Punjabi Singer News: ਮੁਸ਼ਕਲਾਂ 'ਚ ਘਿਰਿਆ ਇਹ ਮਸ਼ਹੂਰ ਪੰਜਾਬੀ ਗਾਇਕ, FIR ਹੋਈ ਦਰਜ
Advertisement
Article Detail0/zeephh/zeephh2559066

Punjabi Singer News: ਮੁਸ਼ਕਲਾਂ 'ਚ ਘਿਰਿਆ ਇਹ ਮਸ਼ਹੂਰ ਪੰਜਾਬੀ ਗਾਇਕ, FIR ਹੋਈ ਦਰਜ

Punjabi Singer Rai Jujhar News: ਪੰਜਾਬੀ ਗਾਇਕ ਰਾਜ ਜੁਝਾਰ ਖਿਲਾਫ ਐਨ.ਆਰ.ਆਈ. ਵਿੰਗ ਵਿੱਚ ਜਿਨਸੀ ਸ਼ੋਸ਼ਣ ਅਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।

 

Punjabi Singer News: ਮੁਸ਼ਕਲਾਂ 'ਚ ਘਿਰਿਆ ਇਹ ਮਸ਼ਹੂਰ ਪੰਜਾਬੀ ਗਾਇਕ, FIR ਹੋਈ ਦਰਜ

Punjabi Singer Rai Jujhar News/ ਭਰਤ ਸ਼ਰਮਾ: ਪੰਜਾਬ ਦੇ ਜਲੰਧਰ ਤੋਂ ਪੰਜਾਬੀ ਗਾਇਕ ਰਾਏ ਜੁਝਾਰ ਖਿਲਾਫ਼ ਐਫਆਈਆਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ, ਪੰਜਾਬੀ ਗਾਇਕ ਰਾਏ ਜੁਝਾਰ ਖ਼ਿਲਾਫ਼ ਇੱਕ ਐਨਆਰਆਈ ਔਰਤ ਨੇ ਕੇਸ ਦਰਜ ਕਰਵਾਇਆ ਹੈ। ਪੁਲਿਸ ਨੇ ਔਰਤ ਦੀ ਸ਼ਿਕਾਇਤ ’ਤੇ ਰਾਏ ਜੁਝਾਰ ਖ਼ਿਲਾਫ਼ ਧਾਰਾ 376, 406, 420 ਤਹਿਤ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ 2006 ਵਿੱਚ ਰਾਏ ਜੁਝਾਰ ਨੇ ਇੱਕ ਕੈਨੇਡੀਅਨ ਨਾਗਰਿਕ ਔਰਤ ਨੂੰ ਵਰਗਲਾ ਕੇ ਉਸ ਦਾ ਸਰੀਰਕ ਸ਼ੋਸ਼ਣ ਕਰਨ ਦੇ ਨਾਲ-ਨਾਲ ਉਸ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ।

ਪੰਜਾਬੀ ਗਾਇਕ ਰਾਏ ਜੁਝਾਰ 'ਤੇ NRI ਔਰਤ ਨੇ ਪ੍ਰੈੱਸ ਕਾਨਫਰੰਸ ਕਰਕੇ ਗੰਭੀਰ ਦੋਸ਼ ਲਾਏ ਹਨ। NRI ਔਰਤ ਨੇ ਐਨ.ਆਰ.ਆਈ ਵਿੰਗ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਰਾਜਾ ਗਾਰਡਨ ਕਾਲੋਨੀ ਦੇ ਰਹਿਣ ਵਾਲੇ ਪੰਜਾਬੀ ਗਾਇਕ ਰਾਏ ਜੁਝਾਰ ਨੇ ਉਸ ਨੂੰ ਸਰੀਰਕ ਸ਼ੋਸ਼ਣ, ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ। ਵਿਆਹ ਦਾ ਕਾਰੋਬਾਰ ਅਤੇ ਜਾਇਦਾਦ ਖਰੀਦਣ ਦੇ ਬਹਾਨੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਪੀੜਤਾ ਨੇ ਦੱਸਿਆ ਕਿ ਉਹ ਕੈਨੇਡਾ ਦੇ ਸਰੀ 'ਚ ਰਹਿ ਰਹੀ ਹੈ ਅਤੇ ਮੇਰੇ ਪਰਿਵਾਰ ਦਾ ਸਰੀ 'ਚ ਕਾਰੋਬਾਰ ਹੈ। ਮੈਂ 2006 ਵਿੱਚ ਜਲੰਧਰ ਦੇ ਪੰਜਾਬੀ ਗਾਇਕ ਰਾਏ ਜੁਝਾਰ ਨੂੰ ਮਿਲੀ ਸੀ।

ਐਨਆਰਆਈ ਔਰਤ ਨੇ ਦੱਸਿਆ ਕਿ ਦੋਵਾਂ ਨੇ 2006 ਵਿੱਚ ਕੈਨੇਡਾ ਦੇ ਇੱਕ ਸ਼ੋਅ ਤੋਂ ਬਾਅਦ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿੱਥੇ ਰਾਏ ਜੁਝਾਰ ਸ਼ੋਅ ਕਰਨ ਲਈ ਆਇਆ ਸੀ ਅਤੇ ਉਹ ਇੱਕ ਦਰਸ਼ਕ ਬਣ ਕੇ ਗਈ ਸੀ। ਉਸ ਸ਼ੋਅ ਵਿੱਚ ਉਸ ਨੂੰ ਰਾਏ ਜੁਝਾਰ ਦੇ ਹੱਥੋਂ ਮਿਸ ਪੰਜਾਬਣ ਦਾ ਖਿਤਾਬ ਮਿਲਿਆ, ਜਿਸ ਤੋਂ ਬਾਅਦ ਰਾਏ ਜੁਝਾਰ ਨੇ ਉਸ ਨੂੰ ਆਪਣਾ ਮੋਬਾਈਲ ਨੰਬਰ ਦਿੱਤਾ ਜਿਸ ਤੋਂ ਬਾਅਦ ਜੁਝਾਰ ਨੇ ਉਸ ਨੂੰ ਆਪਣੇ ਪਿਆਰ ਵਿੱਚ ਫਸਾਇਆ ਅਤੇ ਮੈਨੂੰ ਕੈਨੇਡਾ ਵਿੱਚ ਮਿਲਣ ਲਈ ਕਿਹਾ। ਇਸ ਦੌਰਾਨ ਦੋਵਾਂ ਦੀ ਮੁਲਾਕਾਤ ਕੈਨੇਡਾ 'ਚ ਹੋਈ। ਇਸ ਦੌਰਾਨ ਜੁਝਾਰ ਨੇ ਉਸ ਨੂੰ ਦੱਸਿਆ ਕਿ ਉਹ ਬੈਚਲਰ ਹੈ। ਭਾਰਤ ਵਾਪਸ ਆਉਣ ਤੋਂ ਬਾਅਦ ਜੁਝਾਰ ਨੇ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ, ਇਸ ਦੌਰਾਨ ਜੁਝਾਰ ਦੇ ਭਾਰਤ ਪਰਤਣ ਤੋਂ 10 ਦਿਨ ਬਾਅਦ ਉਹ ਵੀ ਭਾਰਤ ਪਰਤ ਆਈ। ਇਸ ਦੌਰਾਨ ਜਦੋਂ ਐਨਆਰਆਈ ਔਰਤ ਨੇ ਪਰਿਵਾਰ ਨਾਲ ਜੁਝਾਰ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ ਤਾਂ ਪਰਿਵਾਰ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ: Diljit Dosanjh Concert: ਚੰਡੀਗੜ੍ਹ 'ਚ ਗਰਜਿਆ ਦੋਸਾਂਝਾ ਵਾਲਾ, 'ਪੁਸ਼ਪਾ' ਦਾ ਯਾਦ ਆਇਆ ਡਾਇਲਾਗ, ਵੇਖੋ ਤਸਵੀਰਾਂ
 
 2007 'ਚ ਜੁਝਾਰ ਨੇ ਉਸ ਨੂੰ ਫਿਰ ਭਾਰਤ ਬੁਲਾਇਆ 
ਜਿਸ ਤੋਂ ਬਾਅਦ ਉਹ ਵਾਪਸ ਕੈਨੇਡਾ ਚਲੀ ਗਈ। 2007 'ਚ ਜੁਝਾਰ ਨੇ ਉਸ ਨੂੰ ਫਿਰ ਭਾਰਤ ਬੁਲਾਇਆ ਅਤੇ ਕਿਹਾ ਕਿ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਦੋਵਾਂ ਦਾ ਵਿਆਹ ਕਰ ਲੈਣਾ ਚਾਹੀਦਾ ਹੈ, ਬਾਅਦ 'ਚ ਪਰਿਵਾਰ ਆਪ ਹੀ ਰਾਜ਼ੀ ਹੋ ਜਾਵੇਗਾ। ਇਸ ਦੌਰਾਨ ਜੁਝਾਰ ਨੇ ਕਿਹਾ ਕਿ ਮੈਂ ਗਾਇਕ ਹਾਂ, ਇਸ ਲਈ ਉਹ ਲੋਕਾਂ ਦੇ ਸਾਹਮਣੇ ਦਿਖਾਵਾ ਕਰਕੇ ਵਿਆਹ ਨਹੀਂ ਕਰਨਾ ਚਾਹੁੰਦਾ। ਔਰਤ ਨੇ ਦੱਸਿਆ ਕਿ ਮੈਂ ਜੁਝਾਰ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਉਸ ਨਾਲ ਸਾਦਾ ਵਿਆਹ ਕਰਵਾ ਲਿਆ ਜਿਸ ਦੀ ਫੋਟੋ ਉਸ ਕੋਲ ਹੈ।  ਦੋਵੇਂ ਵਿਆਹ ਤੋਂ 20 ਦਿਨਾਂ ਬਾਅਦ ਕੈਨੇਡਾ ਚਲੇ ਗਏ ਸਨ। ਪਰ ਕੁਝ ਦਿਨਾਂ ਬਾਅਦ ਜੁਝਾਰ ਭਾਰਤ ਵਾਪਸ ਆ ਗਿਆ। ਭਾਰਤ ਵਿੱਚ ਕਾਰੋਬਾਰ ਕਰਨ ਲਈ ਉਸ ਨੇ 30 ਲੱਖ ਰੁਪਏ ਦਾ ਡਰਾਫਟ ਬਣਾ ਕੇ ਜੁਝਾਰ ਨੂੰ ਦੇ ਦਿੱਤਾ।

ਜਿਸ ਤੋਂ ਬਾਅਦ ਉਸ ਨੇ ਭਰਾ-ਭੈਣ ਦੇ ਹਿੱਸੇ ਤੋਂ 14 ਲੱਖ ਰੁਪਏ ਲਏ ਪਰ ਉਹ ਵੀ ਡਰਾਫਟ ਰਾਹੀਂ ਜੁਝਾਰ ਨੂੰ ਭੇਜ ਦਿੱਤੇ ਗਏ। ਕਿਉਂਕਿ ਜੁਝਾਰ ਉਸ ਨੂੰ ਭਾਰਤ ਵਿੱਚ ਘਰ ਖਰੀਦਣ ਲਈ ਕਹਿ ਰਿਹਾ ਸੀ। ਜਿਸ ਤੋਂ ਬਾਅਦ ਉਹ ਅਤੇ ਜੁਝਾਰ ਕਪੂਰਥਲਾ ਰਹਿਣ ਲੱਗੇ। ਜਿੱਥੇ ਜੁਝਾਰ ਨੇ ਜਾਇਦਾਦ ਖਰੀਦਣ ਦੇ ਨਾਂ 'ਤੇ ਉਸ ਤੋਂ ਪੈਸੇ ਠੱਗ ਲਏ। ਔਰਤ ਨੇ ਦੱਸਿਆ ਕਿ ਹੁਣ ਜਦੋਂ ਮੈਂ ਸਤੰਬਰ 2024 'ਚ ਭਾਰਤ ਆਈ ਤਾਂ ਜੁਝਾਰ ਨੇ ਉਸ ਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਜੇਕਰ ਮੈਂ ਪੰਜਾਬ ਆਈ ਤਾਂ ਉਹ ਮੈਨੂੰ ਮਾਰ ਦੇਣਗੇ। ਪੁਲਿਸ ਮੇਰਾ ਕੁਝ ਨਹੀਂ ਕਰ ਸਕਦੀ। ਔਰਤ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਬੱਚੇ ਦਾ ਹੱਕ ਮੰਗਿਆ ਤਾਂ ਉਸ ਨੇ ਉਸ ਨੂੰ ਵਟਸਐਪ ਮੈਸੇਜ ਰਾਹੀਂ ਧਮਕੀ ਦਿੱਤੀ ਜਿਸ ਤੋਂ ਬਾਅਦ ਐਨਆਰਆਈ ਮਹਿਲਾ ਨੇ ਜੁਝਾਰ ਖ਼ਿਲਾਫ਼ ਕੇਸ ਦਰਜ ਕਰਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।

Trending news