਤ

Jacqueline Fernandez News:  ਪਟਿਆਲਾ ਹਾਊਸ ਕੋਰਟ (Patiala House Court) ਨੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਦੁਬਈ ਜਾਣ ਦੀ ( Jacqueline Fernandez)ਇਜਾਜ਼ਤ ਦੇ ਦਿੱਤੀ ਹੈ। ਦੱਸ ਦੇਈਏ ਕਿ ਅਦਾਲਤ ਨੇ ਜੈਕਲੀਨ ਫਰਨਾਂਡੀਜ਼ ਨੂੰ ਸ਼ਰਤਾਂ ਦੇ ਨਾਲ ਦੁਬਈ ਜਾਣ ਦੀ ਇਜਾਜ਼ਤ ਦਿੱਤੀ ਹੈ। ਹਾਲਾਂਕਿ ਅਭਿਨੇਤਰੀ (Money Laundering) ਨੂੰ ਰਾਹਤ ਦਿੰਦੇ ਹੋਏ ਅਦਾਲਤ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਜੈਕਲੀਨ ਫਰਨਾਂਡਿਸ ਆਪਣੀ ਵਿਦੇਸ਼ ਯਾਤਰਾ ਦੌਰਾਨ ਕਿੱਥੇ ਰੁਕੇਗੀ, ਇਸ ਬਾਰੇ ਵੀ ਜਾਣਕਾਰੀ ਦੇਣੀ ਹੋਵੇਗੀ।

ਦੱਸ ਦੇਈਏ ਕਿ ਜੈਕਲੀਨ ਫਰਨਾਂਡੀਜ਼ ਨੇ ਅਦਾਲਤ (Jacqueline Fernandez) ਤੋਂ 27 ਤੋਂ 30 ਜਨਵਰੀ ਤੱਕ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਦੁਬਈ ਜਾਣ ਦੀ ਇਜਾਜ਼ਤ ਮੰਗੀ ਸੀ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਜੈਕਲੀਨ ਦੀ ਅਰਜ਼ੀ 'ਤੇ ਜਵਾਬ ਦਾਇਰ ਕਰਨ ਲਈ ਸਮਾਂ ਮੰਗਿਆ ਸੀ। ਅਦਾਲਤ ਨੇ ਜੈਕਲੀਨ ਵੱਲੋਂ ਦਾਇਰ ਅਰਜ਼ੀ ਦਾ ਜਵਾਬ ਦੇਣ ਲਈ ਈਡੀ ਨੂੰ ਦੋ ਦਿਨ ਦਾ ਸਮਾਂ ਦਿੱਤਾ ਸੀ। ਅੱਜ ਇਸ ਕੇਸ ਦੀ ਸੁਣਵਾਈ ਹੋਣੀ ਸੀ, ਜਿਸ ਵਿੱਚ ਅਦਾਲਤ ਨੇ ਅਦਾਕਾਰਾ ਨੂੰ ਵੱਡੀ ਰਾਹਤ ਦਿੱਤੀ ਹੈ।
  
ਇਹ ਵੀ ਪੜ੍ਹੋ: ਲੜਕੀ ਨੇ Swiggy ਤੋਂ 'sanitary pads' ਕੀਤੇ ਆਰਡਰ, ਬਾਕਸ 'ਚੋਂ ਨਿਕਲਿਆ ਕੁਝ  ਅਜਿਹਾ...ਦੇਖ ਸਭ ਹੈਰਾਨ

ਜੱਜ ਨੇ ਇਹ ਵੀ ਕਿਹਾ, 'ਅਸੀਂ ਜਾਣਦੇ ਹਾਂ ਕਿ ਜੈਕਲੀਨ 'ਤੇ ਗੰਭੀਰ ਆਰੋਪ ਹਨ। ਅਦਾਲਤ 'ਚ ਸੁਣਵਾਈ ਨਾਜ਼ੁਕ ਮੋੜ 'ਤੇ ਹੈ, ਜੈਕਲੀਨ ਫਰਨਾਂਡੀਜ਼ ਨੂੰ ਸਨਮਾਨਤ ਐਵਾਰਡ ਆਸਕਰ ਲਈ ਵੀ ਨਾਮਜ਼ਦ (Jacqueline Fernandez) ਕੀਤਾ ਗਿਆ ਹੈ, ਇਸ ਲਈ ਉਸ ਨੂੰ ਸ਼ਰਤਾਂ ਸਮੇਤ ਦੁਬਈ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਜੈਕਲੀਨ ਫਰਨਾਂਡੀਜ਼ ਸੁਕੇਸ਼ ਚੰਦਰਸ਼ੇਖਰ ਦੇ (Sukesh Chandrasekhar) 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ (Money Laundering) ਮਾਮਲੇ 'ਚ ਆਰੋਪੀ ਹੈ। ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਵੱਲੋਂ ਜੈਕਲੀਨ ਫਰਨਾਂਡੀਜ਼ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਈਡੀ ਇਸ ਮਾਮਲੇ 'ਚ ਅਦਾਕਾਰਾ ਤੋਂ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿੱਚ ਵੀ ਜੈਕਲੀਨ ਨੇ ਆਪਣੇ ਪਰਿਵਾਰ ਨੂੰ (Jacqueline Fernandez)  ਮਿਲਣ ਲਈ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ ਪਰ, ਉਦੋਂ ਅਦਾਕਾਰਾ ਨੇ ਵਿਦੇਸ਼ ਜਾਣ ਦੀ ਇਜਾਜ਼ਤ ਲਈ ਆਪਣੀ ਪਟੀਸ਼ਨ ਵਾਪਸ ਲੈ ਲਈ ਸੀ। ਇਸ ਵਾਰ ਜੈਕਲੀਨ ਨੇ ਦੁਬਾਰਾ ਅਰਜ਼ੀ ਦਿੱਤੀ, ਜਿਸ 'ਚ ਅਦਾਲਤ ਨੇ ਉਸ ਨੂੰ ਇਜਾਜ਼ਤ ਦੇ ਦਿੱਤੀ ਹੈ। 

Trending news