118 ਸਾਲ ਦੀ ਉਮਰ 'ਚ ਦੁਨੀਆ ਦੀ ਸਭ ਤੋਂ ਬਜ਼ੁਰਗ ਮਹਿਲਾ ਦਾ ਹੋਇਆ ਦੇਹਾਂਤ
Advertisement

118 ਸਾਲ ਦੀ ਉਮਰ 'ਚ ਦੁਨੀਆ ਦੀ ਸਭ ਤੋਂ ਬਜ਼ੁਰਗ ਮਹਿਲਾ ਦਾ ਹੋਇਆ ਦੇਹਾਂਤ

Worlds Oldest Person Lucile Randon dies: ਦੇਸ਼ ਦੁਨੀਆਂ ਦਾ ਸਭ ਤੋਂ ਬਜ਼ੁਰਗ ਸ਼ਖ਼ਸ ਹੁਣ ਇਸ ਦੁਨੀਆਂ ਵਿਚ ਨਹੀਂ ਰਿਹਾ। 118 ਸਾਲ ਦੀ ਉਮਰ ਵਿੱਚ (Worlds Oldest Person) ਉਸਦਾ ਦੇਹਾਂਤ ਹੋ ਗਿਆ ਹੈ। 

 

118 ਸਾਲ ਦੀ ਉਮਰ 'ਚ ਦੁਨੀਆ ਦੀ ਸਭ ਤੋਂ ਬਜ਼ੁਰਗ ਮਹਿਲਾ ਦਾ ਹੋਇਆ ਦੇਹਾਂਤ

Worlds Oldest Person Lucile Randon dies: ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਫ੍ਰੈਂਚ ਨਨ ਲੂਸੀਲ ਰੈਂਡਨ ਦਾ 118 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਲੂਸੀਲ ਰੈਂਡਨ ਨੂੰ ਲੋਕ ਸਿਸਟਰ ਆਂਦਰੇ ਦੇ ਨਾਂ ਨਾਲ ਵੀ ਜਾਣਦੇ ਹਨ। ਦੱਸ ਦੇਈਏ ਕਿ ਸਭ ਖਾਸ ਹੈ ਕਿ ਲੂਸੀਲ ਰੈਂਡਨ ਨੇ ਦੁਨੀਆਂ ਨੂੰ ਬਦਲਦਾ ਦੇਖਿਆ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਜਨਮ ਪਹਿਲੇ ਵਿਸ਼ਵ ਯੁੱਧ ਤੋਂ ਇੱਕ ਦਹਾਕਾ ਪਹਿਲਾਂ ਹੋਇਆ ਸੀ। ਉਹ (Lucile Randon dies) ਦੋਵੇਂ ਵਿਸ਼ਵ ਯੁੱਧ ਵੀ ਦੇਖ ਚੁੱਕੇ ਹਨ। 

ਬੁਲਾਰੇ ਡੇਵਿਡ ਟਵੇਲਾ ਨੇ ਕਿਹਾ ਕਿ ਉਸ ਦੀ ਮੌਤ ਟੂਲੋਨ ਵਿੱਚ ਆਪਣੇ ਨਰਸਿੰਗ ਹੋਮ  (Lucile Randon dies) ਵਿੱਚ ਹੋਈ। ਉਹ ਸੌਂ ਰਹੀ ਸੀ ਅਤੇ ਫਿਰ ਕਦੇ ਨਹੀਂ ਜਾਗੀ। ਉਹ ਦੁਨੀਆਂ ਦੀ ਸਭ ਤੋਂ ਜਿਆਦਾ ਉਮਰ ਵਾਲੀ ਬਜ਼ੁਰਗ ਔਰਤ ਹੈ। ਉਨ੍ਹਾਂ ਨੇ ਦੁਨੀਆਂ ਦੇ ਕਈ ਗੇੜ ਵੇਖ ਹਨ। 

ਇਹ ਵੀ ਪੜ੍ਹੋਂ: ਨਾਬਾਲਗ ਨਾਲ ਛੇੜਛਾੜ ਮਾਮਲਾ: ਘਰ 'ਚ ਦਾਖਲ ਹੋ ਕੇ ਪਰਿਵਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਸੇਂਟ-ਕੈਥਰੀਨ-ਲੇਬਰ ਨਰਸਿੰਗ ਹੋਮ ਦੇ ਬੁਲਾਰੇ ਡੇਵਿਡ ਟਵੇਲਾ ਨੇ ਕਿਹਾ, 'ਅਸੀਂ ਭੈਣ ਲੂਸੀਲ ਰੈਂਡਨ ਦੇ ਦੇਹਾਂਤ ਤੋਂ  (Lucile Randon dies) ਬਹੁਤ ਦੁਖੀ ਹਾਂ। ਇਹ ਉਸ ਦੀ ਆਪਣੇ ਪਿਆਰੇ ਭਰਾ ਨਾਲ ਜੁੜਨ ਦੀ ਇੱਛਾ ਸੀ, ਉਸ ਲਈ ਇਹ ਮੁਕਤੀ ਹੈ। ਲੂਸੀਲ ਰੈਂਡਨ ਦਾ ਜਨਮ ਉਸ ਸਾਲ ਹੋਇਆ ਸੀ ਜਦੋਂ ਨਿਊਯਾਰਕ ਨੇ ਆਪਣਾ ਪਹਿਲਾ ਸਬਵੇਅ ਖੋਲ੍ਹਿਆ ਸੀ  (Lucile Randon dies) ਅਤੇ ਟੂਰ ਡੀ ਫਰਾਂਸ ਦਾ ਮੰਚਨ ਸਿਰਫ਼ ਇੱਕ ਵਾਰ ਕੀਤਾ ਗਿਆ ਸੀ। ਉਹ ਹਰ ਰੋਜ਼ ਅਰਦਾਸ ਕਰਦੀ ਸੀ। ਉਹ ਖਾਣਾ ਖਾਣ ਵੇਲੇ ਸਾਰੇ ਆਸ਼ਰਿਤਾਂ ਦਾ ਧਿਆਨ ਰੱਖਦੀ ਸੀ। ਧਰਮਸ਼ਾਲਾ ਦੇ ਸਾਰੇ ਕਰਮਚਾਰੀ ਉਸ ਤੋਂ ਪ੍ਰਭਾਵਿਤ ਹੋਏ। ਉਨ੍ਹਾਂ ਦੀ ਮੌਤ 'ਤੇ (Lucile Randon dies) ਦੁਨੀਆ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੀ ਹੈ।

Trending news