ਰੂਹ ਕੰਬਾਊ ਐਕਸੀਡੈਂਟ: ਹਾਈਵੇਅ 'ਤੇ ਟਰਾਲੇ 'ਚ ਵੱਜੀ ਸਕਾਰਪੀਓ, 4 ਲੋਕ ਹੋਏ ਜ਼ਖ਼ਮੀ
Advertisement
Article Detail0/zeephh/zeephh1432590

ਰੂਹ ਕੰਬਾਊ ਐਕਸੀਡੈਂਟ: ਹਾਈਵੇਅ 'ਤੇ ਟਰਾਲੇ 'ਚ ਵੱਜੀ ਸਕਾਰਪੀਓ, 4 ਲੋਕ ਹੋਏ ਜ਼ਖ਼ਮੀ

Road accident news: ਠੰਢ ਤੇ ਪਰਾਲੀ ਦੇ ਧੂੰਏਂ ਨੇ ਸਮੋਗ ਦਾ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੱਤਾ ਹੈ। ਸੜਕਾਂ 'ਤੇ ਵਿਜੀਬਿਲਟੀ ਦਿਨ-ਬ-ਦਿਨ ਘੱਟ ਹੋ ਰਹੀ ਹੈ। ਇਸ ਕਾਰਨ ਜਲੰਧਰ-ਲੁਧਿਆਣਾ ਹਾਈਵੇ ਉਤੇ ਕੁਝ ਦਿਖਾਈ ਨਾ ਦੇਣ ਕਾਰਨ ਇਕ ਤੇਜ਼ ਰਫਤਾਰ ਸਕਾਰਪਿਓ ਗੱਡੀ ਅੱਗੇ ਸਰੀਏ ਲੈ ਕੇ ਜਾ ਰਹੇ ਟਰੱਕ ਨਾਲ ਟਕਰਾ ਗਈ। 

 

ਰੂਹ ਕੰਬਾਊ ਐਕਸੀਡੈਂਟ: ਹਾਈਵੇਅ 'ਤੇ ਟਰਾਲੇ 'ਚ ਵੱਜੀ ਸਕਾਰਪੀਓ, 4 ਲੋਕ ਹੋਏ ਜ਼ਖ਼ਮੀ

Road accident news: ਪੰਜਾਬ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਵਾਤਾਵਰਨ ਵਿੱਚ ਵੱਧ ਰਹੀ ਠੰਢ ਅਤੇ ਪਰਾਲੀ ਦੇ ਧੂੰਏਂ ਨੇ ਧੂੰਏਂ ਦਾ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕਰਕੇ ਪੰਜਾਬ ਵਿਚ ਹਰ (accident news) ਰੋਜ਼ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਪਰਾਲੀ ਦੇ ਧੂੰਏਂ ਅਤੇ ਧੁੰਦ ਕਾਰਨ ਆਸਮਾਨ 'ਚ ਸਮੋਗ ਬਣ ਗਈ ਹੈ ਜਿਸ ਕਾਰਨ ਦਿਨ ਸਮੇਂ ਵੀ ਹਨ੍ਹੇਰਾ ਛਾਇਆ ਰਹਿਣ ਲੱਗਾ ਹੈ। ਹਾਈਵੇਅ ਉਤੇ ਵਿਜੀਬਿਲਟੀ ਦਿਨ-ਬ-ਦਿਨ ਘੱਟ ਹੋ ਰਹੀ ਹੈ। ਇਸ ਦਾ ਨਤੀਜਾ ਦੇਰ ਰਾਤ ਜਲੰਧਰ-ਲੁਧਿਆਣਾ ਮੁੱਖ ਮਾਰਗ 'ਤੇ ਦੇਖਣ ਨੂੰ ਮਿਲਿਆ। 

ਜਲੰਧਰ-ਲੁਧਿਆਣਾ ਹਾਈਵੇ (Jalandhar Shocking accident) ਉਤੇ ਕੁਝ ਦਿਖਾਈ ਨਾ ਦੇਣ ਕਾਰਨ ਇਕ ਤੇਜ਼ ਰਫਤਾਰ ਸਕਾਰਪਿਓ ਗੱਡੀ ਅੱਗੇ ਸਰੀਏ ਲੈ ਕੇ ਜਾ ਰਹੇ ਟਰੱਕ ਨਾਲ ਟਕਰਾ ਗਈ।  ਦੇਰ ਰਾਤ ਧੂੰਏਂ ਕਾਰਨ ਇੱਕ ਤੇਜ਼ ਰਫ਼ਤਾਰ ਸਕਾਰਪੀਓ ਕਾਰ ਸਰੀਏ ਨੂੰ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ। ਹਾਦਸੇ 'ਚ ਸਕਾਰਪੀਓ ਕਾਰ ਦੀ ਚਪੇਟ 'ਚ ਆ ਗਈ। ਇਸ ਹਾਦਸੇ 'ਚ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਜਿਨ੍ਹਾਂ ਨੂੰ ਹਾਦਸੇ ਤੋਂ ਬਾਅਦ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਜ਼ਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਦਯਾਨੰਦ ਮੈਡੀਕਲ ਕਾਲਜ (ਡੀ.ਐੱਮ.ਸੀ.), ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ ਹੈ। ਅਜੇ ਤੱਕ ਜ਼ਖਮੀਆਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਉਹ ਕਿੱਥੇ ਦੇ ਸਨ।

ਇਹ ਵੀ ਪੜ੍ਹੋ: ਵਿਜ਼ੀਬਿਲਟੀ ਘੱਟ ਹੋਣ ਕਰਕੇ ਲੁਧਿਆਣਾ 'ਚ ਫਰੀਦਕੋਟ ਦੇ ਵਿਧਾਇਕ ਦਾ ਹੋਇਆ ਐਕਸੀਡੈਂਟ

ਮੌਕੇ ਉਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਕਾਰਪੀਓ ਗੱਡੀ ਨੰਬਰ ਪੀ.ਬੀ.-19ਐਸ-0020 ਜਲੰਧਰ ਸਾਈਡ ਤੋਂ ਆ ਰਹੀ ਸੀ। ਗੱਡੀ ਕਮਾਲਪੁਰ ਫਾਟਕ ਸ਼੍ਰੀ ਹਨੂਮੰਤਾ ਸਕੂਲ ਨੇੜੇ ਪੁੱਜੀ ਤਾਂ ਸਰੀਏ ਨਾਲ ਭਰੇ ਟਰੱਕ ਦੇ ਪਿੱਛੇ ਜਾ ਵੱਜੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਵਿਜ਼ੀਬਿਲਟੀ ਨਾ ਹੋਣ ਕਾਰਨ ਵਾਪਰਿਆ ਹੈ। ਇਸ ਤੋਂ ਇਲਾਵਾ ਸਰੀਏ ਵੀ ਕਾਫੀ ਜ਼ਿਆਦਾ ਬਾਹਰ ਨੂੰ ਸਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਖਮੀਆਂ ਨੂੰ ਡੀਐਮਸੀ ਭੇਜ ਦਿੱਤਾ ਗਿਆ ਹੈ ਪਰ ਅਜੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਕਿ ਜ਼ਖਮੀ ਕਿੱਥੋਂ ਦੇ ਸਨ। 

Trending news