ਕੰਵਰ ਸੰਧੂ ਦੀਆਂ ਮੁੱਖ ਮੰਤਰੀ ਚੰਨੀ ਨਾਲ ਮੀਟਿੰਗਾਂ, ਸਿਆਸੀ ਕੰਨਸੋਆਂ ਤੇਜ਼
Advertisement

ਕੰਵਰ ਸੰਧੂ ਦੀਆਂ ਮੁੱਖ ਮੰਤਰੀ ਚੰਨੀ ਨਾਲ ਮੀਟਿੰਗਾਂ, ਸਿਆਸੀ ਕੰਨਸੋਆਂ ਤੇਜ਼

ਖਰੜ ਤੋਂ ਵਿਧਾਇਕ ਕੰਵਰ ਸੰਧੂ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰ ਵਿਚ ਬੈਠੇ ਨਜ਼ਰ ਆਏ, ਜਿਸਨੂੰ ਲੈ ਕੇ ਚਰਚਾਵਾਂ ਦਾ ਬਜ਼ਾਰ ਗਰਮ ਹੈ ਕਿ ਕੰਵਰ ਸੰਧੂ ਕਾਂਗਰਸ ਵੱਲ ਛਲਾਂਗ ਮਾਰ ਸਕਦੇ ਹਨ।

ਕੰਵਰ ਸੰਧੂ ਦੀਆਂ ਮੁੱਖ ਮੰਤਰੀ ਚੰਨੀ ਨਾਲ ਮੀਟਿੰਗਾਂ, ਸਿਆਸੀ ਕੰਨਸੋਆਂ ਤੇਜ਼

ਨੀਤਿਕਾ ਮਹੇਸ਼ਵਰੀ/ਚੰਡੀਗੜ: ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਇਕ ਹੋਰ ਵਿਕਟ ਡਿੱਗਣ ਨੂੰ ਤਿਆਰ ਹੈ, ਹਲਾਂਕਿ ਉਸ ਵਿਧਾਇਕ ਨੂੰ 2018 ਵਿਚ ਪਹਿਲਾਂ ਹੀ ਪਾਰਟੀ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ।
ਖਰੜ ਤੋਂ ਵਿਧਾਇਕ ਕੰਵਰ ਸੰਧੂ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰ ਵਿਚ ਬੈਠੇ ਨਜ਼ਰ ਆਏ, ਜਿਸਨੂੰ ਲੈ ਕੇ ਚਰਚਾਵਾਂ ਦਾ ਬਜ਼ਾਰ ਗਰਮ ਹੈ ਕਿ ਕੰਵਰ ਸੰਧੂ ਕਾਂਗਰਸ ਵੱਲ ਛਲਾਂਗ ਮਾਰ ਸਕਦੇ ਹਨ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਉਹਨਾਂ ਦੀ ਲੰਬੀ ਮੀਟਿੰਗ ਚੱਲੀ।

fallback

ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਕਾਂਗਰਸ ਵਿਚ ਸ਼ਾਮਲ ਹੋ ਚੁੱਕੇ ਹਨ।ਜਿਹਨਾਂ ਵਿਚ ਸੁਖਪਾਲ ਸਿੰਘ ਖਹਿਰਾ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਖਾਲਸਾ, ਨਾਜਰ ਸਿੰਘ ਮਾਨਸ਼ਾਹੀਆ ਰੁਪਿੰਦਰ ਕੌਰ ਰੂਬੀ ਨੇ ਹਾਲ ਵਿਚ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ।ਉਸਤੋਂ ਇਲਾਵਾ ਜਗਦੇਵ ਸਿੰਘ ਜੱਗਾ ਹਿੱਸੋਵਾਲ ਜੋ ਕਿ ਕਾਂਗਰਸ ਵਿਚ ਜਾਣ ਦਾ ਐਲਾਨ ਜ਼ਰੂਰ ਕਰ ਚੁੱਕੇ ਹਨ ਪਰ ਅਜੇ ਤੱਕ ਸ਼ਾਮਿਲ ਨਹੀਂ ਹੋਏ।

fallback

ਰੋਪੜ ਤੋਂ ਵਿਧਾਇਕ ਅਮਰਜੀਤ ਸੰਦੋਆ ਵੀ 2019 ਲੋਕ ਸਭਾ ਦੌਰਾਨ ਕਾਂਗਰਸ ਵਿਚ ਸ਼ਾਮਲ ਹੋਏ ਸਨ।ਪਰ ਛੇਤੀ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਵਿਚ ਵਾਪਸੀ ਕਰ ਲਈ ਸੀ।

 

WATCH LIVE TV

Trending news