Kargil Vijay Diwas 2024: ਕਿਵੇਂ ਕਾਰਗਿਲ ਦੀ ਲੜਾਈ 'ਚ ਦੁਸ਼ਮਣਾਂ ਨੂੰ ਚਟਾਈ ਸੀ ਧੂਲ, ਆਖਿਰ ਕੌਣ ਹਨ ਸ਼ਹੀਦ ਨਾਇਕ ਬਲਦੇਵ ਸਿੰਘ?
Advertisement
Article Detail0/zeephh/zeephh2354093

Kargil Vijay Diwas 2024: ਕਿਵੇਂ ਕਾਰਗਿਲ ਦੀ ਲੜਾਈ 'ਚ ਦੁਸ਼ਮਣਾਂ ਨੂੰ ਚਟਾਈ ਸੀ ਧੂਲ, ਆਖਿਰ ਕੌਣ ਹਨ ਸ਼ਹੀਦ ਨਾਇਕ ਬਲਦੇਵ ਸਿੰਘ?

Kargil Vijay Diwas 2024: ਕਿਵੇਂ ਕਾਰਗਿਲ ਦੀ ਲੜਾਈ 'ਚ ਦੁਸ਼ਮਣਾਂ ਨੂੰ ਧੂਲ ਚਟਾਈ ਸੀ। ਆਖਿਰ ਕੌਣ ਹਨ ਸ਼ਹੀਦ ਨਾਇਕ ਬਲਦੇਵ ਸਿੰਘ?

Kargil Vijay Diwas 2024: ਕਿਵੇਂ ਕਾਰਗਿਲ ਦੀ ਲੜਾਈ 'ਚ ਦੁਸ਼ਮਣਾਂ ਨੂੰ ਚਟਾਈ ਸੀ ਧੂਲ,  ਆਖਿਰ ਕੌਣ ਹਨ ਸ਼ਹੀਦ ਨਾਇਕ ਬਲਦੇਵ ਸਿੰਘ?

Kargil Vijay Diwas 2024/ ਚੰਦਰ ਮੜ੍ਹੀਆ: ਸੰਨ 1999 ਵਿੱਚ ਕਾਰਗਿਲ ਦੀ ਲੜਾਈ ਦੇ ਵਿੱਚ ਕਪੂਰਥਲਾ ਦੇ ਪਿੰਡ ਸ਼ਾਲਾਪੁਰ ਦੋਨਾਂ ਦੇ ਸ਼ਹੀਦ ਹੋਏ ਨਾਇਕ ਬਲਦੇਵ ਸਿੰਘ ਦੇ ਪਰਿਵਾਰ ਦੇ ਨਾਲ ਕਾਰਗਿਲ ਵਿਜੇ ਦਿਵਸ ਮੌਕੇ ਮੁਲਾਕਾਤ ਕਰਕੇ ਖਾਸ ਗੱਲਬਾਤ ਕੀਤੀ ਗਈ। ਇਸ ਦੌਰਾਨ ਜ਼ੀ ਮੀਡੀਆ ਦੇ ਪੱਤਰਕਾਰ ਚੰਦਰ ਮੜੀਆ ਵੱਲੋਂ ਉਨਾਂ ਦੇ ਪਰਿਵਾਰਿਕ ਮੈਂਬਰਾਂ ਵਿੱਚੋਂ ਉਹਨਾਂ ਦੀ ਉਸ ਵੇਲੇ ਦੀ ਧਰਮ ਪਤਨੀ ਗੁਰਦੀਪ ਕੌਰ ਜੌ ਬਲਦੇਵ ਸਿੰਘ ਜੀ ਦੀ ਸ਼ਹਾਦਤ ਦੇ ਮਗਰੋਂ ਹੁਣ ਉਹਨਾਂ ਦੇ ਛੋਟੇ ਭਰਾ ਹਰਦੇਵ ਸਿੰਘ ਦੀ ਪਤਨੀ ਹੈ ਅਤੇ ਸ਼ਹੀਦ ਬਲਦੇਵ ਸਿੰਘ ਜੀ ਦੀ ਮਾਤਾ ਮਹਿੰਦਰ ਕੌਰ ਜੀ ਦੇ ਨਾਲ ਮਿਲਕੇ ਦੁੱਖ ਨੂੰ ਸਾਂਝਾ ਕੀਤਾ ਗਿਆ। 

ਇਸ ਦੌਰਾਨ ਸ਼ਹੀਦ ਨਾਇਕ ਬਲਦੇਵ ਸਿੰਘ ਦੇ ਪਰਿਵਾਰ ਨੇ ਬਲਦੇਵ ਸਿੰਘ ਜੀ ਦੀ ਸ਼ਹਾਦਤ ਨੂੰ ਉਹਨਾਂ ਲਈ ਮਾਨ ਦੀ ਪ੍ਰਾਪਤੀ ਦੱਸਿਆ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਜਿੱਥੇ ਸ਼ਹੀਦ ਬਲਦੇਵ ਸਿੰਘ ਜੀ ਦੀ ਸ਼ਹਾਦਤ ਤੇ ਇੱਕ ਪਾਸੇ ਉਹਨਾਂ ਦੇ ਪਰਿਵਾਰ ਨੂੰ ਮਾਣ ਹੈ ਤੇ  ਦੂਜੇ ਪਾਸੇ ਉਹਨਾਂ ਨੂੰ ਇਸ ਗੱਲ ਦਾ ਦੁੱਖ ਵੀ ਹੈ ਕਿ ਅੱਜ ਸ਼ਹੀਦ ਬਲਦੇਵ ਸਿੰਘ ਉਹਨਾਂ ਦੇ ਵਿਚਕਾਰ ਸਰੀਰਕ ਤੌਰ ਤੇ ਚਾਹੇ ਮੌਜੂਦ ਨਹੀਂ ਹਨ ਪਰ ਅੱਜ ਵੀ ਉਹਨਾਂ ਦਾ ਅਹਿਸਾਸ ਸਾਡੇ ਨਾਲ ਹੈ। 

ਇਹ ਵੀ ਪੜ੍ਹੋ: Kargil Vijay Diwas 2024: ਕਾਰਗਿਲ ਵਿਜੇ ਦਿਵਸ ਅੱਜ; ਹਰ ਸਾਲ ਕਿਉਂ ਮਨਾਇਆ ਜਾਂਦਾ ਹੈ? ਜਾਣੋ ਇਤਿਹਾਸ 
 

ਕਾਰਗਿਲ ਦੀ ਲੜਾਈ ਦੇ ਵਿੱਚ ਸ਼ਹੀਦ ਹੋਣ ਮਗਰੋਂ ਨਾਇਕ ਬਲਦੇਵ ਸਿੰਘ ਜੀ ਦੀ ਪਤਨੀ ਜੌ ਉਸ ਵੇਲੇ ਗੁਰਦੀਪ ਕੌਰ ਸਨ ਪਰ ਉਨਾਂ ਦੀ ਸ਼ਹਾਦਤ ਮਗਰੋਂ ਕੁਝ ਸਮਾਂ ਬਾਅਦ ਹੀ ਉਹਨਾਂ ਦੇ ਛੋਟੇ ਭਰਾ ਦੇ ਨਾਲ ਵਿਆਹ ਬੰਧਨ ਵਿੱਚ ਬੱਜ ਗਏ। ਜੋ ਹੁਣ ਉਹਨਾਂ ਦੇ ਛੋਟੇ ਭਰਾ ਹਰਦੇਵ ਸਿੰਘ ਦੀ ਪਤਨੀ ਹੈ ਅਤੇ ਪਰ ਕਈ ਸਾਲ ਬੀਤ ਜਾਣ ਮਗਰੋਂ ਉਹਨਾਂ ਦੇ ਪਰਿਵਾਰ ਦੇ ਜਖਮ ਅਜੇ ਵੀ ਅੱਲੇ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਤਾਂ ਆਰਥਿਕ ਪੱਖੋਂ ਉਨਾਂ ਦੀ ਬਹੁਤ ਮਦਦ ਕੀਤੀ ਹੈ। 

ਪਰ ਅੱਜ ਵੀ ਉਹ ਸ਼ਹੀਦ ਨਾਇਕ ਬਲਦੇਵ ਸਿੰਘ ਜੀ ਦੇ ਇਸ ਦੁਨੀਆਂ ਤੋਂ ਚਲੇ ਜਾਣ ਦਾ ਦੁੱਖ ਭੁੱਲ ਨਹੀਂ ਪਾਏ। ਉਹਨਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸ਼ਹੀਦ ਬਲਦੇਵ ਸਿੰਘ ਜੀ ਦੇ ਨਾਮ ਤੇ ਇੱਕ ਪਿੰਡ ਵਿੱਚ ਯਾਦਗਾਰੀ ਗੇਟ ਜਰੂਰ ਬਣਾਇਆ ਜਾਵੇ ਅਤੇ ਇਸ ਦੌਰਾਨ ਪਿੰਡ ਦੇ ਮੋਹਤਵਾਰ ਕੰਵਲਜੀਤ ਸਿੰਘ ਤੇ ਰਾਜਿੰਦਰ ਕੌਰ ਰਾਜ ਤੇ ਹੋਰ ਪਿੰਡ ਵਾਸੀਆਂ ਨੇ ਵੀ ਖਾਸ ਤੌਰ ਤੇ ਮੰਗ ਰੱਖੀ ਕਿ ਸਰਕਾਰ ਅਤੇ ਪ੍ਰਸ਼ਾਸਨ ਨਾਇਕ ਸ਼ਹੀਦ ਬਲਦੇਵ ਸਿੰਘ ਦੀ ਇਸ ਸ਼ਹੀਦੀ ਨੂੰ ਯਾਦ ਰੱਖਦੇ ਹੋਏ ਉਨਾਂ ਦੇ ਪਿੰਡ ਵਿੱਚ ਯਾਦਗਾਰੀ ਸਮਾਰਕ ਜਰੂਰ ਬਣਾਉਣ ਤਾਂ ਜੋ ਸਾਡੀਆਂ ਆਉਣ ਵਾਲੀ ਨੌਜਵਾਨ ਪੀੜੀ ਹਮੇਸ਼ਾ ਉਹਨਾਂ ਦੀ ਸ਼ਹਾਦਤ ਨੂੰ ਯਾਦ ਰੱਖਣ ਅਤੇ ਸਿਜਦਾ ਕਰਨ।

ਇਹ ਵੀ ਪੜ੍ਹੋ: PM Modi Ladakh Visit Update: ਕਾਰਗਿਲ ਦੀ ਸ਼ਹਾਦਤ ਨੂੰ ਦੇਸ਼ ਕਰ ਰਿਹਾ ਹੈ ਸਲਾਮ, ਵਾਰ ਮੈਮੋਰੀਅਲ ਪਹੁੰਚ PM ਮੋਦੀ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
 

Trending news