ਕਾਰਤਿਕ ਆਰੀਅਨ ਦੀ 'ਸ਼ਹਿਜ਼ਾਦਾ' ਦਾ ਟਰੇਲਰ ਰਿਲੀਜ਼, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ
Advertisement
Article Detail0/zeephh/zeephh1525617

ਕਾਰਤਿਕ ਆਰੀਅਨ ਦੀ 'ਸ਼ਹਿਜ਼ਾਦਾ' ਦਾ ਟਰੇਲਰ ਰਿਲੀਜ਼, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

 Shehzada Trailer Out: ਕਾਰਤਿਕ ਆਰੀਅਨ ਦੀ ਮੋਸਟ ਅਵੇਟਿਡ ਫਿਲਮ 'ਸ਼ਹਿਜ਼ਾਦਾ' (Shehzada Trailer) ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਵਿੱਚ ਕ੍ਰਿਤੀ ਸੈਨਨ ਅਤੇ ਮਨੀਸ਼ਾ ਕੋਇਰਾਲਾ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੀਆਂ।

ਕਾਰਤਿਕ ਆਰੀਅਨ ਦੀ 'ਸ਼ਹਿਜ਼ਾਦਾ' ਦਾ ਟਰੇਲਰ ਰਿਲੀਜ਼, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

Shehzada Trailer Out: ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦੀ ਮੋਸਟ ਵੇਟਿਡ ਫਿਲਮ ਸ਼ਹਿਜ਼ਾਦਾ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਵਿੱਚ ਕ੍ਰਿਤੀ ਸੈਨਨ ਅਤੇ ਮਨੀਸ਼ਾ ਕੋਇਰਾਲਾ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੀਆਂ ਹਨ। ਟ੍ਰੇਲਰ 'ਚ ਕਾਰਤਿਕ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਫਿਲਮ ਦਾ ਨਿਰਦੇਸ਼ਨ ਰੋਹਿਤ ਧਵਨ ਕਰ ਰਹੇ ਹਨ। 'ਸ਼ਹਿਜ਼ਾਦਾ' ਅੱਲੂ ਅਰਜੁਨ ਦੀ 'ਆਲਾ ਵੈਕੁੰਥਪੁਰਰਾਮੁਲੂ' ਦਾ ਅਧਿਕਾਰਤ (Shehzada Trailer)ਹਿੰਦੀ ਰੀਮੇਕ ਹੈ।

ਟ੍ਰੇਲਰ 'ਚ ਕਾਫੀ ਐਕਸ਼ਨ ਅਤੇ ਡਰਾਮਾ (Shehzada Trailer) ਦੇਖਣ ਨੂੰ ਮਿਲੇਗਾ। ਕਾਰਤਿਕ ਆਰੀਅਨ ਪਾਰੇਸ਼ਰਾਵਾਲ ਨੂੰ ਪੁੱਛਦਾ ਹੈ, ਬਾਬਾ ਮੈਂ ਬਚਪਨ ਤੋਂ ਦੇਖਦਾ ਆ ਰਿਹਾ ਹਾਂ ਕਿ ਤੁਸੀਂ ਮੈਨੂੰ ਕਦੇ ਅੰਦਰ ਨਹੀਂ ਜਾਣ ਦਿੱਤਾ। ਉਸ ਤੋਂ ਬਾਅਦ ਪਰੇਸ਼ਰਾਵਾਲ ਕਹਿੰਦੇ ਹਨ ਕਿ ਇਹ ਸਵਰਗ ਹੈ, ਇੱਥੇ ਪਹੁੰਚਣ ਲਈ ਤੁਹਾਨੂੰ ਬਹੁਤ ਸਾਰੇ ਪੁੰਨ ਕਰਨੇ ਪੈਣਗੇ। ਜਾਂ ਮਰਨਾ ਹੈ। ਗਰੀਬੀ ਵਿੱਚ ਵੱਡੇ ਹੋਏ, ਕਾਰਤਿਕ ਆਰੀਅਨ ਨੂੰ ਅਚਾਨਕ ਪਤਾ ਲੱਗਾ ਕਿ ਰਣਦੀਪ ਉਸਦਾ ਪਿਤਾ ਹੈ, ਬਾਲਮੀਕੀ ਨਹੀਂ, ਅਤੇ ਉਹ ਜਿੰਦਲ ਪਰਿਵਾਰ ਦਾ ਰਾਜਕੁਮਾਰ ਹੈ। 

ਇਹ ਵੀ ਪੜ੍ਹੋ: Kapil Sharma latest Video: ਪਰਿਵਾਰ ਸਮੇਤ ਹਰਿਮੰਦਰ ਸਾਹਿਬ ਪਹੁੰਚੇ ਕਪਿਲ ਸ਼ਰਮਾ, ਵੀਡੀਓ ਆਈ ਸਾਹਮਣੇ 

Shehzada Trailer Out --ਵੇਖੋ ਟ੍ਰੇਲਰ

ਅਸਲੀ ਰਾਜਕੁਮਾਰ ਜਦੋਂ ਕਾਰਤਿਕ ਨੂੰ ਪਤਾ ਲੱਗਦਾ ਹੈ ਕਿ ਉਹ ਰਣਦੀਪ ਦਾ ਅਸਲੀ ਵਾਰਸ ਹੈ, ਤਾਂ ਉਹ ਪੈਲੇਸ ਵਿੱਚ ਦਾਖਲ ਹੋ ਜਾਂਦਾ ਹੈ। ਇਸ ਦੇ ਨਾਲ ਹੀ ਟ੍ਰੇਲਰ (Shehzada Trailer)  'ਚ ਕਾਫੀ ਐਕਸ਼ਨ ਅਤੇ ਫਾਈਟ ਸੀਨਜ਼ ਵੀ ਹਨ। 

ਜਾਣੋ ਕਦੋ ਰਿਲੀਜ਼ ਹੋਵੇਗੀ ਫ਼ਿਲਮ 
ਟ੍ਰੇਲਰ ਦੀ ਸ਼ੁਰੂਆਤ 'ਚ ਐਕਸ਼ਨ ਦੇ ਨਾਲ-ਨਾਲ ਕਾਰਤਿਕ ਦੀ ਆਵਾਜ਼ 'ਚ ਡਾਇਲਾਗ ਸੁਣਾਈ ਦਿੰਦੇ ਹਨ। ਫ਼ਿਲਮ 'ਚ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਤੋਂ ਇਲਾਵਾ ਮਨੀਸ਼ਾ ਕੋਇਰਾਲਾ ਵੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਫਿਲਮ 'ਸ਼ਹਿਜ਼ਾਦਾ' (Shehzada Trailer) 10 ਫਰਵਰੀ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਟ੍ਰੇਲਰ ਵਿਚ ਦੇਖ ਸਕਦੇ ਹੋ ਕਿ ਕਾਰਤਿਕ ਆਰੀਅਨ  ਪਿਤਾ  (Shehzada Trailer)  ਦੀ ਭੂਮਿਕਾ 'ਚ ਹਨ, ਜਦਕਿ ਮਨੀਸ਼ਾ ਕੋਇਰਾਲਾ ਉਸ ਦੀ ਮਾਂ ਦੀ ਭੂਮਿਕਾ ਨਿਭਾਅ ਰਹੀ ਹੈ। ਉਥੇ ਹੀ ਕ੍ਰਿਤੀ ਸੈਨਨ ਹਮੇਸ਼ਾ ਦੀ ਤਰ੍ਹਾਂ ਗਲੈਮਰਸ ਰੋਲ 'ਚ ਹੈ। 'ਸ਼ਹਿਜ਼ਾਦਾ' 'ਚ  (Shehzada Trailer)  ਰਾਜਪਾਲ ਯਾਦਵ ਵੀ ਹਨ ਪਰ ਕੀ ਉਹ ਬਾਕਸ ਆਫਿਸ 'ਤੇ ਅੱਲੂ ਅਰਜੁਨ ਦੀ 'ਆਲਾ ਵੈਕੁੰਥਪੁਰਮੁਲੂ' ਵਾਂਗ ਉਹੀ ਕਮਾਲ ਦਿਖਾ ਸਕੇਗੀ, ਇਹ ਦੇਖਣ ਵਾਲੀ ਗੱਲ ਹੋਵੇਗੀ।

Trending news