ਧਰਨੇ 'ਤੇ ਬੈਠੇ ਅਧਿਆਪਕਾਂ ਦੀ ਕੇਜਰਵਾਲ ਨੇ ਲਈ ਸਾਰ, ਸੀ.ਐਮ ਚੰਨੀ 'ਤੇ ਕੀਤਾ ਵੱਡਾ ਸਿਆਸੀ ਵਾਰ
X

ਧਰਨੇ 'ਤੇ ਬੈਠੇ ਅਧਿਆਪਕਾਂ ਦੀ ਕੇਜਰਵਾਲ ਨੇ ਲਈ ਸਾਰ, ਸੀ.ਐਮ ਚੰਨੀ 'ਤੇ ਕੀਤਾ ਵੱਡਾ ਸਿਆਸੀ ਵਾਰ

ਅਧਿਆਪਕਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦਿਆਂ ਕੇਜਰੀਵਾਲ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।

ਧਰਨੇ 'ਤੇ ਬੈਠੇ ਅਧਿਆਪਕਾਂ ਦੀ ਕੇਜਰਵਾਲ ਨੇ ਲਈ ਸਾਰ, ਸੀ.ਐਮ ਚੰਨੀ 'ਤੇ ਕੀਤਾ ਵੱਡਾ ਸਿਆਸੀ ਵਾਰ

ਚੰਡੀਗੜ: ਪੰਜਾਬ ਦੇ ਵਿਚ ਸਿਆਸਤ ਦਾ ਕੇਂਦਰ ਹੁਣ ਸਿੱਖਿਆ ਬੋਰਡ ਦੇ ਦਫ਼ਤਰ ਦੇ ਬਾਹਰ ਬੈਠੇ ਅਧਿਆਪਕ ਬਣ ਗਏ ਹਨ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਧਰਨੇ ''ਤੇ ਬੈਠਣ ਲਈ ਸਵੇਰੇ-ਸਵੇਰੇ ਮੁਹਾਲੀ ਆ ਵੱਜੇ ਅਤੇ ਫਿਰ ਸ਼ੁਰੂ ਵਾਅਦਿਆਂ ਦਾਅਵਿਆਂ ਅਤੇ ਭਰੋਸਿਆਂ ਦਾ ਦੌਰ।

ਅਧਿਆਪਕਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦਿਆਂ ਕੇਜਰੀਵਾਲ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਧਰਨੇ 'ਚ ਉਨ੍ਹਾਂ ਨਾਲ 'ਆਪ' ਦੇ ਸੰਸਦ ਮੈਂਬਰ ਭਗਵੰਤ ਮਾਨ ਵੀ ਮੌਜੂਦ ਹਨ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਨਾ ਕਰਕੇ ਉਨ੍ਹਾਂ ਨਾਲ ਬੇਇਨਸਾਫੀ ਕਰ ਰਹੀ ਹੈ।

WATCH LIVE TV

 

ਫੇਜ਼-8 ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ 165 ਦਿਨਾਂ ਤੋਂ ਪੱਕੀ ਨੌਕਰੀ ਦੀ ਮੰਗ ਕਰ ਰਹੇ 13000 ਅਧਿਆਪਕਾਂ ਨੂੰ ਮਿਲਣ ਲਈ ਸਿੱਖਿਆ ਵਿਭਾਗ ਪੁੱਜੇ। ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਜ਼ੁਬਾਨੀ ਹਮਲਾ ਕੀਤਾ। ਕੇਜਰੀਵਾਲ ਨੇ ਕਿਹਾ ਕਿ ਜਦੋਂ ਮੈਂ ਏਅਰਪੋਰਟ ਤੋਂ ਧਰਨੇ ਵੱਲ ਆ ਰਿਹਾ ਸੀ ਤਾਂ ਚੰਨੀ ਸਾਹਿਬ ਦਾ ਹੋਰਡਿੰਗ ਦੇਖਿਆ ਕਿ 36 ਹਜ਼ਾਰ ਮੁਲਾਜ਼ਮ ਪੱਕੇ ਹੋਏ ਹਨ। ਕੇਜਰੀਵਾਲ ਨੇ ਕਿਹਾ ਕਿ ਚੰਨੀ ਝੂਠ ਬੋਲ ਰਿਹਾ ਹੈ। ਕਿਉਂਕਿ ਨਾ ਤਾਂ ਕਿਸੇ ਅਧਿਆਪਕ ਨੂੰ ਪੱਕੀ ਨੌਕਰੀ ਦਿੱਤੀ ਗਈ ਅਤੇ ਨਾ ਹੀ ਕਿਸੇ ਸਫ਼ਾਈ ਸੇਵਕ ਨੂੰ ਰੈਗੂਲਰ ਕੀਤਾ ਗਿਆ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੀ ਸਿੱਖਿਆ ਮਨੀਸ਼ ਸਿਸੋਦੀਆ ਨੇ ਨਹੀਂ ਸਗੋਂ ਉੱਥੋਂ ਦੇ ਅਧਿਆਪਕਾਂ ਨੇ ਸੁਧਾਰੀ ਹੈ।

Trending news