Nangal News: ਗੁਰਦੁਆਰਾ ਬਿਭੌਰ ਸਾਹਿਬ 'ਚ ਮਨਾਇਆ ਜੋੜ ਮੇਲਾ, ਦੇਸ਼ ਵਿਦੇਸ਼ ਤੋਂ ਸੰਗਤ ਹੋਈ ਨਤਮਸਤਕ
Advertisement
Article Detail0/zeephh/zeephh2425472

Nangal News: ਗੁਰਦੁਆਰਾ ਬਿਭੌਰ ਸਾਹਿਬ 'ਚ ਮਨਾਇਆ ਜੋੜ ਮੇਲਾ, ਦੇਸ਼ ਵਿਦੇਸ਼ ਤੋਂ ਸੰਗਤ ਹੋਈ ਨਤਮਸਤਕ

Nangal News:  ਇਤਿਹਾਸਕ ਧਰਤੀ ਗੁਰਦੁਆਰਾ ਬਿਭੌਰ ਸਾਹਿਬ ਵਿੱਚ ਸਾਲਾਨਾ ਜੋੜ ਮੇਲਾ ਬੜੀ ਹੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। 

Nangal News: ਗੁਰਦੁਆਰਾ ਬਿਭੌਰ ਸਾਹਿਬ 'ਚ ਮਨਾਇਆ ਜੋੜ ਮੇਲਾ, ਦੇਸ਼ ਵਿਦੇਸ਼ ਤੋਂ ਸੰਗਤ ਹੋਈ ਨਤਮਸਤਕ

Nangal News (ਬਿਮਲ ਸ਼ਰਮਾ): ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਗੁਰਦੁਆਰਾ ਬਿਭੌਰ ਸਾਹਿਬ ਵਿੱਚ ਸਾਲਾਨਾ ਜੋੜ ਮੇਲਾ ਬੜੀ ਹੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿਚਕਾਰ ਤੇ ਸਤਲੁਜ ਨਦੀ ਦੇ ਕੰਢੇ ਉਤੇ ਇਹ ਇਤਿਹਾਸਿਕ ਸਥਾਨ ਵਸਾਇਆ ਗਿਆ ਹੈ।

ਨੰਗਲ ਦੇ ਨਾਲ ਲੱਗਦੇ ਗੁਰਦੁਆਰਾ ਬਿਭੌਰ ਸਾਹਿਬ ਵਿੱਚ ਸਾਲਾਨਾ ਜੋੜ ਮੇਲੇ ਵਿਚ ਦੇਸ਼ ਵਿਦੇਸ਼ ਤੋਂ ਸੰਗਤ ਨਤਮਸਤਕ ਹੋਈ। ਇੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇਰਾਂ ਮਹੀਨੇ ਤੇਰਾਂ ਦਿਨ ਤੇਰਾ ਘੜੀਆਂ ਤੇਰਾ ਪਲ ਚੌਪਈ ਸਾਹਿਬ ਦਾ ਉਚਾਰਣ ਕੀਤਾ ਸੀ। ਇੱਥੇ ਭਾਦੋਂ ਦੀ ਅਸ਼ਟਮੀ ਨੂੰ ਚੌਪਾਈ ਸਾਹਿਬ ਪੂਰੀ ਹੋਈ ਸੀ। ਉਸ ਦਿਨ ਤੋਂ ਲੈ ਕੇ ਅੱਜ ਤਕ ਹਰ ਸਾਲ ਇਸ ਦਿਨ ਨੂੰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਇਸ ਜਗ੍ਹਾ ਉਤੇ ਲਗਪਗ ਪੰਜ ਸੌ ਸਾਲ ਪਹਿਲਾਂ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਅਤੇ ਉਨ੍ਹਾਂ ਨੇ ਇੱਥੇ ਤੇਰਾਂ ਮਹੀਨੇ ਤੇਰਾਂ ਦਿਨ ਤੇਰਾਂ ਘੜੀਆਂ ਤੇਰਾਂ ਪਲ ਚੌਪਈ ਸਾਹਿਬ ਦਾ ਉਚਾਰਣ ਕੀਤਾ ਤੇ ਅੱਜ ਵੀ ਬੜੀ ਸ਼ਰਧਾ ਦੇ ਨਾਲ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ ਕਿ ਇਸ ਪਿੰਡ ਦੇ ਆਸ ਪਾਸ ਰਹਿਣ ਵਾਲੇ ਸਾਧੂ ਸੰਤ ਹਮੇਸ਼ਾ ਹੀ ਗੁਰੂ ਚਰਨਾਂ ਵਿੱਚ ਲੀਨ ਰਹਿੰਦੇ ਹਨ ਤੇ ਉਨ੍ਹਾਂ ਨੇ ਇਸ ਪਿੰਡ ਦੇ ਬਿਭੌਰ ਦੇ ਨਾਲ-ਨਾਲ ਸਾਹਿਬ ਸ਼ਬਦ ਵੀ ਜੋੜ ਦਿੱਤਾ ਜਿਸ ਨਾਲ ਇਸ ਪਿੰਡ ਦਾ ਨਾਂ ਬਿਭੌਰ ਸਾਹਿਬ ਪੈ ਗਿਆ।

ਇਹ ਵੀ ਪੜ੍ਹੋ : Doctors Strike News: ਡਾਕਟਰਾਂ ਦੀ ਸਰਕਾਰ ਨਾਲ ਚੱਲ ਰਹੀ ਮੀਟਿੰਗ ਹੋਈ ਖਤਮ; ਸਾਰੇ ਮਸਲਿਆਂ 'ਤੇ ਬਣੀ ਸਹਿਮਤੀ

ਗੁਰਦੁਆਰਾ ਸਾਹਿਬ ਵਿੱਚ ਇੱਕ  ਵਿਸ਼ਾਲ ਦੀਵਾਨ ਵੀ ਸਜਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੈਠ ਕੇ ਲੋਕਾਂ ਨੇ ਕੀਰਤਨ ਰਾਗੀ ਜੱਥੇ ਅਤੇ ਢਾਡੀ ਜਥੇ ਦੀਆਂ ਵਾਰਾਂ ਸੁਣੀਆਂ। ਇੱਥੇ ਭਾਦੋਂ ਦੀ ਅਸ਼ਟਮੀ ਨੂੰ ਚੌਪਈ ਸਾਹਿਬ ਪੂਰੀ ਹੋਈ ਸੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰ ਸਾਲ ਇਸ ਦਿਨ ਨੂੰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਖ਼ਾਸ ਤੌਰ ਉਤੇ ਮਾਲ ਪੂੜਿਆਂ ਦਾ ਲੰਗਰ ਸੰਗਤ ਨੂੰ ਵਰਤਾਇਆ ਜਾਂਦਾ ਹੈ।

ਇਹ ਵੀ ਪੜ੍ਹੋ : Captain Yogesh Bairagi​: ​ਵਿਨੇਸ਼ ਫੋਗਾਟ ਖਿਲਾਫ ਭਾਜਪਾ ਨੇ 'ਕੈਪਟਨ' ਨੂੰ ਮੈਦਾਨ 'ਚ ਉਤਾਰਿਆ, ਜਾਣੋ ਕੌਣ ਹੈ ਯੋਗੇਸ਼ ਬੈਰਾਗੀ

Trending news