Khanna News: ਮੰਦਿਰ ਵਿੱਚ ਪੁਜਾਰੀ ਨੇ ਮੱਥਾ ਟੇਕਣ ਆਈ ਔਰਤ ਨਾਲ ਕੀਤੀ ਛੇੜਛਾੜ; ਔਰਤ ਨੇ ਭੱਜ ਕੇ ਬਚਾਈ ਇੱਜਤ
Advertisement
Article Detail0/zeephh/zeephh2435580

Khanna News: ਮੰਦਿਰ ਵਿੱਚ ਪੁਜਾਰੀ ਨੇ ਮੱਥਾ ਟੇਕਣ ਆਈ ਔਰਤ ਨਾਲ ਕੀਤੀ ਛੇੜਛਾੜ; ਔਰਤ ਨੇ ਭੱਜ ਕੇ ਬਚਾਈ ਇੱਜਤ

Khanna News:  ਰਤਨਹੇੜੀ ਰੋਡ ਇਲਾਕੇ ਵਿੱਚ ਇੱਕ ਮੰਦਿਰ ਵਿੱਚ ਔਰਤ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਜਾਰੀ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਇਲਾਕਾ ਵਾਸੀ।

Khanna News:  ਖੰਨਾ ਦੇ ਰਤਨਹੇੜੀ ਰੋਡ ਇਲਾਕੇ ਵਿੱਚ ਇੱਕ ਮੰਦਿਰ ਵਿੱਚ ਔਰਤ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਮੱਥਾ ਟੇਕਣ ਗਈ ਔਰਤ ਨਾਲ ਇਹ ਕਰਤੂਤ ਮੰਦਿਰ ਦੇ ਪੁਜਾਰੀ ਨੇ ਕੀਤੀ ਹੈ। ਔਰਤ ਆਪਣੀ ਇੱਜਤ ਬਚਾਕੇ ਭੱਜੀ ਅਤੇ ਮੁਹੱਲੇ ਵਿੱਚ ਰੌਲਾ ਪਾਇਆ।

ਇਸ ਤੋਂ ਬਾਅਦ ਲੋਕਾਂ ਨੇ ਇਕੱਠੇ ਹੋ ਕੇ ਵਿਰੋਧ ਕੀਤਾ ਅਤੇ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ। ਪੁਲਿਸ ਨੇ ਪੁਜਾਰੀ ਪ੍ਰਭ ਰਾਏ ਖਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਹੱਲਾ ਵਾਸੀਆਂ ਮੁਤਾਬਕ ਪ੍ਰਭ ਰਾਏ ਇਸ ਮੁਹੱਲੇ ਵਿੱਚ ਕਰੀਬ 20-25 ਸਾਲਾਂ ਤੋਂ ਰਹਿੰਦਾ ਹੈ। ਉਸ ਨੇ ਆਪਣੇ ਘਰ ਦੇ ਨਾਲ ਮੰਦਿਰ ਬਣਾਇਆ ਹੋਇਆ ਹੈ।

ਮੰਦਿਰ ਵਿੱਚ ਮੁਹੱਲੇ ਦੇ ਲੋਕ ਮੱਥਾ ਟੇਕਣ ਆਉਂਦੇ ਹਨ। ਬਾਹਰ ਤੋਂ ਵੀ ਲੋਕ ਆਉਂਦੇ ਰਹਿੰਦੇ ਹਨ। ਮੁਹੱਲੇ ਦੀ ਇੱਕ ਔਰਤ ਸਵੇਰੇ ਮੰਦਿਰ ਵਿੱਚ ਮੱਥਾ ਟੇਕਣ ਲਈ ਗਈ ਤਾਂ ਪੁਜਾਰੀ ਪ੍ਰਭ ਰਾਏ ਪੋਚਾ ਲਗਾ ਰਿਹਾ ਸੀ। ਉਹ ਤੁਰੰਤ ਉਸ ਕੋਲ ਆਇਆ ਅਤੇ ਛੇੜਛਾੜ ਕਰਨ ਲੱਗਾ।

ਔਰਤ ਆਪਣੀ ਇੱਜਤ ਬਚਾ ਕੇ ਗਲੀ ਵਿੱਚ ਭੱਜੀ ਅਤੇ ਰੌਲਾ ਪਾ ਦਿੱਤਾ। ਮੁਲਜ਼ਮ ਪੁਜਾਰੀ ਦੀ ਉਮਰ 50 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਉਸ ਦੀ 22 ਸਾਲ ਦੀ ਬੇਟੀ ਅਤੇ 20 ਸਾਲ ਦਾ ਬੇਟਾ ਵੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਸ਼ਹਿਰ ਦੀਆਂ ਕਈ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਵੀ ਥਾਣਾ ਸਿਟੀ ਵਿਖੇ ਪੁੱਜੇ ਅਤੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਪੁਜਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਇਹ ਵੀ ਪੜ੍ਹੋ : Punjab CM Bhagwant Mann Health: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ! ਦਿੱਲੀ ਦੇ ਅਪੋਲੋ ਹਸਪਤਾਲ 'ਚ ਦਾਖ਼ਲ

ਪੁਜਾਰੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਪੁਜਾਰੀ ਪ੍ਰਭ ਰਾਏ ਖ਼ਿਲਾਫ਼ ਛੇੜਛਾੜ ਦੇ ਦੋਸ਼ ਹੇਠ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : India vs China Hockey Final: ਭਾਰਤੀ ਹਾਕੀ ਟੀਮ ਨੇ 5ਵੀਂ ਵਾਰ ਜਿੱਤੀ ਟਰਾਫੀ, CM ਭਗਵੰਤ ਮਾਨ ਨੇ ਟਵੀਟ ਕਰ ਦਿੱਤੀ ਵਧਾਈ

Trending news