Jalandhar Firing News: ਰਸਤੇ 'ਚ ਪੀ ਰਹੇ ਸਨ ਬੀਅਰ; ਸਾਈਡ ਮੰਗਣ 'ਤੇ ਕੀਤੀ ਫਾਇਰਿੰਗ, ਇੱਕ ਦੀ ਮੌਤ
Advertisement
Article Detail0/zeephh/zeephh2264484

Jalandhar Firing News: ਰਸਤੇ 'ਚ ਪੀ ਰਹੇ ਸਨ ਬੀਅਰ; ਸਾਈਡ ਮੰਗਣ 'ਤੇ ਕੀਤੀ ਫਾਇਰਿੰਗ, ਇੱਕ ਦੀ ਮੌਤ

 Jalandhar Firing News:  ਜਲੰਧਰ ਵਿੱਚ ਕਰਤਾਪੁਰ ਵਿੱਚ ਰਸਤਾ ਨਾ ਛੱਡਣ ਉਤੇ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।

Jalandhar Firing News: ਰਸਤੇ 'ਚ ਪੀ ਰਹੇ ਸਨ ਬੀਅਰ; ਸਾਈਡ ਮੰਗਣ 'ਤੇ ਕੀਤੀ ਫਾਇਰਿੰਗ, ਇੱਕ ਦੀ ਮੌਤ

Jalandhar Firing News:  ਜਲੰਧਰ ਵਿੱਚ ਕਰਤਾਪੁਰ ਵਿੱਚ ਰਸਤਾ ਨਾ ਛੱਡਣ ਉਤੇ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦਾ ਇੱਕ ਸਾਥੀ ਵੀ ਘਟਨਾ ਵਿੱਚ ਜ਼ਖ਼ਮੀ ਹੋਇਆ ਹੈ, ਜਿਸ ਦਾ ਇਲਾਜ ਜਾਰੀ ਹੈ।

ਹੱਤਿਆ ਕਰਨ ਵਾਲੇ ਮੁਲਜ਼ਮ ਨੇ ਖੁਦ ਨੂੰ ਭਿਖਾਂ ਨੰਗਲ ਦੇ ਰਹਿਣ ਵਾਲੀ ਅਪਰਾਧੀ ਵਿਜੇ ਬਦਮਾਸ਼ ਦਾ ਭਤੀਜਾ ਦੱਸ ਰਿਹਾ ਸੀ। ਮ੍ਰਿਤਕ ਦੀ ਪਛਾਣ ਜ਼ਿਮੀਂਦਾਰ ਮਨਜਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ। ਉਥੇ ਗੋਲੀ ਲੱਗਣ ਨਾਲ ਮ੍ਰਿਤਕ ਨੌਜਵਾਨ ਦਾ ਭਰਾ ਗੁਰਪ੍ਰੀਤ ਸਿੰਘ ਲਾਲੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ, ਜਿਸ ਦਾ ਇਲਾਜ ਜਾਰੀ ਹੈ।

ਅੱਜ ਸਵੇਰੇ ਪੁਲਿਸ ਵੱਲੋਂ ਭਿਖਾਂ ਨਗਰ ਪਿੰਡ ਸਮੇਤ ਕਈ ਥਾਵਾਂ ਉਤੇ ਛਾਪੇਮਾਰੀ ਕੀਤੀ ਗਈ ਪਰ ਕੁਝ ਹੱਥ ਨਹੀਂ ਲੱਗਿਆ। ਥਾਣਾ ਕਰਤਾਰਪੁਰ ਦੇ ਐਸਐਚਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਟੀਮਾਂ ਮੁਲਜ਼ਮਾਂ ਦੀ ਭਾਲ ਵਿੱਚ ਜੁਟੀ ਹੋਈ ਹੈ। ਜਲਦ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਡੀਐਸਪੀ ਕਰਤਾਰਪੁਰ ਪਲਵਿੰਦਰ ਨੇ ਦੱਸਿਆ ਕਿ ਇਹ ਘਟਨਾ ਸ਼ਨਿੱਚਰਵਾਰ ਦੇਰ ਸ਼ਾਮ ਭੁਲੱਥ ਰੋਡ ’ਤੇ ਸਥਿਤ ਪਿੰਡ ਮੱਲੀਆਂ ਵਿੱਚ ਵਾਪਰੀ। ਦੇਰ ਸ਼ਾਮ ਜ਼ਿਮੀਂਦਾਰ ਮਨਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਟਰੈਕਟਰ-ਕਮ ਜੇਸੀਬੀ ’ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਪਰਤ ਰਹੇ ਸਨ।

ਰਸਤੇ ਵਿੱਚ ਮੁਲਜ਼ਮ ਜਸਕਰਨ ਸਿੰਘ ਆਪਣੀ ਆਈ-20 ਕਾਰ ਲੈ ਕੇ ਸੜਕ ’ਤੇ ਖੜ੍ਹਾ ਸੀ ਅਤੇ ਉਥੇ ਬੀਅਰ ਪੀ ਰਿਹਾ ਸੀ। ਗੁਰਪ੍ਰੀਤ ਸਿੰਘ ਨੇ ਜਸਕਰਨ ਨੂੰ ਆਪਣਾ ਟਰੈਕਟਰ ਕੱਢਣ ਲਈ ਆਪਣੀ ਕਾਰ ਸਾਈਡ 'ਤੇ ਲਿਜਾਣ ਲਈ ਕਿਹਾ। ਸ਼ਰਾਬੀ ਜਸਕਰਨ ਨੇ ਗੁਰਪ੍ਰੀਤ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਜਸਕਰਨ ਤੇ ਉਸ ਦੇ ਸਾਥੀਆਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਗੁਰਪ੍ਰੀਤ ਤੇ ਉਸ ਦੇ ਸਾਥੀਆਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਇਸ ਤੋਂ ਬਾਅਦ ਮਨਜਿੰਦਰ ਸਿੰਘ ਆਪਣੇ ਭਰਾ ਗੁਰਪ੍ਰੀਤ ਨੂੰ ਛੁਡਾਉਣ ਆਇਆ ਤਾਂ ਮੁਲਜ਼ਮਾਂ ਨੇ ਉਸ ਦੇ ਗ਼ੈਰਕਾਨੂੰਨੀ ਪਿਸਤੌਲ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਨੇ ਮਨਜਿੰਦਰ ਸਿੰਘ ਦੀ ਛਾਤੀ ਉਤੇ ਕਈ ਗੋਲੀਆਂ ਮਾਰੀਆਂ।

ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਰਾਹਗੀਰਾਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਦੋਵਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਰਾਤ ਸਮੇਂ ਮਨਜਿੰਦਰ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : Rajkot Game Zone Fire: ਰਾਜਕੋਟ ਅੱਗ ਕਾਂਡ 'ਚ ਹੁਣ ਤੱਕ ਕੀ-ਕੀ ਹੋਇਆ? ਹੁਣ ਤੱਕ 28 ਮੌਤਾਂ, ਜਾਂਚ ਲਈ SIT ਦਾ ਗਠਨ

Trending news