'ਕੁਲੜ੍ਹ ਪੀਜ਼ਾ' ਕੱਪਲ ਦੇ ਖ਼ਿਲਾਫ਼ ਹਥਿਆਰਾਂ ਦੀ ਨੁਮਾਇਸ਼ ਕਰਨ 'ਤੇ FIR ਦਰਜ, ਕੱਪਲ ਨੇ ਦਿੱਤਾ ਸਪਸ਼ਟੀਕਰਨ
Advertisement
Article Detail0/zeephh/zeephh1454467

'ਕੁਲੜ੍ਹ ਪੀਜ਼ਾ' ਕੱਪਲ ਦੇ ਖ਼ਿਲਾਫ਼ ਹਥਿਆਰਾਂ ਦੀ ਨੁਮਾਇਸ਼ ਕਰਨ 'ਤੇ FIR ਦਰਜ, ਕੱਪਲ ਨੇ ਦਿੱਤਾ ਸਪਸ਼ਟੀਕਰਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲ ਹੀ ਵਿੱਚ ਗੰਨ ਕਲਚਰ 'ਤੇ ਲਗਾਮ ਲਗਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।  

 

'ਕੁਲੜ੍ਹ ਪੀਜ਼ਾ' ਕੱਪਲ ਦੇ ਖ਼ਿਲਾਫ਼ ਹਥਿਆਰਾਂ ਦੀ ਨੁਮਾਇਸ਼ ਕਰਨ 'ਤੇ FIR ਦਰਜ, ਕੱਪਲ ਨੇ ਦਿੱਤਾ ਸਪਸ਼ਟੀਕਰਨ

Jalandhar's 'Kulhad Pizza' couple booked news: ਪੰਜਾਬ ਦੇ ਜਲੰਧਰ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੋਸ਼ਲ ਮੀਡੀਆ 'ਤੇ ਸੁਰਖੀਆਂ ਵਿੱਚ ਰਹਿਣ ਵਾਲੇ 'ਕੁਲੜ੍ਹ ਪੀਜ਼ਾ' ਕੱਪਲ ਦੇ ਖ਼ਿਲਾਫ਼ ਹਥਿਆਰਾਂ ਦੀ ਨੁਮਾਇਸ਼ ਕਰਨ 'ਤੇ FIR ਦਰਜ ਕਰ ਲਈ ਗਈ ਹੈ। ਪੰਜਾਬ ਸਰਕਾਰ ਫ਼ਿਲਹਾਲ ਹਥਿਆਰਾਂ ਦੀ ਨੁਮਾਇਸ਼ ਨੂੰ ਲੈ ਕੇ ਐਕਸ਼ਨ ਵਿੱਚ ਹੈ ਕਿਉਂਕਿ ਉਨ੍ਹਾਂ ਵੱਲੋਂ ਗੰਨ ਕਲਚਰ ਨੂੰ ਖ਼ਤਮ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।  

'ਕੁਲੜ੍ਹ ਪੀਜ਼ਾ' ਕੱਪਲ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਹਥਿਆਰਾਂ ਦੀ ਨੁਮਾਇਸ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਵਾਇਰਲ ਤਸਵੀਰ 'ਤੇ ਪੁਲਿਸ ਵੱਲੋਂ ਐਕਸ਼ਨ ਲਿਆ ਗਿਆ ਹੈ ਜਿਸ ਕਰਕੇ ਉਨ੍ਹਾਂ ਦੇ ਖ਼ਿਲਾਫ਼ FIR ਦਰਜ ਕੀਤੀ ਗਈ ਹੈ। ਇਸ ਦੌਰਾਨ ਕੱਪਲ ਵੱਲੋਂ ਇੱਕ ਸਪਸ਼ਟੀਕਰਨ ਵੀ ਦਿੱਤਾ ਗਿਆ ਹੈ ਕਿ ਤਸਵੀਰ ਵਿੱਚ ਜੋ ਹਥਿਆਰ ਦਿਖਾਈ ਦੇ ਰਹੇ ਹਨ ਉਹ ਖਿਲੌਣੇ ਵਾਲੀ ਬੰਦੂਕ ਹੈ ਅਤੇ ਇਹ ਕਿ ਉਹ ਬਹੁਤ ਪੁਰਾਣੀ ਵੀਡੀਓ ਹੈ। 'ਕੁੱਲ੍ਹੜ ਪੀਜ਼ਾ' ਕੱਪਲ ਨੇ ਦੱਸਿਆ ਕਿ ਇਹ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਭਾਗਵੰਤ ਮਾਨ ਵੱਲੋਂ ਗੰਨ ਕਲਚਰ ਦੇ ਖ਼ਿਲਾਫ਼ ਜਾਰੀ ਕੀਤੇ ਗਏ ਸਖ਼ਤ ਹਦਾਇਤਾਂ ਤੋਂ ਪਹਿਲਾਂ ਬਣਾਇਆ ਗਿਆ ਸੀ।  

ਇੱਹ ਜੋੜਾ ਇੱਕਠੇ ਕੰਮ ਕਰਦਾ ਹੈ ਅਤੇ ਜਲੰਧਰ ਸ਼ਹਿਰ ਵਿੱਚ ਬਹੁਤ ਮਸ਼ਹੂਰ ਹੈ। ਦੱਸ ਦਈਏ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਦੇ ਖ਼ਿਲਾਫ਼ ਐਕਸ਼ਨ ਲਿਆ ਜਾ ਰਿਹਾ ਹੈ ਅਤੇ ਹਥਿਆਰਾਂ ਦੇ ਜਨਤਕ ਪ੍ਰਦਰਸ਼ਨੀ 'ਤੇ ਸਖ਼ਤ ਪਾਬੰਦੀ ਲਗਾਈ ਗਈ ਹੈ।  

ਇਸ ਤੋਂ ਪਹਿਲਾਂ ਪੰਜਾਬੀ ਗਾਇਕ ਤਾਰੀ ਕਾਸਾਪੁਰੀਆ, ਇੱਕ ਪ੍ਰੋਡਿਊਸਰ ਅਤੇ ਇੱਕ ਮਿਊਜ਼ਿਕ ਕੰਪਨੀ ਦੇ ਖ਼ਿਲਾਫ਼ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ 'ਤੇ ਪਰਚਾ ਦਰਜ ਕਰ ਲਿਆ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਤਾਰੀ ਵੱਲੋਂ ਆਪਣੇ ਗੀਤ ਵਿੱਚ ਹਥਿਆਰਾਂ ਨੂੰ ਸ਼ਾਨ ਦੱਸਿਆ ਗਿਆ ਜਿਸ ਕਰਕੇ ਜਗਰਾਓਂ ਪੁਲਿਸ ਵੱਲੋਂ ਕਾਸਾਪੁਰੀਆ ਅਤੇ ਗੀਤ ਦੇ ਨਿਰਮਾਤਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ। 

ਗੌਰਤਲਬ ਹੈ ਕਿ ਗਾਇਕ ਤਾਰੀ ਕਾਸਾਪੁਰੀਆਂ ਵੱਲੋਂ ਆਪਣੇ ਗੀਤ ਦਾ ਟਾਈਟਲ ਵੀ '32 ਬੋਰ' ਰੱਖਿਆ ਗਿਆ ਸੀ।  

ਹੋਰ ਪੜ੍ਹੋ: ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਪੰਜਾਬੀ ਗਾਇਕ, ਪ੍ਰੋਡਿਊਸਰ ਤੇ ਮਿਊਜ਼‍ਿਕ ਕੰਪਨੀ 'ਤੇ ਹੋਈ ਕਾਰਵਾਈ

ਦੱਸ ਦਈਏ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਵੱਲੋਂ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਵਾਲੇ ਗੀਤਾਂ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਬੀਤੇ ਦਿਨੀ ਪੰਜਾਬ ਪੁਲਿਸ ਵੱਲੋਂ ਪ੍ਰਧਾਨ ਮੰਤਰੀ ਬਾਜੇ ਕੇ ਦੇ ਖ਼ਿਲਾਫ਼ ਵੀ ਹਥਿਆਰਾਂ ਦੀ ਨੁਮਾਇਸ਼ ਕਰਨ 'ਤੇ ਪਰਚਾ ਦਰਜ ਕਰ ਲਿਆ ਗਿਆ ਸੀ।  

ਹੋਰ ਪੜ੍ਹੋ: ਬੱਸ ਦੀ ਬਾਈਕ ਨਾਲ ਹੋਈ ਭਿਆਨਕ ਟੱਕਰ ਤੋਂ ਬਾਅਦ ਬੱਸ ਨੂੰ ਲੱਗੀ ਜ਼ਬਰਦਸਤ ਅੱਗ, ਤਸਵੀਰਾਂ ਵੇਖ ਕੇ ਉੱਡ ਜਾਣਗੇ ਹੋਸ਼

(Apart from news of 'Kulhad Pizza' couple being booked in Jalandhar, stay tuned to Zee PHH for more updates)

Trending news