ਡੇਰਿਆਂ ਦੇ ਗੇੜੇ ਲਾਉਣ ਵਾਲੇ ਸਿਆਸਤਦਾਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਵੱਟੀ ਘੂਰੀ
Advertisement

ਡੇਰਿਆਂ ਦੇ ਗੇੜੇ ਲਾਉਣ ਵਾਲੇ ਸਿਆਸਤਦਾਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਵੱਟੀ ਘੂਰੀ

ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਇਤਰਾਜ਼ ਜਤਾਇਆ ਹੈ।ਉਹਨਾਂ ਕਿਹਾ ਹੈ ਕਿ ਵੋਟਾਂ ਲਈ ਡੇਰੇ ਦਾ ਸਹਾਰਾ ਲੈਣਾ ਗਲਤ ਹੈ, ਜਿਸ ਡੇਰੇ ਵਿਚ ਵੋਟਾਂ ਮੰਗੀਆਂ ਜਾ ਰਹੀਆਂ ਉੇਸਦਾ ਕਰਤਾ-ਧਰਤਾ ਖੁਦ ਜੇਲ੍ਹ ਵਿਚ ਬੈਠਾ ਹੈ।

ਡੇਰਿਆਂ ਦੇ ਗੇੜੇ ਲਾਉਣ ਵਾਲੇ ਸਿਆਸਤਦਾਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਵੱਟੀ ਘੂਰੀ

ਪਰਮਬੀਰ ਔਲਖ/ਅੰਮ੍ਰਿਤਸਰ: ਪੰਜਾਬ ਦੇ ਵਿਚ ਚੋਣਾਂ ਨੇੜੇ ਆਉਂਦਿਆਂ ਹੀ ਸਿਆਸਤਦਾਨਾਂ ਦੇ ਡੇਰਿਆਂ ਵੱਲ ਗੇੜੇ ਵੱਧ ਜਾਂਦੇ ਹਨ ਅਤੇ ਹੁਣ ਵਿਧਾਨ ਸਭਾ ਚੋਣਾਂ ਦੇ ਦੌਰ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਧਰਮ ਕਰਮ ਦੇ ਕੰਮਾਂ ਵਿਚ ਲੱਗੀਆਂ ਹੋਈਆਂ ਹਨ।ਲੰਘੇ ਦਿਨੀਂ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਡੇਰਾ ਸਿਰਸਾ ਦੇ ਆਗੂਆਂ ਵੱਲੋਂ ਕਰਵਾਏ ਗਏ ਨਾਮ ਚਰਚਾ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਪਹੁੰਚੇ।

ਜਿਸਤੇ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਇਤਰਾਜ਼ ਜਤਾਇਆ ਹੈ।ਉਹਨਾਂ ਕਿਹਾ ਹੈ ਕਿ ਵੋਟਾਂ ਲਈ ਡੇਰੇ ਦਾ ਸਹਾਰਾ ਲੈਣਾ ਗਲਤ ਹੈ, ਜਿਸ ਡੇਰੇ ਵਿਚ ਵੋਟਾਂ ਮੰਗੀਆਂ ਜਾ ਰਹੀਆਂ ਉੇਸਦਾ ਕਰਤਾ-ਧਰਤਾ ਖੁਦ ਜੇਲ੍ਹ ਵਿਚ ਬੈਠਾ ਹੈ।ਉਹਨਾਂ ਆਖਿਆ ਕਿ ਰਾਮ ਰਹੀਮ ਕਈ ਸੰਗੀਨ ਅਪਰਾਧਾਂ ਦਾ ਦੋਸ਼ੀ ਹੈ,ਜਿਸਦੇ ਡੇਰੇ ਵਿਚ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ।

WATCH LIVE TV

 

ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਸ਼ਾਮਲ ਹੋਣ 'ਤੇ ਜਥੇਦਾਰ ਨੇ ਕਿਹਾ ਹੈ ਕਿ ਭਾਜਪਾ ਨੇ ਡਰਾ ਧਮਕਾ ਕੇ ਸਿਰਸਾ ਨੂੰ ਪਾਰਟੀ ਜੁਆਇਨ ਕਰਵਾਈ ਹੈ।ਮੁਗਲਾਂ ਵਾਂਗੂ ਡਰਾ ਕੇ ਭਾਜਪਾ ਆਪਚੀ ਪਾਰਟੀ ਵਿਚ ਆਗੂਆਂ ਨੂੰ ਸ਼ਾਮਲ ਕਰ ਰਹੀ ਹੈ।

Trending news