Periods Leave News: ਸਰਕਾਰ ਨੇ ਕਿਹਾ ਹੈ ਕਿ ਉਹ ਉੱਚ ਸਿੱਖਿਆ ਵਿਭਾਗ ਦੇ ਅਧੀਨ ਸਾਰੀਆਂ ਰਾਜ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੀਆਂ ਵਿਦਿਆਰਥਣਾਂ ਨੂੰ ਪੀਰੀਅਡਸ (Menstruation)ਪ੍ਰਦਾਨ ਕੀਤੀ ਜਾਵੇਗੀ।
Trending Photos
Periods Leave News : ਲੜਕੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਦੱਸ ਦੇਈਏ ਕਿ ਹੁਣ ਲੜਕੀਆਂ ਨੂੰ ਪੀਰੀਅਡਸ 'ਚ ਛੁੱਟੀ ਮਿਲੇਗੀ। ਇਹ ਫੈਸਲਾ ਕੇਰਲਾ ਸਰਕਾਰ ਵੱਲੋਂ ਲਿਆ ਗਿਆ ਹੈ। ਕੇਰਲ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉੱਚ ਸਿੱਖਿਆ ਵਿਭਾਗ ਦੇ ਅਧੀਨ ਸਾਰੀਆਂ ਰਾਜ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੀਆਂ ਵਿਦਿਆਰਥਣਾਂ ਨੂੰ ਪੀਰੀਅਡ ਵਿਚ ਛੁੱਟੀ ਦਿੱਤੀ ਜਾਵੇਗੀ।
ਸਭ ਤੋਂ ਪਹਿਲਾਂ, ਕੋਚੀਨ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ (CUSAT) ਨੇ ਆਪਣੀਆਂ ਵਿਦਿਆਰਥਣਾਂ ਨੂੰ ਪੀਰੀਅਡ ਛੁੱਟੀ ਦੇਣ ਦਾ ਫੈਸਲਾ ਕੀਤਾ ਸੀ। ਇਸ ਤੋਂ ਸਬਕ ਲੈਂਦਿਆਂ ਉਚੇਰੀ ਸਿੱਖਿਆ ਮੰਤਰੀ ਆਰ ਬਿੰਦੂ ਨੇ ਕਿਹਾ ਕਿ ਸਰਕਾਰ ਨੇ ਇਸ ਨੂੰ ਵਿਭਾਗ ਦੇ ਦਾਇਰੇ ਵਿੱਚ ਆਉਂਦੀਆਂ ਸਾਰੀਆਂ ਰਾਜ ਦੀਆਂ ਯੂਨੀਵਰਸਿਟੀਆਂ ਵਿੱਚ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ ; 118 ਸਾਲ ਦੀ ਉਮਰ 'ਚ ਦੁਨੀਆ ਦੀ ਸਭ ਤੋਂ ਬਜ਼ੁਰਗ ਮਹਿਲਾ ਦਾ ਹੋਇਆ ਦੇਹਾਂਤ
ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਗਿਆ ਸੀ ਕਿ, "ਮਾਹਵਾਰੀ ਦੌਰਾਨ (Menstrual Leave) ਵਿਦਿਆਰਥਣਾਂ ਨੂੰ ਹੋਣ ਵਾਲੀਆਂ ਮਾਨਸਿਕ ਅਤੇ ਸਰੀਰਕ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਰੀਆਂ ਯੂਨੀਵਰਸਿਟੀਆਂ ਵਿੱਚ ਮਾਹਵਾਰੀ ਛੁੱਟੀ ਨੂੰ ਲਾਗੂ ਕਰਨ ਲਈ ( Periods Leave)ਜ਼ਰੂਰੀ ਕਦਮ ਚੁੱਕੇ ਜਾਣਗੇ।" ਕੋਚੀਨ ਯੂਨੀਵਰਸਿਟੀ ਦੇ ਹਾਲ ਹੀ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਕੇਰਲ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਵਿਦਿਅਕ ਕੇਂਦਰ ਨੇ ਵਿਦਿਆਰਥਣਾਂ ਨੂੰ (Menstrual Leave) ਮਾਹਵਾਰੀ ਛੁੱਟੀ ਦਿੱਤੀ ਹੈ। ਹੁਣ ਵਿਦਿਆਰਥਣਾਂ ਲਈ 73 ਫੀਸਦੀ ਹਾਜ਼ਰੀ ਲਾਜ਼ਮੀ ਕਰ ਦਿੱਤੀ ਗਈ ਹੈ। ਵਿਦਿਆਰਥਣਾਂ ਨੂੰ 2 ਫੀਸਦੀ ਦੀ ਛੋਟ (Menstrual Leave) ਦਿੱਤੀ ਗਈ ਹੈ।
ਉਚੇਰੀ ਸਿੱਖਿਆ ਮੰਤਰੀ ਆਰ. ਬਿੰਦੂ ਨੇ ਕੋਚੀਨ ਯੂਨੀਵਰਸਿਟੀ ਵੱਲੋਂ ਲਏ ਫੈਸਲੇ (Menstrual Leave) ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, 'ਕੇਰਲ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਵਿਦਿਅਕ ਕੇਂਦਰ (Menstrual Leave)ਨੇ ਮਾਹਵਾਰੀ ਕਾਰਨ ਵਿਦਿਆਰਥਣਾਂ ਨੂੰ ਛੁੱਟੀ ਦਿੱਤੀ ਹੈ।'
What Is Menstrual? ( ਕੀ ਹੈ ਪੀਰੀਅਡਸ)
ਹਰ ਮਹੀਨੇ ਲੜਕੀਆਂ ਨੂੰ ਪੀਰੀਅਡਸ (ਮਾਹਵਾਰੀ) ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਦੌਰਾਨ ਔਰਤਾਂ ਨੂੰ ਲਗਭਗ 4 ਤੋਂ 5 ਦਿਨਾਂ ਤੱਕ ਲਗਾਤਾਰ ਭਾਰੀ ਮਾਹਵਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੀਰੀਅਡਸ ਔਰਤਾਂ ਲਈ ਇੱਕ ਕੁਦਰਤੀ (Menstrual) ਪ੍ਰਕਿਰਿਆ ਹੈ, ਜੋ ਉਨ੍ਹਾਂ ਦੀ ਸਿਹਤ ਲਈ ਵੀ ਚੰਗੀ ਮੰਨੀ ਜਾਂਦੀ ਹੈ। ਇਹ ਪ੍ਰਕਿਰਿਆ ਉਦੋਂ ਸ਼ੁਰੂ ਹੁੰਦੀ (Menstrual) ਹੈ ਜਦੋਂ ਔਰਤਾਂ ਦੇ ਹਾਰਮੋਨਸ ਵਿੱਚ ਬਦਲਾਅ ਹੁੰਦਾ ਹੈ। ਆਮ ਤੌਰ 'ਤੇ, ਇਹ ਪ੍ਰਕਿਰਿਆ 8 ਤੋਂ 13 ਸਾਲ ਦੀ (Periods)ਉਮਰ ਦੇ ਵਿਚਕਾਰ ਸ਼ੁਰੂ ਹੁੰਦੀ ਹੈ।