ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 9 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਸ ਦੇ ਨਾਲ ਹੀ ਕਤਲ ਵਿੱਚ ਵਰਤੇ ਗਏ ਸੱਤ ਹਥਿਆਰ ਅਤੇ ਤਿੰਨ ਕਾਰਾਂ ਵੀ ਬਰਾਮਦ ਹੋਈਆਂ ਹਨ। ਕਤਲ ਦੇ ਦੋਸ਼ ਵਿੱਚ ਫੜੇ ਗਏ ਜ਼ਿਆਦਾਤਰ ਲੋਕ ਪੰਜਾਬ ਤੋਂ ਬਾਹਰ ਦੇ ਹਨ।
Trending Photos
ਚੰਡੀਗੜ- ਪੰਜਾਬ ਦੇ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਲੰਧਰ ਕੰਟਰੀਸਾਈਡ ਪੁਲਿਸ ਦੇ ਐਸ. ਐਸ. ਪੀ. ਸਵਪਨ ਸ਼ਰਮਾ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੇ ਹਾਈ ਪ੍ਰੋਫਾਈਲ ਕਤਲ ਕੇਸ ਦੇ ਸਬੰਧ ਵਿੱਚ ਖੁਲਾਸਾ ਕੀਤਾ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 9 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਸ ਦੇ ਨਾਲ ਹੀ ਕਤਲ ਵਿੱਚ ਵਰਤੇ ਗਏ ਸੱਤ ਹਥਿਆਰ ਅਤੇ ਤਿੰਨ ਕਾਰਾਂ ਵੀ ਬਰਾਮਦ ਹੋਈਆਂ ਹਨ। ਕਤਲ ਦੇ ਦੋਸ਼ ਵਿੱਚ ਫੜੇ ਗਏ ਜ਼ਿਆਦਾਤਰ ਲੋਕ ਪੰਜਾਬ ਤੋਂ ਬਾਹਰ ਦੇ ਹਨ।
ਕਤਲ ਕਾਂਡ ਦੇ ਮੁੱਖ ਮੁਲਜ਼ਮ ਹਰਵਿੰਦਰ ਸਿੰਘ ਉਰਫ਼ ਫ਼ੌਜੀ ਨੇ ਬਾਕੀ ਮੁਲਜ਼ਮਾਂ ਨੂੰ ਆਉਣ-ਜਾਣ ਲਈ ਗੱਡੀਆਂ ਤੇ ਹਥਿਆਰ ਮੁਹੱਈਆ ਕਰਵਾਏ ਸਨ। ਦੱਸ ਦੇਈਏ ਕਿ 14 ਮਾਰਚ 2022 ਨੂੰ ਸ਼ਾਮ ਕਰੀਬ 6 ਵਜੇ ਪਿੰਡ ਮੱਲੀਆਂ ਵਿਖੇ ਚੱਲ ਰਹੇ ਕਬੱਡੀ ਮੈਚ ਦੌਰਾਨ ਸੰਦੀਪ ਸਿੰਘ ਉਰਫ਼ ਸੰਦੀਪ ਨੰਗਲ ਅੰਬੀਆ ਵਜੋਂ ਜਾਣੇ ਜਾਂਦੇ ਕਬੱਡੀ ਖਿਡਾਰੀ ਨੂੰ ਪੰਜ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵਿਕਾਸ ਨੇ ਪੰਜਾਬ ਵਿੱਚ ਹੋਰ ਵੀ ਕਈ ਕਤਲ ਕੇਸਾਂ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲੀ ਹੈ। ਹਰਵਿੰਦਰ ਸਿੰਘ ਫੌਜੀ ਇਸ ਸਾਲ ਫਰਵਰੀ ਵਿੱਚ ਭਾਰਤੀ ਫੌਜ ਵਿੱਚੋਂ ਸੇਵਾਮੁਕਤ ਹੋਏ ਸਨ ਉਸ ਦੇ ਖਿਲਾਫ ਹਰਿਆਣਾ, ਪੱਛਮੀ ਯੂਪੀ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਤਲ, ਹਥਿਆਰਬੰਦ ਲੁੱਟ ਅਤੇ ਜਬਰੀ ਵਸੂਲੀ ਦੇ ਘੱਟੋ-ਘੱਟ 21 ਅਪਰਾਧਿਕ ਮਾਮਲੇ ਦਰਜ ਹਨ। ਕਈ ਕੇਸਾਂ ਵਿੱਚ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ।
ਦੂਜਾ ਮੁੱਖ ਮੁਲਜ਼ਮ ਵਿਕਾਸ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਉਸ ਖ਼ਿਲਾਫ਼ ਕਤਲ ਅਤੇ ਜਬਰੀ ਵਸੂਲੀ ਦੇ 9 ਕੇਸ ਦਰਜ ਹਨ। ਸੁਖਮੀਤ ਸਿੰਘ ਡਿਪਟੀ ਦਾ ਜੂਨ 2021 ਵਿੱਚ ਜਲੰਧਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਜਨਵਰੀ 2022 ਵਿੱਚ, ਉਸਨੇ ਬਠਿੰਡਾ ਦੇ ਕਤਲ ਵਿੱਚ ਮਨਪ੍ਰੀਤ ਛੱਲਾ ਅਤੇ ਮਨਪ੍ਰੀਤ ਵਿੱਕੀ ਦੀ ਭੂਮਿਕਾ ਦਾ ਇਕਬਾਲ ਕੀਤਾ ਹੈ।
WATCH LIVE TV