Justice DY Chandrachud ਬਣੇ ਭਾਰਤ ਦੇ 50ਵੇਂ ਚੀਫ਼ ਜਸਟਿਸ, ਪਿਤਾ ਵੀ ਰਹਿ ਚੁੱਕੇ ਨੇ CJI
Advertisement
Article Detail0/zeephh/zeephh1432567

Justice DY Chandrachud ਬਣੇ ਭਾਰਤ ਦੇ 50ਵੇਂ ਚੀਫ਼ ਜਸਟਿਸ, ਪਿਤਾ ਵੀ ਰਹਿ ਚੁੱਕੇ ਨੇ CJI

ਭਾਰਤ ਦੀ ਸਭ ਤੋਂ ਉਪਰ ਦੀ ਅਦਾਲਤ ਸੁਪਰੀਮ ਕੋਰਟ ਨੂੰ Justice DY Chandrachud ਵਜੋਂ ਮਿਲਿਆ ਨਵਾਂ ਚੀਫ਼ ਜਸਟਿਸ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜਸਟਿਸ ਡੀਵਾਈ ਚੰਦਰਚੂੜ ਨੂੰ ਅਹੁਦੇ ਦੀ ਸਹੁੰ ਚੁਕਾਈ। 

 

Justice DY Chandrachud ਬਣੇ ਭਾਰਤ ਦੇ 50ਵੇਂ ਚੀਫ਼ ਜਸਟਿਸ, ਪਿਤਾ ਵੀ ਰਹਿ ਚੁੱਕੇ ਨੇ CJI

Who is Justice DY Chandrachud? ਜਸਟਿਸ ਡੀ ਵਾਈ ਚੰਦਰਚੂੜ ਬੁੱਧਵਾਰ ਨੂੰ ਬਣੇ ਭਾਰਤ ਦੇ 50ਵੇਂ ਚੀਫ਼ ਜਸਟਿਸ। ਉਦੈ ਉਮੇਸ਼ ਲਲਿਤ ਦੇ ਅਹੁਦੇ ਛੱਡਣ ਤੋਂ ਬਾਅਦ ਚੰਦਰਚੂੜ ਨੇ ਭਾਰਤ ਦੇ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਇਹ ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਭਵਨ ਵਿੱਚ ਹੋਇਆ ਤੇ ਇਸ ਮੌਕੇ ਉਪ ਪ੍ਰਧਾਨ ਜਗਦੀਪ ਧਨਖੜ, ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਣੇ ਹੋਰ ਵੱਡੇ ਦਿੱਗਜ ਮੌਜੂਦ ਸਨ।

ਭਾਰਤ ਦੇ ਚੀਫ਼ ਜਸਟਿਸ ਚੰਦਰਚੂੜ 9 ਨਵੰਬਰ ਨੂੰ ਸੇਵਾਮੁਕਤ ਹੋਏ ਚੀਫ਼ ਜਸਟਿਸ ਯੂਯੂ ਲਲਿਤ ਦੀ ਥਾਂ ਲੈਣਗੇ। ਇਸ ਦੇ ਨਾਲ ਹੀ ਭਾਰਤ ਦੀ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਡੀ ਵਾਈ ਚੰਦਰਚੂੜ ਬੁੱਧਵਾਰ ਨੂੰ ਦੇਸ਼ ਦੀ ਨਿਆਂਪਾਲਿਕਾ ਦੇ 50ਵੇਂ ਮੁਖੀ ਬਣ ਗਏ ਹਨ। ਉਨ੍ਹਾਂ ਦਾ ਕਾਰਜਕਾਲ 10 ਨਵੰਬਰ 2024 ਤੱਕ ਰਹੇਗਾ। 

ਹੋਰ ਪੜ੍ਹੋ: ਕੀ Google Pay ਨੂੰ UPI ਭੁਗਤਾਨ ਲਈ ਨਹੀਂ ਮਿਲੀ ਮਾਨਤਾ? ਜਾਣੋ ਵਾਇਰਲ ਖ਼ਬਰ ਦੀ ਸੱਚਾਈ

ਇਸ ਸਬੰਧਿਤ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਹੈ ਕਿ "ਭਾਰਤ ਦੇ ਸੰਵਿਧਾਨ ਦੀ ਧਾਰਾ 124 (2) ਦੁਆਰਾ ਪ੍ਰਦਾਨ ਕੀਤੀ ਗਈ ਸ਼ਕਤੀ ਦੀ ਵਰਤੋਂ ਕਰਦੇ ਹੋਏ, ਰਾਸ਼ਟਰਪਤੀ ਨੇ ਡਾ. ਜਸਟਿਸ ਧਨੰਜੈ ਯਸ਼ਵੰਤ ਚੰਦਰਚੂੜ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤ ਕੀਤਾ ਹੈ। ਭਾਰਤ ਦੇ ਚੀਫ਼ ਜਸਟਿਸ, 9 ਨਵੰਬਰ, 2022 ਤੋਂ ਪ੍ਰਭਾਵੀ ਹੋਣਗੇ।"

Who is Justice DY Chandrachud? 

ਜਸਟਿਸ ਚੰਦਰਚੂੜ ਦੇ ਪਿਤਾ ਜਸਟਿਸ ਵੀ ਵਾਈ ਚੰਦਰਚੂੜ 2 ਫਰਵਰੀ 1978 ਤੋਂ 11 ਜੁਲਾਈ 1985 ਤੱਕ ਸੇਵਾ ਕਰ ਰਹੇ ਭਾਰਤ ਦੇ 16ਵੇਂ ਚੀਫ਼ ਜਸਟਿਸ ਸਨ। ਇਹ ਨਿਆਂਪਾਲਿਕਾ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ ਪਿਓ-ਪੁੱਤ CJI ਬਣੇ ਹਨ।

ਜਸਟਿਸ ਚੰਦਰਚੂੜ ਦੇਸ਼ ਦੇ ਪ੍ਰਗਤੀਸ਼ੀਲ ਅਤੇ ਉਦਾਰਵਾਦੀ ਜੱਜ ਵਜੋਂ ਜਾਣੇ ਜਾਂਦੇ ਹਨ ਤੇ ਉਨ੍ਹਾਂ ਨੂੰ ਨਾਗਰਿਕਾਂ ਦੇ ਬੁਨਿਆਦੀ ਅਧਿਕਾਰਾਂ ਲਈ ਬਹੁਤ ਸੰਵੇਦਨਸ਼ੀਲ ਵੀ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਕਿ ਜਸਟਿਸ ਚੰਦਰਚੂੜ ਦੀ ਸਭ ਤੋਂ ਵਿਲੱਖਣ ਵਿਸ਼ੇਸ਼ਤਾ ਹੈ ਦੁਰਵਿਵਹਾਰ ਕਰਨ ਵਾਲਿਆਂ ਖ਼ਿਲਾਫ਼ ਉਨ੍ਹਾਂ ਦਾ ਸਖ਼ਤ ਰਵੱਈਆ। ਜਸਟਿਸ ਚੰਦਰਚੂੜ ਦਾ ਜਨਮ 11 ਨਵੰਬਰ 1959 ਨੂੰ ਹੋਇਆ ਸੀ ਤੇ ਉਨ੍ਹਾਂ ਨੂੰ 13 ਮਈ 2016 ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਸਨ।

ਹੋਰ ਪੜ੍ਹੋ: ਭਾਰਤ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਜਾਰੀ, ਪੰਜਾਬ ਦੇ ਮੁਕਾਬਲੇ ਕਈ ਸੂਬੇ ਵੱਧ ਪ੍ਰਦੂਸ਼ਿਤ

Trending news