Kapurthala News: ਹੱਸਦੇ-ਵੱਸਦੇ ਘਰ 'ਚੋਂ ਇੱਕ ਮਹੀਨੇ 'ਚ ਉੱਠੀਆਂ ਦੋ ਅਰਥੀਆਂ; ਪੁੱਤ ਦੀ ਮੌਤ ਮਗਰੋਂ ਵਿਦੇਸ਼ ਬੈਠੇ ਪਿਤਾ ਦੀ ਗਈ ਜਾਨ
Advertisement
Article Detail0/zeephh/zeephh1801487

Kapurthala News: ਹੱਸਦੇ-ਵੱਸਦੇ ਘਰ 'ਚੋਂ ਇੱਕ ਮਹੀਨੇ 'ਚ ਉੱਠੀਆਂ ਦੋ ਅਰਥੀਆਂ; ਪੁੱਤ ਦੀ ਮੌਤ ਮਗਰੋਂ ਵਿਦੇਸ਼ ਬੈਠੇ ਪਿਤਾ ਦੀ ਗਈ ਜਾਨ

Kapurthala News: ਕਪੂਰਥਲਾ ਦੇ ਨੇੜਲੇ ਪਿੰਡ ਵਿੱਚ ਪਿਛਲੇ ਮਹੀਨੇ ਨੌਜਵਾਨ ਦੀ ਮੌਤ ਮਗਰੋਂ ਵਿਦੇਸ਼ ਬੈਠੇ ਪਿਤਾ ਦੀ ਵੀ ਮੌਤ ਹੋ ਗਈ। ਇੱਕ ਮਹੀਨੇ ਵਿੱਚ ਘਰ ਵਿਚੋਂ ਦੋ ਅਰਥੀਆਂ ਉੱਠਣ ਨਾਲ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

 Kapurthala News: ਹੱਸਦੇ-ਵੱਸਦੇ ਘਰ 'ਚੋਂ ਇੱਕ ਮਹੀਨੇ 'ਚ ਉੱਠੀਆਂ ਦੋ ਅਰਥੀਆਂ; ਪੁੱਤ ਦੀ ਮੌਤ ਮਗਰੋਂ ਵਿਦੇਸ਼ ਬੈਠੇ ਪਿਤਾ ਦੀ ਗਈ ਜਾਨ

Kapurthala News:  ਕਪੂਰਥਲਾ ਦੇ ਨਜ਼ਦੀਕੀ ਪਿੰਡ ਦੇ ਹੱਸਦੇ-ਵੱਸਦੇ ਘਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ। 20 ਸਾਲਾਂ ਨੌਜਵਾਨ ਦੀ ਮੌਤ ਮਗਰੋਂ ਵਿਦੇਸ਼ ਵਿੱਚ ਬੈਠਾ ਉਸ ਦਾ ਪਿਓ ਵੀ ਚੱਲ ਵਸਿਆ। ਇਸ ਘਰ ਵਿੱਚ ਇੱਕ ਮਹੀਨੇ ਵਿੱਚ ਦੋ ਅਰਥੀਆਂ ਉੱਠਣ ਨਾਲ ਪਰਿਵਾਰ ਦੇ ਬਾਕੀ ਜੀਅ ਵੀ ਟੁੱਟ ਚੁੱਕੇ ਹਨ। ਪਿਛਲੀ 22 ਜੂਨ ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਲੰਮੇ ਦੇ 20 ਸਾਲਾਂ ਕਮਲਜੀਤ ਸਿੰਘ ਨੂੰ ਪਿੰਡ ਦਾ ਹੀ ਰਾਜਾ ਨਾਮ ਦਾ ਨੌਜਵਾਨ ਘਰੋਂ ਬੁਲਾ ਲੈ ਕੇ ਗਿਆ ਸੀ।

ਉਹ ਕਹਿ ਗਿਆ ਸੀ ਕਿ ਉਨ੍ਹਾਂ ਨੇ ਬਾਬੇ ਮੁਰਾਦ ਸ਼ਾਹ ਨਕੋਦਰ ਜਾਣਾ ਹੈ। ਫਿਰ ਜਦ ਮਾਤਾ ਕਮਲੇਸ਼ ਨੇ ਆਪਣੇ ਪੁੱਤਰ ਨੂੰ ਰਾਤ 9 ਵਜੇ ਫੋਨ ਕੀਤਾ ਉਦੋਂ ਉਹ ਠੀਕ-ਠਾਕ ਸੀ। ਮਾਤਾ ਕਮਲੇਸ਼ ਨੇ ਦੱਸਿਆ ਸੀ ਕਿ ਸੀਸੀਟੀਵੀ ਵਿੱਚ ਦੀ ਫੁਟੇਜ ਵਿੱਚ ਰਾਤ 10 ਵਜੇ ਤੱਕ ਉਹਦਾ ਪੁੱਤਰ ਠੀਕ ਠਾਕ ਸੀ ਪਰ ਉਸਤੋਂ ਬਾਅਦ ਉਸ ਦੇ ਪੁੱਤਰ ਦਾ ਫੋਨ ਬੰਦ ਆ ਰਿਹਾ ਸੀ।

23 ਜੂਨ ਨੂੰ ਸਵੇਰੇ ਅਨੀਸ ਨਾਮ ਦੇ ਨੌਜਵਾਨ ਪਿੰਡ ਖੋਜਪੂਰ ਨੇ ਕਮਲਜੀਤ ਦੀ ਮਾਤਾ ਨੂੰ ਫੋਨ ਕਰਕੇ ਦੱਸਿਆ ਕਿ ਇੱਕ ਨੌਜਵਾਨ ਪਿੰਡ ਖੋਜਪੂਰ ਦੇ ਸ਼ਮਸ਼ਾਨਘਾਟ ਵਿੱਚ ਡਿੱਗਿਆ ਪਿਆ ਸੀ ਤੇ ਮਾਤਾ ਕਮਲੇਸ਼ ਤੇ ਹੋਰ ਆਂਢ-ਗੁਆਂਢ ਦੇ ਲੋਕ ਜਦ ਪਿੰਡ ਖੋਜਪੂਰ ਦੇ ਸ਼ਮਸ਼ਾਨਘਾਟ ਵਿੱਚ ਪਹੁੰਚੇ ਤਾਂ ਉਨ੍ਹਾਂ ਨੇ ਤੁਰੰਤ ਉਸ ਨੂੰ ਟਾਂਡੇ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਜਿਥੇ ਡਿਊਟੀ ਉਪਰ ਮੌਜੂਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਉਨ੍ਹਾਂ ਨੇ ਨਸ਼ੇ ਦੀ ਵੱਧ ਓਵਰਡੋਜ਼ ਨਾਲ ਮੌਤ ਦੇ ਕਾਰਨ ਦੱਸੇ।

ਨੌਜਵਾਨ ਦੀ ਮਾਤਾ ਕਮਲੇਸ਼ ਨੇ ਦੱਸਿਆ ਕਿ ਉਸ ਕੋਲੋਂ ਪਿੰਡ ਦੇ ਮੌਜੂਦਾ ਸਰਪੰਚ ਤੇ ਮੈਂਬਰ ਪੰਚਾਇਤ ਨੇ ਹਸਪਤਾਲ ਵਿੱਚ ਇਹ ਕਹਿ ਕੇ ਦਸਖ਼ਤ ਕਰਵਾਏ ਕਿ ਪੋਸਟਮਾਰਟਮ ਕਰਵਾਉਣਾ ਹੈ। ਇਸ ਤੋਂ ਬਾਅਦ ਮ੍ਰਿਤਕ ਲੜਕੇ ਦਾ ਪਿਤਾ ਜਗਤਾਰ ਸਿੰਘ ਸੋਨੀ ਜੋ ਪਿਛਲੇ ਕੁਝ ਸਾਲਾਂ ਤੋਂ ਦੁਬਈ ਵਿੱਚ ਰਹਿ ਰਿਹਾ ਸੀ ਜਦ ਪੁੱਤਰ ਕਮਲਜੀਤ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਸਨੂੰ ਕਾਫੀ ਸਦਮਾ ਲੱਗਾ ਤੇ ਉਹ 26 ਜੂਨ ਨੂੰ ਜਦ ਦੁਬਈ ਕੰਮ ਉਤੇ ਗਿਆ ਤਾਂ ਉਥੇ ਡਿਊਟੀ ਦੌਰਾਨ ਹੀ ਹਾਰਟ ਅਟੈਕ ਨਾਲ ਮੌਤ ਹੋ ਗਈ।

ਪਰਿਵਾਰ ਵਾਲਿਆਂ ਵੱਲੋਂ ਕਾਫੀ ਜੱਦੋ-ਜਹਿਦ ਕਰਨ ਮਗਰੋਂ 1 ਮਹੀਨੇ ਬਾਅਦ ਬੀਤੇ ਕੱਲ੍ਹ 28 ਜੁਲਾਈ ਨੂੰ ਅੰਮ੍ਰਿਤਸਰ ਹਵਾਈ ਅੱਡੇ ਉਤੇ ਪੁੱਜੀ। ਪਿੰਡ ਲੰਮੇ ਜ਼ਿਲ੍ਹਾ ਕਪੂਰਥਲਾ ਵਿੱਚਚ ਪਿੰਡ ਲੰਮੇ ਦੇ ਸ਼ਮਸ਼ਾਨਘਾਟ ਵਿੱਚ ਮ੍ਰਿਤਕ ਜਗਤਾਰ ਸਿੰਘ ਸੋਨੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਮ੍ਰਿਤਕ ਕਮਲਜੀਤ ਸਿੰਘ ਦੀ ਮਾਤਾ ਕਮਲੇਸ਼ ਨੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਤੇ ਕਿਹਾ ਕਿ ਉਸ ਦੇ ਲੜਕੇ ਨੂੰ ਮਾਰਨ ਵਾਲੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਉਸ ਦੇ ਘਰਵਾਲੇ ਜਿਸਦੀ ਦੁਬਈ ਵਿੱਚ ਮੌਤ ਹੋਈ ਹੈਸ, ਲਈ ਮਾਲੀ ਮਦਦ ਕੀਤੀ ਜਾਵੇ।

ਮ੍ਰਿਤਕ ਲੜਕੇ ਕਮਲਜੀਤ ਸਬੰਧੀ ਜਦ ਸਰਪੰਚ ਨਸ਼ੀਬ ਚੰਦ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਉਹ ਪਰਿਵਾਰ ਦੇ ਨਾਲ ਹਨ ਪਰ ਅਜੇ ਤੱਕ ਪੁਲਿਸ ਵੱਲੋਂ ਉਸ ਕੋਲ ਕੋਈ ਕਾਰਵਾਈ ਲਈ ਕਾਗਜ਼ ਪੱਤਰ ਨਹੀਂ ਪਹੁੰਚਿਆ ਤੇ ਨਾ ਹੀ ਕੋਈ ਪੋਸਟਮਾਰਟਮ ਦੀ ਅਜੇ ਤੱਕ ਰਿਪੋਰਟ ਆਈ ਹੈ। ਰਿਪੋਰਟ ਆਉਣ ਉਤੇ ਸਾਰੀ ਕਰਵਾਈ ਕੀਤੀ ਜਾਵੇਗੀ ਤੇ ਪਰਿਵਾਰ ਨੂੰ ਪੂਰਾ ਪੂਰਾ ਇਨਸਾਫ ਮਿਲੇਗਾ।

ਇਹ ਵੀ ਪੜ੍ਹੋ : Surinder Shinda Cremation: ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਛਿੰਦਾ 'ਪੁੱਤ' ਪੰਜ ਤੱਤਾਂ 'ਚ ਵਿਲੀਨ

ਕਪੂਰਥਲਾ ਤੋਂ ਚੰਦਰ ਮੜੀਆ ਦੀ ਰਿਪੋਰਟ

 

Trending news